ਦਿੱਲੀ ਦੇ ਲਾਲ ਕਿਲ੍ਹੇ ‘ਚ ਦਾਖ਼ਲ ਹੋਏ ਕਿਸਾਨ , ਕਿਸਾਨਾਂ ਨੇ ਲਾਲ ਕਿਲੇ ‘ਤੇ ਲਹਿਰਾਇਆ ਝੰਡਾ 

Farmers Tractor Parade : Farmers hoist the flag at the Red Fort Delhi
ਦਿੱਲੀ ਦੇ ਲਾਲ ਕਿਲ੍ਹੇ 'ਚ ਦਾਖ਼ਲ ਹੋਏ ਕਿਸਾਨ , ਕਿਸਾਨਾਂ ਨੇ ਲਾਲ ਕਿਲੇ ‘ਤੇ ਫਹਿਰਾਇਆ ਝੰਡਾ 

ਨਵੀਂ ਦਿੱਲੀ : ਦੇਸ਼ ਭਰ ‘ਚ ਅੱਜ 72 ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇੱਕ ਪਾਸੇ ਦਿੱਲੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ  (Republic Day Parade) ਗਣਤੰਤਰ ਦਿਵਸ ਦੀ ਪਰੇਡ ਕੀਤੀ ਜਾ ਰਹੀ ਹੈ। ਓਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਟਰੈਕਟਰ ਪਰੇਡ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਟਰੈਕਟਰ ਪਰੇਡ ਕੱਢ ਹਨ।

ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨ ਅੱਜ ਦਿੱਲੀ ਵਿੱਚ ਟਰੈਕਟਰ ਪਰੇਡ ਲੈ ਰਹੇ ਹਨ। ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਭੜਕਾਇਆ ਗਿਆ ਹੈ। ਇਸ ਦੌਰਾਨ ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ।

Farmers Tractor Parade : Farmers hoist the flag at the Red Fort Delhi
ਦਿੱਲੀ ਦੇ ਲਾਲ ਕਿਲ੍ਹੇ ‘ਚ ਦਾਖ਼ਲ ਹੋਏ ਕਿਸਾਨ , ਕਿਸਾਨਾਂ ਨੇ ਲਾਲ ਕਿਲੇ ‘ਤੇ ਫਹਿਰਾਇਆ ਝੰਡਾ

ਕਿਸਾਨਾਂ ਦਾ ਇਕ ਸਮੂਹ ਲਾਲ ਕਿਲ੍ਹੇ ‘ਤੇ ਪਹੁੰਚ ਗਿਆ ਹੈ, ਇਕ ਜੱਥਾ ਇੰਡੀਆ ਗੇਟ ਵੱਲ ਵੱਧ ਰਿਹਾ ਹੈ।ਇਸ ਦੌਰਾਨ ਬੈਰੀਕੇਡ ਤੋੜ ਕਿਸਾਨ ਟਰੈਕਟਰਾਂ ਸਮੇਤ ਲਾਲ ਕਿਲ੍ਹੇ ਤੱਕ ਪਹੁੰਚ ਗਏ ਹਨ। ਜਿਥੇ ਕਿਸਾਨਾਂ ਨੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਕਿਸਾਨੀ ਝੰਡਾ ਲਹਿਰਾਇਆ ਹੈ।

Farmers Tractor Parade : Farmers hoist the flag at the Red Fort Delhi
ਦਿੱਲੀ ਦੇ ਲਾਲ ਕਿਲ੍ਹੇ ‘ਚ ਦਾਖ਼ਲ ਹੋਏ ਕਿਸਾਨ , ਕਿਸਾਨਾਂ ਨੇ ਲਾਲ ਕਿਲੇ ‘ਤੇ ਫਹਿਰਾਇਆ ਝੰਡਾ

ਇਸ ਦੇ ਨਾਲ ਹੀ ਦਿੱਲੀ ਵਿਚ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪਾਂ ਤੇ ਟਕਰਾਅ ਦੀਆਂ ਖ਼ਬਰਾਂ ਆ ਰਹੀਆਂ ਹਨ। ਕੁੱਝ ਕਿਸਾਨ ਤੇ ਪੁਲਿਸ ਵਾਲੇ ਜ਼ਖਮੀ ਹੋਏ ਹਨ। ਪੁਲਿਸ ਨੂੰ ਲਾਠੀਚਾਰਜ ਤੇ ਹੰਝੂ ਗੈਸ ਦੇ ਗੋਲੇ ਦਾਗਣੇ ਪਏ ਹਨ। ਇਸ ਦੇ ਨਾਲ ਹੀ ਮਕਰਬਾ ਚੌਕ ਵਿਖੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਦਿੱਲੀ ਦੇ ਲਾਲ ਕਿਲ੍ਹੇ ‘ਚ ਦਾਖ਼ਲ ਹੋਏ ਕਿਸਾਨ , ਕਿਸਾਨਾਂ ਨੇ ਲਾਲ ਕਿਲੇ ‘ਤੇ ਫਹਿਰਾਇਆ ਝੰਡਾ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਲਾਲ ਕਿਲ੍ਹੇ ਤੱਕ ਟਰੈਕਟਰਾਂ ਸਮੇਤ ਪਹੁੰਚੇ ਕਿਸਾਨ ,ਕਿਸਾਨਾਂ ਤੇ ਪੁਲਿਸ ਵਿਚਾਲੇ ਮਾਹੌਲ ਤਣਾਅਪੂਰਨ

ਪੁਲਿਸ ਨੇ ਬੁੜਾਰੀ ਅਤੇ ਨੰਗਲੋਈ ਵਿਚ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਹਨ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਰਾਜਧਾਨੀ ਦੀਆਂ ਸਰਹੱਦਾਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਤੇ ਆਰਜ਼ੀ ਕੰਧਾਂ ਵੀ ਲਗਾਈਆਂ ਗਈਆਂ ਹਨ ਪਰ ਕਿਸਾਨਾਂ ਨੂੰ ਇਹ ਕੰਧਾਂ ਜਾਂ ਬੈਰੀਕੇਡ ਰੋਕ ਨਹੀਂ ਪਾ ਰਹੇ ਹਨ।
-PTCNews