PNB ਬੈਂਕ ਦੇ ਖਾਤਿਆਂ 'ਚੋਂ ਉੱਡੇ ਲੱਖਾਂ ਰੁਪਏ, ਜੇਕਰ ਤੁਹਾਡਾ ਵੀ ਹੈ PNB ਬੈਂਕ 'ਚ ਖਾਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

By  Jashan A December 11th 2018 04:05 PM

PNB ਬੈਂਕ ਦੇ ਖਾਤਿਆਂ 'ਚੋਂ ਉੱਡੇ ਲੱਖਾਂ ਰੁਪਏ, ਜੇਕਰ ਤੁਹਾਡਾ ਵੀ ਹੈ PNB ਬੈਂਕ 'ਚ ਖਾਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ,PNB ਬੈਂਕ ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ 'ਚ PNB ਬੈਂਕ ਤੇ ਸਾਈਬਰ ਹਮਲੇ ਦੌਰਾਨ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਨਿਕਲ ਗਏ। [caption id="attachment_227508" align="aligncenter" width="300"]pnb bank PNB ਬੈਂਕ ਦੇ ਖਾਤਿਆਂ 'ਚੋਂ ਉੱਡੇ ਲੱਖਾਂ ਰੁਪਏ, ਜੇਕਰ ਤੁਹਾਡਾ ਵੀ ਹੈ PNB ਬੈਂਕ 'ਚ ਖਾਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ[/caption] ਇਹ ਘਟਨਾ ਦਿੱਲੀ ਦੇ ਸਰਾਏ ਰੋਹਿਲਾ ਦੀ ਦੱਸੀ ਜਾਂ ਰਹੀ ਹੈ। ਜਿੱਥੇ ਸਵੇਰੇ ਸਵੇਰੇ 3 ਘੰਟੇ 'ਚ ਲੋਕਾਂ ਦੇ ਖਾਤਿਆਂ ਵਿੱਚੋਂ ਲੱਖਾਂ ਰੁਪਏ ਨਿਕਲ ਗਏ। ਹੈਰਾਨੀ ਵਾਲੀ ਗੱਲ ਤਾ ਇਹ ਹੈ ਕਿ ਜਿਸ ਸਮੇਂ ATM ਵਿੱਚੋ ਪੈਸੇ ਨਿਕਲੇ ਹਨ ਉਸ ਸਮੇਂ ATM ਕਾਰਡ ਲੋਕਾਂ ਦੀਆ ਜੇਬਾਂ ਵਿੱਚ ਸਨ ਤੇ ਸਭ ਵਿਅਕਤੀ ਵੱਖ ਵੱਖ ਜਗਾ ਤੇ ਸਨ। [caption id="attachment_227507" align="aligncenter" width="300"]cyber crime PNB ਬੈਂਕ ਦੇ ਖਾਤਿਆਂ 'ਚੋਂ ਉੱਡੇ ਲੱਖਾਂ ਰੁਪਏ, ਜੇਕਰ ਤੁਹਾਡਾ ਵੀ ਹੈ PNB ਬੈਂਕ 'ਚ ਖਾਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ[/caption] ਪਹਿਲਾ ਤਾ ਲੋਕਾਂ ਨੂੰ ਬੈਂਕ ਦੀ ਗੜਬੜ ਲੱਗੀ। ਪਰ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਸੀ ਤਾਂ ਲੋਕਾਂ ਨੇ ਸੋਮਵਾਰ ਤੱਕ ਉਡੀਕ ਕੀਤੀ। ਸੋਮਵਾਰ ਨੂੰ ਬੈਂਕ ਖੁੱਲਣ ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ ਤੇ ਸਾਰੇ ਲੋਕ ਉਹ ਸਨ ਜਿਨ੍ਹਾਂ ਦੇ ਖਾਤਿਆਂ ਵਿੱਚੋ ਪੈਸੇ ਨਿਕਲੇ ਸਨ। ਇਸ ਵਿੱਚ ਉਹ ਲੋਕ ਵੀ ਸ਼ਿਕਾਰ ਹੋਂਏ ਹਨ ਜਿਨ੍ਹਾਂ ਕੋਲ ਚਿਪ ਵਾਲੇ ATM ਕਾਰਡ ਸਨ। [caption id="attachment_227505" align="aligncenter" width="300"]pnb bank PNB ਬੈਂਕ ਦੇ ਖਾਤਿਆਂ 'ਚੋਂ ਉੱਡੇ ਲੱਖਾਂ ਰੁਪਏ, ਜੇਕਰ ਤੁਹਾਡਾ ਵੀ ਹੈ PNB ਬੈਂਕ 'ਚ ਖਾਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ[/caption] ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਹੈ ਕਿ ਲਗਭਗ 20 ਲੱਖ ਦੀ ਸ਼ਿਕਾਇਤ ਦਰਜ ਕੀਤੀ ਹੈ। ਸੋਮਵਾਰ ਨੂੰ ਜਦੋ ਬੈਂਕ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾ ਉਹਨਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਗਾਹਕ ਸਹਾਇਤਾ ਕੇਂਦਰ ਤੇ ਆਪਣੀ ਸਕਾਇਤ ਦਰਜ ਕਰਵਾਉਣ ਤੇ ਉਸ ਤੋਂ ਬਾਅਦ ਪੁਲਿਸ ਵਿਚ ਸਕਾਇਤ ਦਰਜ ਕਰਵਾ ਕੇ ਉਸ ਦੀ ਕਾਪੀ ਸਾਡੇ ਕੋਲ ਲੈ ਕੇ ਆਉਣ ਇਸ ਤੋਂ ਬਾਅਦ ਬੈਕਾਂ ਵਲੋਂ ਇੰਸੋਰੈਂਸ ਕਲੇਮ ਫਾਰਮ ਦਿੱਤਾ ਜਾਵੇਗਾ। ਹੋਰ ਪੜ੍ਹੋ: ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ ਦੱਸ ਦੇਈਏ ਕਿ ਹਰ ਇੱਕ ਕਾਰਡ ਦਾ ਇੱਕ ਲੱਖ ਦਾ ਬੀਮਾ ਹੁੰਦਾ ਹੈ ਇਸ ਤੋਂ ਬਾਅਦ ਜਾਂਚ ਕੀਤੀ ਜਾਵੇਗੀ ਕਿ ਕਾਰਡ ਗਾਹਕ ਕੋਲ ਸਨ ਜਾਂ ਨਹੀਂ। ਜੇਕਰ ਪੈਸੇ ਨਿਕਲਣ ਸਮੇਂ ਕਾਰਡ ਗਾਹਕਾ ਕੋਲ ਹੀ ਸੀ ਤਾ ਉਹ ਮਾਮਲਾ ਕਲੇਮ ਵਿੱਚ ਆਵੇਗਾ। -PTC News

Related Post