ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਲਗਾਈ ਧਾਰਾ 144, ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ

By  Shanker Badra October 2nd 2020 10:26 AM

ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਲਗਾਈ ਧਾਰਾ 144, ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ:ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚਕਿਸੇ ਤਰ੍ਹਾਂ ਦੇ ਸਮਾਗਮਾਂ ਜਾਂ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ।ਦਿੱਲੀ ਪੁਲਿਸ ਦੇ ਡੀ.ਸੀ.ਪੀ. ਵਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ। [caption id="attachment_436182" align="aligncenter" width="300"] ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਲਗਾਈਧਾਰਾ 144,  ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ[/caption] ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ 03 ਸਤੰਬਰ 2020 ਦੇ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੇ ਆਦੇਸ਼ ਦੇ ਤਹਿਤ ਜੰਤਰ ਮੰਤਰ 'ਤੇ ਕੁਲ 100 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਹੈ। ਹਾਲਾਂਕਿ ਇਸ ਦੇ ਲਈ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਇਲਾਵਾ ਇੰਡੀਆ ਗੇਟ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। [caption id="attachment_436180" align="aligncenter" width="300"] ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਲਗਾਈਧਾਰਾ 144,  ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ[/caption] ਦੱਸਣਯੋਗ ਹੈ ਕਿ ਦੇਸ਼ ਭਰ 'ਚ ਬੀਤੇ ਕੁੱਝ ਦਿਨਾਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਹਨ। ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਇੰਡੀਆ ਗੇਟ ਦੇ ਕੋਲ ਕਿਸਾਨਾਂ ਨੇ ਟ੍ਰੈਕਟਰ 'ਚ ਅੱਗ ਲਗਾ ਦਿੱਤੀ ਸੀ। ਉਥੇ ਹੀ ਹਾਥਰਸ 'ਚ ਇੱਕ ਕੁੜੀ ਨਾਲ ਕਥਿਤ ਰੇਪ ਅਤੇ ਉਸ ਦੀ ਹੱਤਿਆ ਨੂੰ ਲੈ ਕੇ ਵੀ ਲੋਕਾਂ 'ਚ ਗੁੱਸਾ ਹੈ। ਮੰਨਿਆ ਜਾ ਰਿਹਾ ਸੀ ਕਿ ਲੋਕ ਦਿੱਲੀ 'ਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਸਕਦੇ ਹਨ। [caption id="attachment_436181" align="aligncenter" width="300"] ਦਿੱਲੀ ਪੁਲਿਸ ਨੇ ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਲਗਾਈਧਾਰਾ 144,  ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ[/caption] ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਨਿਗਮ ਸੇਵਾਦਾਰ ਮੈਬਰਾਂ ਨੇ 2 ਅਕਤੂਬਰ ਨੂੰ ਹਾਥਰਸ ਦੀ ਦਲਿਤ ਕੁੜੀ ਨਾਲ ਕੁਕਰਮ ਦੇ ਵਿਰੋਧ 'ਚ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਹੁਣ ਕਿਸੇ ਥਾਂ 'ਤੇ ਇੱਕ ਸਮੇਂ 'ਚ ਚਾਰ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਹੈ। -PTCNews

Related Post