ਆਪਣੀ ਗੁੰਡਾਗਰਦੀ ਕੈਮਰੇ 'ਚ ਕੈਦ ਹੁੰਦੀ ਦੇਖ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ ਪੱਤਰਕਾਰ

By  Jagroop Kaur January 31st 2021 02:54 PM -- Updated: January 31st 2021 02:58 PM

ਕਿਸਾਨੀ ਅੰਦੋਲਨ 'ਚ ਇਹਨੀਂ ਦਿਨੀਂ ਦਿੱਲੀ ਪੁਲਿਸ ਕਿਸੇ ਖਲਨਾਇਕ ਤੋਂ ਘਟ ਨਹੀਂ ਨਜ਼ਰ ਆ ਰਹੀ ਅਤੇ ਲਗਾਤਾਰ ਗੁੰਡਾ ਗਰਦੀ ਕਰਦੀ ਨਜ਼ਰ ਆ ਰਹੀ ਹੈ। ਜਿਥੇ ਬੀਤੇ ਦਿਨੀ ਦਿਲੀ ਦੇ ਸਿੰਘੁ ਬਾਰਡਰ 'ਤੇ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਹੋਰ ਵੀ ਲੋਕਾਂ 'ਤੇ ਤਸ਼ੱਦਦ ਢਾਇਆ। ਉਥੇ ਹੀ ਇਸ ਦੌਰਾਨ ਦਿੱਲੀ ਪੁਲਿਸ ਦੀ ਗੁੰਡਾਗਰਦੀ ਨੂੰ ਕਵਰ ਕਰਦੇ ਹੋਏ ਮੌਕੇ 'ਤੇ ਇਕ ਮੈਗਜ਼ੀਨ ਦਾ ਪਤੱਰਕਾਰ ਮੌਜੂਦ ਸੀ ਜੋ ਕਿ ਪੁਲਿਸ ਦੇ ਤਿਆਰ ਚਾਰ ਨੂੰ ਜਨਤਾ ਤੱਕ ਪਹੁੰਚ ਰਿਹਾ ਸੀ |

ਉਥੇ ਹੀ ਦੁਨੀਆ ਸਾਹਮਣੇ ਆਉਂਦਾ ਆਪਣਾ ਕਾਲਾ ਚਿਹਰਾ ਛੁਪਾਉਂਦੇ ਹੋਏ ਸ਼ਨੀਵਾਰ ਦੀ ਕਾਲੀ ਰਾਤ ਨੂੰ ਦਿੱਲੀ ਪੁਲਿਸ ਨੇ ਇਸ ਅੰਦੋਲਨ ਨੂੰ ਕਵਰ ਕਰਨ ਵਾਲੇ ਇੱਕ ਪੱਤਰਕਾਰ Mandeep Punia ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਉਸ ਉੱਤੇ ਸਿੰਘੂ ਬਾਰਡਰ ਉੱਤੇ ਦਿੱਲੀ ਪੁਲਿਸ ਦੇ ਐਸਐਚਓ ਨਾਲ ਗਲਤ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ

 

ਮਨਦੀਪ ਪੂਨੀਆ ਫ੍ਰੀਲਾਂਸ ਕੰਮ ਕਰਦੇ ਹਨ। ਪੁਲਿਸ ਅਨੁਸਾਰ ਜਦੋਂ ਮਨਦੀਪ ਪੂਨੀਆ ਬੰਦ ਸੜਕ ਅਤੇ ਬੈਰੀਕੇਡ ਵੱਲ ਜਾ ਰਹੇ ਸਨ ਤਾਂ ਇਹ ਘਟਨਾ ਵਾਪਰੀ। ਇਸ ਘਟਨਾ ਦਾ ਇੱਕ ਕਥਿਤ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਪੂਨੀਆ ਨੂੰ ਡੰਡੇ ਦੇ ਜ਼ੋਰ 'ਤੇ ਲੈ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਧਰਮਿੰਦਰ ਸਿੰਘ ਨਾਮ ਦੇ ਇੱਕ ਹੋਰ ਪੱਤਰਕਾਰ ਨੂੰ ਵੀ ਕੁਝ ਸਮੇਂ ਲਈ ਫੜਿਆ ਗਿਆ ਸੀ, ਪਰ ਜਦੋਂ ਉਸ ਨੇ ਆਪਣਾ ਪ੍ਰੈਸ ਆਈਡੀ ਕਾਰਡ ਦਿਖਾਇਆ ਤਾਂ ਉਸ ਨੂੰ ਜਾਣ ਦਿੱਤਾ ਗਿਆ।

ਪੜ੍ਹੋ ਹੋਰ ਖ਼ਬਰਾਂ : ਸਿੰਘੂ, ਗਾਜੀਪੁਰ, ਟਿਕਰੀ ਬਾਰਡਰ ਤੇ ਆਸ -ਪਾਸ ਦੇ ਇਲਾਕਿਆਂ ‘ਚ 31 ਜਨਵਰੀ ਤੱਕ ਇੰਟਰਨੈੱਟ ਸੇਵਾਵਾਂ ਠੱਪ

ਹਿਰਾਸਤ ਵਿੱਚ ਲਏ ਜਾਣ ਤੋਂ ਕਈ ਘੰਟੇ ਪਹਿਲਾਂ ਪੱਤਰਕਾਰ ਪੂਨੀਆ ਨੇ ਸ਼ੁੱਕਰਵਾਰ ਨੂੰ ਸਿੰਘੂ ਹੱਦ ‘ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਫੇਸਬੁੱਕ ‘ਤੇ ਇੱਕ ਲਾਈਵ ਵੀਡੀਓ ਸਾਂਝਾ ਕੀਤਾ ਸੀ। ਇਸ ਵਿਚ ਉਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਸਥਾਨਕ ਲੋਕ ਹੋਣ ਦਾ ਦਾਅਵਾ ਕਰਨ ਵਾਲੀ ਭੀੜ ਨੇ ਕਿਵੇਂ ਅੰਦੋਲਨ ਸਮੇਂ ਪੁਲਿਸ ਦੀ ਹਾਜ਼ਰੀ ਵਿਚ ਪੱਥਰ ਸੁੱਟੇ ਸਨ।

Farmers Protest: Delhi Police Detain Two Journalists At Farmers' Protest Site In Singhu

ਇਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੂਨੀਆ ਅੰਦੋਲਨਕਾਰੀਆਂ ਨਾਲ ਖੜ੍ਹਿਆ ਸੀ। ਉਸ ਕੋਲ ਪ੍ਰੈਸ ਆਈਡੀ ਕਾਰਡ ਨਹੀਂ ਸੀ। ਉਹ ਬੈਰੀਕੇਡ ਦੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਵਿਚਾਲੇ ਵਿਵਾਦ ਹੋ ਗਿਆ। ਇਸ ਦੌਰਾਨ ਉਸ ਨੇ ਗਲਤ ਵਿਵਹਾਰ ਕੀਤਾ। ਫਿਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਪੂਨੀਆ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਈ ਕਿਸਾਨ ਨੇਤਾਵਾਂ ਨੇ ਉਨ੍ਹਾਂ ਦੀ ਰਿਹਾਈ ਲਈ ਆਵਾਜ਼ ਚੁੱਕੀ ਹੈ। ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਨੇ ਵੀ ਰਿਹਾਈ ਦੇ ਸੰਬੰਧ ਵਿੱਚ ਟਵੀਟ ਕੀਤਾ ਹੈ।

Related Post