ਚੱਲਦੀ ਐੱਸ ਯੂ ਵੀ 'ਚ ਲੱਗੀ ਭਿਆਨਕ ਅੱਗ, ਡਰਾਈਵਰ ਦੀ ਮੌਕੇ 'ਤੇ ਮੌਤ

By  Jashan A July 26th 2019 03:47 PM

ਚੱਲਦੀ ਐੱਸ ਯੂ ਵੀ 'ਚ ਲੱਗੀ ਭਿਆਨਕ ਅੱਗ, ਡਰਾਈਵਰ ਦੀ ਮੌਕੇ 'ਤੇ ਮੌਤ,ਨਵੀਂ ਦਿੱਲੀ: ਦਿੱਲੀ ਦੇ ਮੁਕਰਬਾ ਚੌਕ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਬੀਤੀ ਰਾਤ ਫਲਾਈਓਵਰ 'ਤੇ ਚੱਲਦੀ ਐੱਸ ਯੂ ਵੀ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਦੌਰਾਨ ਆਟੋਮੈਟਿਕ ਲੌਕ ਹੋਣ ਕਾਰਨ ਡਰਾਈਵਰ ਦੀ ਅੱਗ 'ਚ ਝੁਲਸ ਕੇ ਮੌਕੇ 'ਤੇ ਮੌਤ ਹੋ ਗਈ।

ਜਦਕਿ 2 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗੱਡੀ 'ਚ ਬੈਠੇ ਹੋਏ ਲੋਕ ਮਦਦ ਲਈ ਚੀਖ਼ ਦੇ ਰਹੇ ਸਨ।ਅੱਗ ਸ਼ਾਰਟ ਸਰਕਟ ਕਰ ਕੇ ਲੱਗੀ ਸੀ।

ਹੋਰ ਪੜ੍ਹੋ: ਮਨੀਪੁਰ 'ਚ ਆਇਆ ਜ਼ਬਰਦਸਤ ਭੂਚਾਲ, ਲੋਕਾਂ ਦੀ ਉੱਡੀ ਨੀਂਦ

ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਸੇਫ਼ਟੀ ਟੀਮ ਨੇ ਅੱਗ ਤੇ ਕਾਬੂ ਪਾਇਆ। ਉਥੇ ਹੀ ਘਟਨਾ ਸੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post