ਪੰਜਾਬ ਸਮੇਤ ਇਨ੍ਹਾਂ 5 ਸੂਬਿਆਂ ਦੇ ਲੋਕ ਇਹ ਸ਼ਰਤ ਪੂਰੀ ਕਰਨ 'ਤੇ ਹੀ ਦਿੱਲੀ 'ਚ ਦਾਖ਼ਲ ਹੋ ਸਕਣਗੇ

By  Shanker Badra February 24th 2021 02:16 PM

ਨਵੀਂਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਅਲਰਟ ਹੋ ਗਈ ਹੈ। ਹੁਣ 5 ਸੂਬਿਆਂ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ। ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਤੋਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਨੈਗੇਟਿਵ RT-PCR ਵਿਖਾਉਣ ਉੱਤੇ ਹੀ ਦਿੱਲੀ ਵਿਚ ਐਂਟਰੀ ਮਿਲੇਗੀ। [caption id="attachment_477351" align="aligncenter" width="286"]Delhi will not allow travellers from 5 states to enter without negative Covid test report ਪੰਜਾਬ ਸਮੇਤ ਇਨ੍ਹਾਂ5 ਸੂਬਿਆਂ ਦੇ ਲੋਕ ਇਹ ਸ਼ਰਤ ਪੂਰੀ ਕਰਨ 'ਤੇ ਹੀ ਦਿੱਲੀ 'ਚ ਦਾਖ਼ਲ ਹੋ ਸਕਣਗੇ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਫੋਰਟਿਸ ਹਸਪਤਾਲ 'ਚ ਹੋਇਆ ਦਿਹਾਂਤ ਦਿੱਲੀ ਸਰਕਾਰ ਨੇ ਇਕ ਆਦੇਸ਼ ਜਾਰੀ ਕੀਤਾ ਹੈ ਕਿ 26 ਫਰਵਰੀ ਤੋਂ 15 ਮਾਰਚ ਤੱਕ ਰਾਜਧਾਨੀ ਆਉਣ ਵਾਲੇ ਪੰਜ ਰਾਜਾਂ ਦੇ ਲੋਕਾਂ ਨੂੰ ਆਪਣੀ ਕੋਰੋਨਾ ਨੈਗਟਿਵ ਰਿਪੋਰਟ ਦਿਖਾਉਣੀ ਪਵੇਗੀ। ਆਦੇਸ਼ ਇਹ ਹੈ ਕਿ ਕੇਰਲਾ, ਮਹਾਰਾਸ਼ਟਰ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਦੀ ਨੈਗੇਟਿਵ RT-PCR ਟੈਸਟ ਰਿਪੋਰਟ ਦਿਖਾਉਣੀ ਪਏਗੀ। [caption id="attachment_477350" align="aligncenter" width="300"]Delhi will not allow travellers from 5 states to enter without negative Covid test report ਪੰਜਾਬ ਸਮੇਤ ਇਨ੍ਹਾਂ5 ਸੂਬਿਆਂ ਦੇ ਲੋਕ ਇਹ ਸ਼ਰਤ ਪੂਰੀ ਕਰਨ 'ਤੇ ਹੀ ਦਿੱਲੀ 'ਚ ਦਾਖ਼ਲ ਹੋ ਸਕਣਗੇ[/caption] ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਸਾਹਮਣੇ ਆਏ ਕੋਰੋਨਾ ਦੇ 80 ਪ੍ਰਤੀਸ਼ਤ ਤੋਂ ਵੱਧ ਮਾਮਲੇ ਇਨ੍ਹਾਂ ਪੰਜਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਵਿੱਚ ਪਾਏ ਗਏ ਹਨ। ਇਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਇਨ੍ਹਾਂ ਪੰਜਾਂ ਸੂਬਿਆਂ ਦੇ ਨੋਡਲ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਦਿੱਲੀ ਜਾਣ ਵਾਲੇ ਯਾਤਰੀਆਂ ਦੀ 72 ਘੰਟੇ ਪੁਰਾਣੀ ਆਰਟੀ ਪੀਸੀਆਰ ਟੈਸਟ ਦੀ ਰਿਪੋਰਟ ਨੂੰ ਯਕੀਨੀ ਬਣਾਉਣ। [caption id="attachment_477348" align="aligncenter" width="259"]Delhi will not allow travellers from 5 states to enter without negative Covid test report ਪੰਜਾਬ ਸਮੇਤ ਇਨ੍ਹਾਂ5 ਸੂਬਿਆਂ ਦੇ ਲੋਕ ਇਹ ਸ਼ਰਤ ਪੂਰੀ ਕਰਨ 'ਤੇ ਹੀ ਦਿੱਲੀ 'ਚ ਦਾਖ਼ਲ ਹੋ ਸਕਣਗੇ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ ਦਮਨ ਵਿਰੋਧੀ ਦਿਵਸ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਰਫਤਾਰ ਤੇਜ਼ੀ ਨਾਲ ਵਧ ਰਹੀ ਹੈ। ਮੰਗਲਵਾਰ ਨੂੰ 11 ਸੂਬਿਆਂ ਵਿਚ ਰਿਕਵਰੀ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਵਧੀ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ 6,218 ਮਰੀਜ਼ ਪਾਏ ਗਏ। ਮਹਾਰਾਸ਼ਟਰ ਦੇ ਹੁਣ ਸਾਰੇ 36 ਜ਼ਿਲਿਆਂ ਵਿਚ ਕੋਰੋਨਾ ਨੇ ਫਿਰ ਤੋਂ ਰਫਤਾਰ ਫੜ ਲਈ ਹੈ। ਇੱਥੇ ਹਰ ਦਿਨ ਮਿਲਣ ਵਾਲੇ ਕੇਸਾਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਪੁਣੇ, ਮੁੰਬਈ, ਠਾਣੇ, ਨਾਗਪੁਰ, ਅਮਰਾਵਤੀ ਜਿਹੇ ਜ਼ਿਲਿਆਂ ਵਿਚ ਕੇਸ ਮਿਲ ਰਹੇ ਹਨ। -PTCNews

Related Post