ਜੇਕਰ ਤੁਸੀਂ ਵੀ ਕਰਦੇ ਹੋ ਅਜਿਹੇ ਕੰਮ ਤਾਂ ਪੜ੍ਹੋ ਇਹ ਖ਼ਬਰ , ਨਹੀਂ ਤਾਂ ਦੇਣਾ ਪਵੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

By  Shanker Badra July 10th 2021 03:47 PM

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੁਣ ਸ਼ੋਰ ਪ੍ਰਦੂਸ਼ਣ ਕਰਨਾ ਬਹੁਤ ਮਹਿੰਗਾ ਸਾਬਤ ਹੋਏਗਾ। ਹੁਣ ਬਿਨਾਂ ਇਜਾਜ਼ਤ ਦੇ ਪਟਾਕੇ, ਡੀਜੇ ਸੈੱਟ, ਲਾਊਡ ਸਪੀਕਰ ਸਮੇਤ ਹਰ ਤਰ੍ਹਾਂ ਦਾ ਸ਼ੋਰ ਕਰਨ 'ਤੇ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਆਵੇਗਾ। ਹਾਲ ਹੀ ਵਿੱਚ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC ) ਨੇ ਸੋਧੀ ਗਈ ਜੁਰਮਾਨਾ ਸੂਚੀ ਜਾਰੀ ਕੀਤੀ ਹੈ। ਨਵੀਂ ਸੂਚੀ ਦੇ ਅਨੁਸਾਰ ਡੀਜੇ ਸੈੱਟ ਦੇ ਸ਼ੋਰ ਲਈ ਵੀ ਇਸ ਦੇ ਸਾਇਜ਼ ਦੇ ਅਨੁਸਾਰ 10 ਹਜ਼ਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ।

ਜੇਕਰ ਤੁਸੀਂ ਵੀ ਕਰਦੇ ਹੋ ਅਜਿਹੇ ਕੰਮ ਤਾਂ ਪੜ੍ਹੋ ਇਹ ਖ਼ਬਰ , ਨਹੀਂ ਤਾਂ ਦੇਣਾ ਪਵੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਸੀਂ ਵੀ ਆਪਣੇ ਪਿੰਡ 'ਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਸ ਯੋਜਨਾ ਦਾ ਉਠਾਓ ਫ਼ਾਇਦਾ

10 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਜੁਰਮਾਨਾ

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਸ਼ੋਰ ਪ੍ਰਦੂਸ਼ਣ ਲਈ ਇਨ੍ਹਾਂ ਨਵੇਂ ਜੁਰਮਾਨਿਆਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਕਿਹਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ੋਰ ਪ੍ਰਦੂਸ਼ਣ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸਜ਼ਾ ਵਿੱਚ ਸੋਧ ਕੀਤੀ ਹੈ। ਲਾਊਡ ਸਪੀਕਰ / ਪਬਲਿਕ ਐਡਰੈਸ ਸਿਸਟਮ ਦੁਆਰਾ ਸ਼ੋਰ ਦੇ ਲਈ 10,000 ਰੁਪਏ ਜੁਰਮਾਨਾ, 1000 ਕੇ.ਵੀ.ਏ. ਤੋਂ ਵੱਧ ਦੇ ਡੀਜ਼ਲ ਜਨਰੇਟਰ ਸੈੱਟ ਲਈ 1 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ।

ਜੇਕਰ ਤੁਸੀਂ ਵੀ ਕਰਦੇ ਹੋ ਅਜਿਹੇ ਕੰਮ ਤਾਂ ਪੜ੍ਹੋ ਇਹ ਖ਼ਬਰ , ਨਹੀਂ ਤਾਂ ਦੇਣਾ ਪਵੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਪਟਾਕੇ ਜਲਾਉਣ 'ਤੇ 30 ਹਜ਼ਾਰ ਤੱਕ ਜੁਰਮਾਨਾ

ਸ਼ੋਰ ਪ੍ਰਦੂਸ਼ਣ ਲਈ ਨਵੀਂ ਜ਼ੁਰਮਾਨੇ ਦੀਆਂ ਦਰਾਂ ਅਨੁਸਾਰ ਨਿਰਧਾਰਤ ਮਾਪਦੰਡਾਂ ਤੋਂ ਵੱਧ ਸ਼ੋਰ ਪਾਉਣ ਵਾਲੇ ਨਿਰਮਾਣ ਉਪਕਰਣਾਂ ਲਈ 50,000 ਰੁਪਏ ਤਕ ਦੇ ਜੁਰਮਾਨੇ ਦੀ ਵਿਵਸਥਾ ਹੈ। ਇਸ ਦੇ ਨਾਲ ਉਪਕਰਣ ਵੀ ਜ਼ਬਤ ਕੀਤੇ ਜਾ ਸਕਦੇ ਹਨ। ਜੇਕਰ ਕੋਈ ਵਿਅਕਤੀ ਰਿਹਾਇਸ਼ੀ ਜਾਂ ਵਪਾਰਕ ਖੇਤਰਾਂ ਵਿਚ ਪਟਾਕੇ ਸਾੜ ਰਿਹਾ ਹੈ ਤਾਂ ਉਸ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਸਾਈਲੈਂਟ ਜ਼ੋਨ ਵਿਚ ਪਟਾਕੇ ਜਲਾਏ ਜਾ ਰਹੇ ਹਨ ਤਾਂ 3000 ਰੁਪਏ ਜੁਰਮਾਨਾ ਹੋਏਗਾ।

ਜੇਕਰ ਤੁਸੀਂ ਵੀ ਕਰਦੇ ਹੋ ਅਜਿਹੇ ਕੰਮ ਤਾਂ ਪੜ੍ਹੋ ਇਹ ਖ਼ਬਰ , ਨਹੀਂ ਤਾਂ ਦੇਣਾ ਪਵੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ

ਇਹ ਪ੍ਰਸਤਾਵ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਸਵੀਕਾਰ ਕੀਤੇ ਗਏ ਹਨ। ਸਬੰਧਤ ਵਿਭਾਗਾਂ ਨੂੰ ਨਵੇਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਹਰ ਮਹੀਨੇ ਇਸ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਦਿੱਲੀ ਵਿੱਚ ਸ਼ੋਰ ਪ੍ਰਦੂਸ਼ਣ ਵੀ ਲੋਕਾਂ ਦੀ ਚਿੰਤਾ ਦਾ ਮੁੱਖ ਕਾਰਨ ਹੈ। ਇਸ ਕਾਰਨ ਹਵਾ ਪ੍ਰਦੂਸ਼ਣ ਵੀ ਵੱਧਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਹੈ।

ਜੇਕਰ ਤੁਸੀਂ ਵੀ ਕਰਦੇ ਹੋ ਅਜਿਹੇ ਕੰਮ ਤਾਂ ਪੜ੍ਹੋ ਇਹ ਖ਼ਬਰ , ਨਹੀਂ ਤਾਂ ਦੇਣਾ ਪਵੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

ਜੁਰਮਾਨੇ ਦੀ ਪੂਰੀ ਸੂਚੀ ਇੱਥੇ ਵੇਖੋ

- ਲਾਊਡ ਸਪੀਕਰ ਜਾਂ ਪਬਲਿਕ ਐਡਰੈਸ ਸਿਸਟਮ ਦੀ ਵਰਤੋਂ 'ਤੇ 10 ਹਜ਼ਾਰ ਰੁਪਏ ਜੁਰਮਾਨਾ ਅਤੇ ਉਪਕਰਣ ਸੀਲ

- 1000 ਕੇਵੀਏ ਦੇ ਡੀਜੀ ਸੈੱਟ ਦੇ ਸ਼ੋਰ ‘ਤੇ ਉਪਕਰਣ ਸੀਲ ਅਤੇ 1 ਲੱਖ ਰੁਪਏ ਦਾ ਜੁਰਮਾਨਾ

- ਡੀਜੀ ਦੇ 62.5 ਤੋਂ 1000 ਕੇਵੀਏ ਦੇ ਡੀਜੀ ਸੈੱਟ 'ਤੇ ਉਪਕਰਣ ਸੀਲ ਨਾਲ 25 ਹਜ਼ਾਰ ਰੁਪਏ ਜੁਰਮਾਨਾ

- ਡੀਜੀ 62.5 ਕੇਵੀਏ ਤੱਕ ਡੀਜੀ ਸੈੱਟ 'ਤੇ 10 ਹਜ਼ਾਰ ਜੁਰਮਾਨਾ ਅਤੇ ਉਪਕਰਣ ਸੀਲ

- ਉਸਾਰੀ ਮਸ਼ੀਨਰੀ ਤੋਂ ਹੋਣ ਵਾਲੇ ਸ਼ੋਰ - ਉਪਕਰਣ ਸੀਲ ਅਤੇ 50,000 ਰੁਪਏ ਦਾ ਜੁਰਮਾਨਾ

- ਰਿਹਾਇਸ਼ੀ ਜਾਂ ਵਪਾਰਕ ਸਥਾਨਾਂ 'ਤੇ ਆਤਿਸਬਾਜ਼ੀ 'ਤੇ ਇਕ ਹਜ਼ਾਰ ਰੁਪਏ ਦਾ ਜੁਰਮਾਨਾ

-ਜਨਤਕ ਰੈਲੀ, ਜਲੂਸ, ਵਿਆਹ ਸਮਾਗਮ, ਧਾਰਮਿਕ ਸਮਾਗਮ ਸਾਈਲੈਂਟ ਜ਼ੋਨ ਵਿੱਚ 20 ਹਜ਼ਾਰ ਰੁਪਏ ਜੁਰਮਾਨਾ

- ਸਾਈਲੈਂਟ ਜ਼ੋਨ ਵਿੱਚ ਪਟਾਕੇ - ਤਿੰਨ ਹਜ਼ਾਰ ਰੁਪਏ ਦਾ ਜੁਰਮਾਨਾ

ਜਨਤਕ ਰੈਲੀ, ਜਲੂਸ, ਵਿਆਹ ਦੀ ਰਸਮ, ਰਿਹਾਇਸ਼ੀ ਜਾਂ ਵਪਾਰਕ ਸਥਾਨਾਂ 'ਤੇ ਧਾਰਮਿਕ ਸਮਾਰੋਹ - 10,000 ਰੁਪਏ ਜੁਰਮਾਨਾ

-PTCNews

Related Post