ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ

By  Shanker Badra January 27th 2021 12:49 PM -- Updated: January 27th 2021 01:23 PM

ਨਵੀਂ ਦਿੱਲੀ : ਦਿੱਲੀ 'ਚ ਕਿਸਾਨਾਂ ਦੀ ਟੈਰਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਮਗਰੋਂ ਦੀਪ ਸਿੱਧੂ ਦਾ ਨਾਮ ਚਰਚਾ ਵਿੱਚ ਹੈ। ਦੀਪ ਸਿੱਧੂ ਤੇ ਲੱਖਾ ਸਿਧਾਣਾ ਖਿਲਾਫ਼ ਕੁੱਝ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲੈ ਕੇ ਜਾਣ 'ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ ਹਨ। ਲਾਲ ਕਿਲ੍ਹੇ 'ਤੇ ਪਹੁੰਚਣ ਤੋਂ ਬਾਅਦ ਦੀਪ ਸਿੱਧੂ ਨੇ ਕੇਸਰੀ ਨਿਸ਼ਾਨ ਲਹਿਰਾਉਣ ਲਈ ਕਿਹਾ ,ਇਸ ਗੱਲ ਨੂੰ ਸਿੱਧੂ ਨੇ ਫੇਸਬੁੱਕ ਵੀਡੀਓ ਵਿੱਚ ਸਵੀਕਾਰਿਆ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ ਦਿੱਲੀ ਵਿਚ ਹੋਈ ਹਿੰਸਾ ਦੇ ਲਈ ਕਿਸਾਨ ਅਗੂ ਗੁਰਨਾਮ ਸਿੰਘ ਚੜੂਨੀ ਨੇ ਦੀਪ ਸਿੱਧੂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਜੋ ਕੁਝ ਵੀ ਹੋਇਆ ,ਉਹ ਦੀਪ ਸਿੱਧੂ ਨੇ ਕੀਤਾ ਹੈ। ਲਾਲ ਕਿਲ੍ਹੇ 'ਤੇ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ। ਉਹ ਬਾਗੀ ਹੋ ਕੇ ਉਥੇ ਗਿਆ ਅਤੇ ਲੋਕ ਵੀ ਉਸ ਦੀਆਂ ਗੱਲਾਂ ਵਿਚ ਆ ਗਏ, ਉਹ ਲੋਕ ਸਮਝ ਨਹੀਂ ਸਕੇ ਕਿ ਉਹ ਕੀ ਕਰਨ ਦੀ ਸੋਚ ਰਿਹਾ ਹੈ। [caption id="attachment_469687" align="aligncenter" width="300"]Delhi violence: Actor Deep Sidhu, gangster Lakha Sidhana played major role in instigating protesters ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ[/caption] ਇਸ ਦੌਰਾਨ ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਹੈ ਕਿਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਦੀਪ ਸਿੱਧੂ ਦੀ ਸਾਜਿਸ਼ ਸੀ। ਉਨ੍ਹਾਂ ਕਿਹਾ ਕਿਲਾਲ ਕਿਲ੍ਹੇ ਦੇ ਨੇੜੇ ਬਹੁਤ ਸੁਰੱਖਿਆ ਤਾਇਨਾਤ ਹੁੰਦੀ ਹੈ ਅਤੇ ਕਿਸੇ ਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਜਾਂਦਾ ਪਰ ਦੀਪ ਸਿੱਧੂ ਕਿਵੇਂ ਲਾਲ ਕਿਲ੍ਹੇ ‘ਤੇ ਪਹੁੰਚ ਗਿਆ ,ਇਹ ਇੱਕ ਵੱਡਾ ਸੁਆਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿਦੀਪ ਸਿੱਧੂ ਨੇ ਬੀਜੇਪੀ ਦੇ ਇਸ਼ਾਰੇ 'ਤੇ ਅਜਿਹਾ ਕੰਮ ਕੀਤਾ ਹੈ ,ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ। [caption id="attachment_469691" align="aligncenter" width="300"]Delhi violence: Actor Deep Sidhu, gangster Lakha Sidhana played major role in instigating protesters ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ[/caption] ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਦੀਪ ਸਿੱਧੂ ਚੋਣਾਂ ਵਿਚ ਸੰਨੀ ਦਿਓਲ ਦਾ ਏਜੰਟ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਆਖਿਆ ਹੈ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਥੇਬੰਦੀਆਂ ਵੱਲੋਂ ਕੱਲ੍ਹ ਟਰੈਕਟਰ ਪਰੇਡ ਦੌਰਾਨ ਹੋਈ ਹੁੱਲੜਬਾਜ਼ੀ ਤੇ ਲਾਲ ਕਿਲ੍ਹੇ ਤੱਕ ਪਹੁੰਚ ਲਈ ਅਦਾਕਾਰ ਦੀਪ ਸਿੱਧੂ ਨੂੰ ਜਿ਼ੰਮੇਵਾਰ ਦੱਸਿਆ ਜਾ ਰਿਹਾ ਹੈ। ਦੀਪ ਸਿੱਧੂ ਦੀਆਂ ਪ੍ਰਧਾਨ ਮੰਤਰੀ ਮੋਦੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨਾਲ ਫੋਟੋਆਂ ਵੀ ਵਾਇਰਲ ਕਰਕੇ ਗੰਭੀਰ ਦੋਸ਼ ਲਾਏ ਜਾ ਰਹੇ ਹਨ। [caption id="attachment_469690" align="aligncenter" width="300"]Delhi violence: Actor Deep Sidhu, gangster Lakha Sidhana played major role in instigating protesters ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਲਾਲ ਕਿਲ੍ਹੇ ‘ਤੇ ਲਹਿਰਾਇਆ ਝੰਡਾ  ਇਸ ਤਰ੍ਹਾਂ ਦੀ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਅਤੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਇਸ ਬਾਰੇ ਵਿਚ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ 'ਅੱਜ ਲਾਲ ਕਿਲ੍ਹੇ 'ਤੇ ਜੋ ਹੋਇਆ ਉਸ ਨੂੰ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ, ਮੈਂ ਪਹਿਲਾਂ ਵੀ 6 ਦਸੰਬਰ ਨੂੰ, ਟਵਿਟਰ ਦੇ ਜ਼ਰੀਏ ਇਹ ਸਾਫ ਕਰ ਚੁੱਕਾ ਹਾਂ ਕਿ ਮੇਰਾ ਜਾਂ ਮੇਰੇ ਪਰਵਾਰ ਦਾ ਦੀਪ ਸਿੱਧੂ ਦੇ ਨਾਲ ਕੋਈ ਸਬੰਧ ਨਹੀਂ ਹੈ। ਜੈ ਹਿੰਦ।' [caption id="attachment_469692" align="aligncenter" width="275"]Delhi violence: Actor Deep Sidhu, gangster Lakha Sidhana played major role in instigating protesters ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ[/caption] ਦੱਸ ਦੇਈਏ ਕਿ ਪਿਛਲੇ ਹਫ਼ਤੇ ਐਨਆਈਏ ਨੇ ਸਿੱਧੂ ਨੂੰ ਸਿਖਸ ਫਾਰ ਜਸਟਿਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਜੋ ਪਿਛਲੇ ਸਾਲ 15 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਇੱਥੋਂ ਤਕ ਕਿ ਸੰਯੁਕਤ ਕਿਸਾਨ ਮੋਰਚਾ ਨੇ ਵੀ ਸਿੱਧੂ ਤੋਂ ਦੂਰੀ ਬਣਾਈ ਤੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲਿਜਾਣ ਦਾ ਇਲਜ਼ਾਮ ਲਾਇਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਸਿੱਧੂ ਸੋਮਵਾਰ ਰਾਤ ਇਕ ਮੰਚ 'ਤੇ ਦਿਖਾਈ ਦਿੱਤੇ ਅਤੇ ਭੜਕਾਊ ਭਾਸ਼ਨ ਦੇ ਕੇ ਤੋੜਫੋੜ ਕੀਤੀ ਹੈ। -PTCNews

Related Post