Pineapple: ਕੁਝ ਲੋਕ ਅਨਾਨਾਸ ਖਾਣ ਤੋਂ ਕਿਉਂ ਡਰਦੇ ਹਨ? ਜਾਣੋ ਇੱਥੇ
Pineapple: ਮਾਹਿਰਾਂ ਮੁਤਾਬਕ ਫਲਾਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਵੈਸੇ ਤਾਂ ਬਹੁਤੇ ਲੋਕ ਮਸਾਲੇਦਾਰ ਭੋਜਨ ਦੇ ਸ਼ੌਕੀਨ ਹੁੰਦੇ ਹਨ ਅਤੇ ਫਲ ਘੱਟ ਖਾਣਾ ਪਸੰਦ ਕਰਦੇ ਹਨ, ਪਰ ਕੀ ਤੁਸੀਂ ਅਜਿਹੇ ਫਲ ਬਾਰੇ ਜਾਣਦੇ ਹੋ, ਜਿਸ ਨੂੰ ਖਾਣ 'ਤੋਂ ਕੁਝ ਲੋਕ ਡਰਦੇ ਹਨ? ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਫਲ ਬਾਰੇ ਦਸਾਂਗੇ, ਜੋ ਨਾਲ ਸਿਰਫ ਖਾਣ 'ਚ ਸਵਾਦਿਸ਼ਟ ਹੁੰਦਾ ਹੈ, ਸਗੋਂ ਉਸ ਨੂੰ ਪੱਕਣ 'ਚ 2 ਸਾਲ ਦਾ ਸਮਾਂ ਲੱਗਦਾ ਹੈ। ਤਾਂ ਆਉ ਜਾਣਦੇ ਹਾਂ ਉਸ ਫਲ ਬਾਰੇ
ਇਸ ਫਲ ਨੂੰ ਪੱਕਣ 'ਚ ਲੰਭਾ ਸਮਾਂ ਲੱਗਦਾ ਹੈ
ਅਨਾਨਾਸ ਇੱਕ ਅਜਿਹਾ ਫਲ ਹੈ, ਜਿਸ ਨੂੰ ਪੱਕਣ 'ਚ ਲਗਭਗ 18-24 ਮਹੀਨੇ (1.5-2 ਸਾਲ) ਲੱਗਦੇ ਹਨ। ਦੱ ਸ ਦਈਏ ਕਿ ਅਨਾਨਾਸ ਦੇ ਪੱਕਣ ਦਾ ਸਮਾਂ ਵੱਖ-ਵੱਖ ਉਪਜਾਊ ਖੇਤਰਾਂ, ਮੌਸਮ ਅਤੇ ਵਾਤਾਵਰਣ ਦੇ ਮੁਤਾਬਕ ਵੱਖ-ਵੱਖ ਹੋ ਸਕਦਾ ਹੈ।
ਅਨਾਨਾਸ ਕਿੱਥੇ ਉਗਾਇਆ ਜਾਂਦਾ ਹੈ?
ਵੈਸੇ ਤਾਂ ਅਨਾਨਾਸ ਦੀ ਕਾਸ਼ਤ ਮੁੱਖ ਤੌਰ 'ਤੇ ਦੱਖਣੀ ਅਮਰੀਕਾ ਦੇ ਉੱਚ ਤਾਪਮਾਨ ਵਾਲੇ ਖੇਤਰਾਂ 'ਚ ਕੀਤੀ ਜਾਂਦੀ ਹੈ। ਖਾਸ ਕਰਕੇ ਬ੍ਰਾਜ਼ੀਲ, ਕੋਲੰਬੀਆ, ਥਾਈਲੈਂਡ, ਫਿਜੀ, ਕੋਸਟਾ ਰੀਕਾ, ਗੁਆਟੇਮਾਲਾ, ਮੈਕਸੀਕੋ, ਫਿਲੀਪੀਨਜ਼, ਚੀਨ ਅਤੇ ਹਵਾਈ ਵਰਗੇ ਦੇਸ਼ ਅਨਾਨਾਸ ਦੀ ਵਧੇਰੀ ਕਾਸ਼ਤ ਕਰਦੇ ਹਨ।
ਦੱਸ ਦਈਏ ਕਿ ਸਾਡੇ ਭਾਰਤ ਦੇਸ਼ 'ਚ ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਵਰਗੇ ਰਾਜਾਂ 'ਚ ਅਨਾਨਾਸ ਦੀ ਵਧੇਰੀ ਕਾਸ਼ਤ ਕੀਤੀ ਜਾਂਦੀ ਹੈ।
ਕੁਝ ਲੋਕ ਅਨਾਨਾਸ ਖਾਣ ਤੋਂ ਕਿਉਂ ਡਰਦੇ ਹਨ?
ਅਨਾਨਾਸ ਖਾਣ ਤੋਂ ਬਾਅਦ ਜੀਭ 'ਚ ਅਜੀਬ ਤਰ੍ਹਾਂ ਦੀ ਝਰਨਾਹਟ ਹੁੰਦੀ ਹੈ। ਨਾਲ ਹੀ ਜੇਕਰ ਅਸੀਂ ਥੋੜਾ ਜ਼ਿਆਦਾ ਖਾ ਲੈਂਦੇ ਹਾਂ। ਤਾਂ ਅਜਿਹਾ ਮਹਿਸੂਸ ਹੋਣ ਲੱਗਦਾ ਹੈ, ਜਿਵੇਂ ਸਾਡੀ ਜੀਭ ਸੜ ਗਈ ਹੋਵੇ। ਦੱਸ ਦਈਏ ਕਿ ਇਹ ਭਾਵਨਾ ਅਨਾਨਾਸ 'ਚ ਮੌਜੂਦ ਬ੍ਰੋਮੇਲੇਨ ਨਾਮਕ ਐਨਜ਼ਾਈਮ ਕਾਰਨ ਹੁੰਦੀ ਹੈ। ਜੋ ਜੀਭ ਦੇ ਮਾਸ 'ਚ ਇੱਕ ਖਾਰੀ ਤੱਤ ਦੇ ਕਾਰਨ ਹੁੰਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਈ ਵਾਰ ਲੋਕਾਂ ਨੂੰ ਇਸ ਕਾਰਨ ਕਾਫੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਕੁਝ ਲੋਕ ਇਸ ਨੂੰ ਖਾਣ ਤੋਂ ਡਰਦੇ ਹਨ।
- PTC NEWS