ਦਿੱਲੀ ਵਾਸੀਆਂ ਦੀਆਂ ਵਧੀਆਂ ਮੁਸ਼ਕਿਲਾਂ, ਪੈਦਾ ਹੋਇਆ ਇਹ ਵੱਡਾ ਖਤਰਾ

By  Joshi November 4th 2018 11:24 AM -- Updated: November 4th 2018 11:29 AM

ਦਿੱਲੀ ਵਾਸੀਆਂ ਦੀਆਂ ਵਧੀਆਂ ਮੁਸ਼ਕਿਲਾਂ, ਪੈਦਾ ਹੋਇਆ ਇਹ ਵੱਡਾ ਖਤਰਾ,ਨਵੀਂ ਦਿੱਲੀ: ਦਿਨ ਬ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸਥਾਨਕ ਲੋਕਾਂ ਨੂੰ ਇਥੇ ਸਾਹ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਦਿਨੋ-ਦਿਨ ਵੱਧਦੇ ਪ੍ਰਦੂਸ਼ਣ ਦੇ ਕਾਰਨ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਮਾਹਿਰਾਂ ਮੁਤਾਬਕ ਦਿੱਲੀ 'ਚ ਖਰਾਬ ਹਵਾ ਪ੍ਰਦੂਸ਼ਣ ਦਾ ਸਿਹਤ 'ਤੇ ਅਸਰ ਇਕ ਦਿਨ 'ਚ 15-20 ਸਿਗਰਟ ਪੀਣ ਦੇ ਬਰਾਬਰ ਹੈ।

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਦੂਸ਼ਣ ਦਾ ਕਹਿਰ ਹੋਰ ਵਧ ਸਕਦਾ ਹੈ। ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਸ਼ਹਿਰ ਦੇ ਇਕ ਹਸਪਤਾਲ 'ਚ ਮਨੁੱਖੀ ਫੇਫੜਿਆਂ ਦੇ ਮਾਡਲ ਨੂੰ ਰੱਖਿਆ ਹੈ। ਲੰਗ ਕੇਅਰ ਫਾਊਂਡੇਸ਼ਨ ਦੇ ਸੰਸਥਾਪਕ ਟਰੱਸਟੀ, ਸਰ ਗੰਗਾ ਰਾਮ ਹਸਪਤਾਲ 'ਚ ਸੈਂਟਰ ਫਾਰ ਚੈਸਟ ਸਰਜਰੀ ਦੇ ਪ੍ਰਧਾਨ ਡਾ. ਅਰਵਿੰਦ ਕੁਮਾਰ ਨੇ ਕਿਹਾ ਹੈ ਕਿ ਮੈਂ ਪਿਛਲੇ 30 ਸਾਲਾਂ 'ਚ ਲੋਕਾਂ ਦੇ ਫੇਫੜਿਆਂ ਦੇ ਰੰਗ ਨੂੰ ਬਦਲਦੇ ਹੋਏ ਦੇਖਿਆ ਹੈ।

ਹੋਰ ਪੜ੍ਹੋ: ਆਖਿਰ ਕਿਉਂ ਕੇਜਰੀਵਾਲ ਮਿਲਣਾ ਚਾਹੁੰਦੇ ਹਨ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ, ਜਾਣੋ?

ਪਹਿਲਾ ਸਿਗਰੇਟ ਪੀਣ ਵਾਲਿਆਂ ਦੇ ਫੇਫੜਿਆ 'ਤੇ ਕਾਲੇ ਰੰਗ ਦੀ ਪਰਤ ਹੁੰਦੀ ਸੀ ਪਰ ਹੋਰ ਦੇ ਫੇਫੜਿਆ ਦਾ ਰੰਗ ਗੁਲਾਬੀ ਹੁੰਦਾ ਸੀ ਪਰ ਅੱਜ ਕੱਲ ਪ੍ਰਦੂਸ਼ਣ ਦੇ ਵਧਣ ਕਾਰਨ ਸਿਰਫ ਕਾਲੇ ਫੇਫੜੇ ਹੀ ਦਿਖਾਈ ਦਿੰਦੇ ਹਨ।ਜ਼ਿਕਰਯੋਗ ਹੈ ਕਿ ਵਧ ਰਹੇ ਪ੍ਰਦੂਸ਼ਣ ਦੇ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਪੈ ਰਿਹਾ ਹੈ , ਜਿਸ ਨਾਲ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਪਰ ਮੌਜੂਦਾ ਸਰਕਾਰ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ।

—PTC News

Related Post