Sun, Apr 28, 2024
Whatsapp

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ

Written by  Jashan A -- December 11th 2018 03:20 PM
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ

ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ,ਜਲੰਧਰ: ਸੂਬੇ ਵਿੱਚ ਗੁੰਡਾਗਰਦੀ ਬਹੁਤ ਵੱਧ ਚੁੱਕੀ ਹੈ। ਫਿਰੌਤੀ ਲੈ ਕੇ ਲੋਕਾਂ ਨਾਲ ਕੁੱਟਮਾਰ ਜਾਂ ਉਹਨਾਂ ਨੂੰ ਜਾਨੋ ਮਾਰਨ ਦੇ ਮਾਮਲੇ ਆਮ ਜਿਹੇ ਹੋ ਗਏ ਹਨ। ਅਜਿਹੀਆਂ ਵਾਰਦਾਤਾਂ ਕਰਨ ਵਾਲੇ ਲੋਕਾਂ ਖਿਲਾਫ ਪੁਲਿਸ ਬਹੁਤ ਸਖ਼ਤੀ ਵਰਤ ਰਹੀ ਹੈ। [caption id="attachment_227486" align="aligncenter" width="300"]jalandhar ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ[/caption] ਜਲੰਧਰ ਦੇ ਰਾਮਾ ਮੰਡੀ ਪੁਲਿਸ ਨੇ ਅਜਿਹੀਆਂ ਵਾਰਦਾਤਾਂ ਕਾਰਨ ਵਾਲੇ ਗੈਂਗ ਦੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਫਿਰੌਤੀ ਲੈ ਕੇ ਲੋਕਾਂ ਨਾਲ ਕੁੱਟਮਾਰ ਮਾਰ ਕਰਦਾ ਸੀ।ਜਾਣਕਾਰੀ ਮੁਤਾਬਕ ਵਿਅਕਤੀ ਦੀ ਪਹਿਚਾਣ ਵਿਜੇਪਾਲ ਸਿੰਘ ਉਰਫ ਮਾਨ ਪੁੱਤਰ ਕਸ਼ਮੀਰ ਸਿੰਘ ਪਿੰਡ ਰਾਈਆਂ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। [caption id="attachment_227485" align="aligncenter" width="300"]jalandhar ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ 1 ਹੋਰ ਮੈਂਬਰ ਦਬੋਚਿਆ[/caption] ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਜੇਪਾਲ ਫਿਰੌਤੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਉਸ ਕੋਲੋਂ ਇੱਕ ਬੇਸਬਾਲ ਵੀ ਬਰਾਮਦ ਕੀਤਾ ਹੈ ਤੇ ਉਹਨਾਂ ਨੇ ਨਾਲ ਹੀ ਦੱਸਿਆ ਕੇ ਗੈਂਗ ਸਰਗਣਾ ਮਨਜੀਤ ਸਿੰਘ ਉਰਫ 'ਤੇ ਉਸ ਦੇ ਗੁਆਂਢੀ ਜਤਿਨ ਸੇਠੀ ਉਰਫ ਆਂਡਾ ਦੋਵੇ ਵਾਸੀ ਨੂੰ ਪੁਲਿਸ ਨੇ ਪਹਿਲਾ ਹੀ ਕਾਬੂ ਕੀਤਾ ਸੀ ਜੋ ਹੁਣ ਸਜਾ ਕੱਟ ਰਹੇ ਹਨ। ਹੋਰ ਪੜ੍ਹੋ: ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼ ਐੱਸ.ਐੱਚ.ਓ ਰਾਮਾ ਮੰਡੀ ਅਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ 22 ਦਸੰਬਰ ਨੂੰ ਤੋਲਣ ਰੋਡ ਤੇ ਢਿੱਲਵਾਂ ਫਾਟਕ ਕੋਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਉਕਤ ਗੈਂਗ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ।ਹਾਲੇ ਵੀ ਗੈਂਗ ਦੇ 3 ਵਿਅਕਤੀ ਲਾਪਤਾ ਹਨ ਪੁਲਿਸ ਉਹਨਾਂ ਦੀ ਤਲਾਸ਼ ਕਰ ਰਹੀ ਹੈ। -PTC News


Top News view more...

Latest News view more...