ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ ਨਦੀ , ਮੰਡਰਾ ਰਿਹਾ ਹੜ੍ਹ ਦਾ ਖਤਰਾ ,ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ

By  Shanker Badra August 19th 2019 11:46 AM

ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ ਨਦੀ , ਮੰਡਰਾ ਰਿਹਾ ਹੜ੍ਹ ਦਾ ਖਤਰਾ ,ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ:ਨਵੀਂ ਦਿੱਲੀ : ਦੇਸ਼ ਭਰ ਵਿੱਚ ਪਿਛਲੇ ਕਈ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ ਕਹਿਰ ਬਣਦਾ ਜਾ ਰਿਹਾ ਹੈ। ਇਸ ਮੀਂਹ ਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੀਂਹ ਨਾਲ ਤਕਰੀਬਨ ਅੱਧਾ ਭਾਰਤ ਹੜ੍ਹ ਵਿੱਚ ਡੁੱਬ ਗਿਆ ਹੈ। ਉੱਤਰੀ ਭਾਰਤ ਵਿੱਚ ਸ਼ਨੀਵਾਰ ਰਾਤ ਤੋਂ ਪੈ ਰਹੇ ਮੀਂਹ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਮੀਂਹ ਨਾਲ ਖ਼ਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਕਈ ਘਟਨਾਵਾਂ ਵਾਪਰੀਆਂ ਹਨ। [caption id="attachment_330216" align="aligncenter" width="300"]Delhi Yamuna water level continues to rise , Emergency meeting called by the government ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ ਨਦੀ , ਮੰਡਰਾ ਰਿਹਾ ਹੜ੍ਹ ਦਾ ਖਤਰਾ ,ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ[/caption] ਇਸ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਦਾ ਪਾਣੀ ਪੱਧਰ 203.37 ਮੀਟਰ ਵਾਧਾ ਹੋਇਆ ਹੈ ਅਤੇ ਅਜਿਹੀ ਸੰਭਾਵਨਾ ਹੈ ਕਿ ਇਹ ਅਗਲੇ 36 ਘੰਟਿਆਂ ਵਿਚ 204.5 ਮੀਟਰ ਦੇ ‘ਚੇਤਾਵਨੀ ਦੇ ਨਿਸ਼ਾਨ’ ਨੁੰ ਛੂੰਹਦਾ ਹੋਇਆ 205.33 ਮੀਟਰ ਦੇ ‘ਖਤਰੇ ਦਾ ਨਿਸ਼ਾਨ’ ਨੂੰ ਪਾਰ ਕਰ ਲਵੇਗਾ। ਯਮੁਨਾ ਦਾ ਪਾਣੀ 12 ਵਜੇ ਤੱਕ ‘ਚੇਤਾਵਨੀ ਚਿਨ੍ਹ’ ਤੋਂ 1.13 ਮੀਟਰ ਹੇਠਾਂ ਬਹਿ ਰਹੀ ਸੀ। [caption id="attachment_330218" align="aligncenter" width="300"]Delhi Yamuna water level continues to rise , Emergency meeting called by the government ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ ਨਦੀ , ਮੰਡਰਾ ਰਿਹਾ ਹੜ੍ਹ ਦਾ ਖਤਰਾ ,ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ[/caption] ਦਿੱਲੀ ਵਿਚ ਹੜ੍ਹ ਦਾ ਖਤਰੇ ਨੂੰ ਦੇਖਦੇ ਹੋਏ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਥੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਮੌਜੂਦ ਰਹਿਣ ਨੂੰ ਕਿਹਾ ਗਿਆ ਹੈ। [caption id="attachment_330214" align="aligncenter" width="300"]Delhi Yamuna water level continues to rise , Emergency meeting called by the government ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ ਨਦੀ , ਮੰਡਰਾ ਰਿਹਾ ਹੜ੍ਹ ਦਾ ਖਤਰਾ ,ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ ਦੱਸ ਦੇਈਏ ਕਿ ਐਤਵਾਰ ਨੂੰ ਹਰਿਆਣਾ ਦੇ ਹਥਿਨੀ ਕੁੰਡ ਬੈਰਾਜ ਤੋਂ 21 ਲੱਖ ਕਿਊਸੇਕ ਤੋਂ ਜ਼ਿਆਦਾ ਪਾਣੀ ਛੱਡੇ ਜਾਣ ਕਾਰਨ ਸੋਮਵਾਰ ਨੂੰ ਯਮੁਨਾ ਦਾ ਪਾਣੀ ਪੱਧਰ ਤੇਜੀ ਨਾਲ ਵੱਧਣ ਦਾ ਅਨੁਮਾਨ ਹੈ।ਹੜ੍ਹ ਅਤੇ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਹਰ ਘੰਟੇ ਪਾਣੀ ਛੱਡਿਆ ਜਾ ਰਿਹਾ ਹੈ। ਐਤਵਾਰ ਨੂੰ ਦੁਪਹਿਰ ਦੇ ਸਮੇਂ ਲਗਭਗ ਛੇ ਲੱਖ ਕਿਊਸੇਕ ਪਾਣੀ ਛੱਡਿਆ ਗਿਆ।ਅਧਿਕਾਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਵੀ ਭਾਰੀ ਮੀਂਹ ਦੇ ਬਾਅਦ ਬੈਰਾਜ ਤੋਂ ਪਾਣੀ ਛੱਡਿਆ ਗਿਆ ਹੈ। -PTCNews

Related Post