ਦਿੱਲੀ 'ਚ ਰਬੜ ਫੈਕਟਰੀ ਦੇ ਸਟੋਰੇਜ ਗੋਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

By  Jashan A July 15th 2019 11:03 AM

ਦਿੱਲੀ 'ਚ ਰਬੜ ਫੈਕਟਰੀ ਦੇ ਸਟੋਰੇਜ ਗੋਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ,ਨਵੀਂ ਦਿੱਲੀ: ਦਿੱਲੀ ਦੇ ਕੇਸ਼ਵਪੁਰਮ ਇਲਾਕੇ 'ਚ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇਥੇ ਰਬੜ ਫੈਕਟਰੀ ਨੇੜੇ ਇੱਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਪਹੁੰਚੀਆਂ ਫਿਲਹਾਲ ਬਚਾਅ-ਰਾਹਤ ਕਾਰਜ ਜਾਰੀ ਹੈ।

ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।ਇਸ ਹਾਦਸੇ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਰਬੜ ਫੈਕਟਰੀ ਦੇ ਸਟੋਰੇਜ ਗੋਦਾਮ 'ਚ ਅੱਗ ਲੱਗਣ ਕਾਰਨ ਤੇਜ਼ੀ ਨਾਲ ਫੈਲ ਗਈ ਅਤੇ ਪੂਰੇ ਗੋਦਾਮ ਨੂੰ ਆਪਣੇ ਚਪੇਟ 'ਚ ਲੈ ਲਿਆ ਸੀ।

https://twitter.com/ANI/status/1150615402424221697

ਹੋਰ ਪੜ੍ਹੋ:ਮਾਛੀਵਾੜਾ: ਮੀਂਹ ਨੇ ਢਹਿ-ਢੇਰੀ ਬਜ਼ੁਰਗ ਦਾ ਕੱਚਾ ਮਕਾਨ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post