ਦੇਸ਼ ਭਰ 'ਚ ਠੰਡ ਦਾ ਕਹਿਰ ਜਾਰੀ, ਦਿੱਲੀ 'ਚ ਟੁੱਟੇ ਸਾਰੇ ਰਿਕਾਰਡ, ਪੜ੍ਹੋ ਖ਼ਬਰ

By  Jashan A December 18th 2018 12:24 PM

ਦੇਸ਼ ਭਰ 'ਚ ਠੰਡ ਦਾ ਕਹਿਰ ਜਾਰੀ, ਦਿੱਲੀ 'ਚ ਟੁੱਟੇ ਸਾਰੇ ਰਿਕਾਰਡ, ਪੜ੍ਹੋ ਖ਼ਬਰ,ਨਵੀਂ ਦਿੱਲੀ: ਦੇਸ਼ ਭਰ 'ਚ ਠੰਡ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਡ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। [caption id="attachment_229835" align="aligncenter" width="300"]winter delhi ਦੇਸ਼ ਭਰ 'ਚ ਠੰਡ ਦਾ ਕਹਿਰ ਜਾਰੀ, ਦਿੱਲੀ 'ਚ ਟੁੱਟੇ ਸਾਰੇ ਰਿਕਾਰਡ, ਪੜ੍ਹੋ ਖ਼ਬਰ[/caption] ਦੇਸ਼ ਦੀ ਰਾਜਧਾਨੀ ਦਿੱਲੀ 'ਚ ਸਭ ਤੋਂ ਵੱਧ ਠੰਡ ਪੈ ਰਹੀ ਹੈ। ਇਸ ਵਾਰ ਤਾਂ ਠੰਡ ਨੇ ਦਿੱਲੀ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਦਿੱਲੀ 'ਚ ਸਭ ਤੋਂ ਵੱਧ ਠੰਡ ਦਰਜ ਕੀਤੀ ਗਈ।ਕੱਲ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਅਤੇ ਵਧ ਤੋਂ ਵਧ ਤਾਪਮਾਨ 22.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। [caption id="attachment_229836" align="aligncenter" width="300"]winter delhi ਦੇਸ਼ ਭਰ 'ਚ ਠੰਡ ਦਾ ਕਹਿਰ ਜਾਰੀ, ਦਿੱਲੀ 'ਚ ਟੁੱਟੇ ਸਾਰੇ ਰਿਕਾਰਡ, ਪੜ੍ਹੋ ਖ਼ਬਰ[/caption] ਜੇਕਰ ਗੱਲ ਦੂਸਰੇ ਸੂਬਿਆਂ ਦੀ ਕੀਤੀ ਜਾਵੇ ਤਾਂ ਬਾਕੀ ਸੂਬਿਆਂ 'ਚ ਵੀ ਠੰਡ ਦਾ ਕਹਿਰ ਜਾਰੀ ਹੈ। ਪਹਾੜੀ ਖੇਤਰਾਂ ਵਿਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡ ਕਾਫੀ ਵਧ ਗਈ ਹੈ। [caption id="attachment_229838" align="aligncenter" width="300"]winter delhi ਦੇਸ਼ ਭਰ 'ਚ ਠੰਡ ਦਾ ਕਹਿਰ ਜਾਰੀ, ਦਿੱਲੀ 'ਚ ਟੁੱਟੇ ਸਾਰੇ ਰਿਕਾਰਡ, ਪੜ੍ਹੋ ਖ਼ਬਰ[/caption] ਉਧਰ ਜੰਮੂ ਕਸ਼ਮੀਰ ਅਤੇ ਹਿਮਾਚਲ 'ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ 'ਚ ਵੱਡੀ ਮਾਤਰਾ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਵੀ ਠੰਡ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News

Related Post