ਮੋਗਾ ਵਿਖੇ ਆਜ਼ਾਦੀ ਦਿਹਾੜੇ 'ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਕੀਤੀ ਅਦਾ

By  Shanker Badra August 15th 2021 12:24 PM -- Updated: August 15th 2021 12:30 PM

ਮੋਗਾ : ਅੱਜ ਆਜ਼ਾਦੀ ਦੇ 75ਵੇਂ ਦਿਹਾੜੇ 'ਤੇ ਮੋਗਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਮਾਣਯੋਗ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਅਦਾ ਕੀਤੀ ਹੈ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਮੋਗਾ ਨੇ ਪੰਜਾਬ ਪੁਲੀਸ ਦੀਆਂ ਟੁਕੜੀਆਂ ਤੋਂ ਸਲਾਮੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਨੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਦੇਸ਼ ਆਜ਼ਾਦ ਹੋਏ ਨੂੰ ਅੱਜ 75 ਸਾਲ ਹੋ ਗਏ ਹਨ। ਉਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ ,ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ।

ਮੋਗਾ ਵਿਖੇ ਆਜ਼ਾਦੀ ਦਿਹਾੜੇ 'ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਕੀਤੀ ਅਦਾ

ਇੱਥੇ ਦੱਸਣਯੋਗ ਹੈ ਕਿ ਇਕ ਸੁਤੰਤਰਤਾ ਸੰਗਰਾਮੀ ਜਵਾਹਰ ਸਿੰਘ ਡਰੋਲੀ ਭਾਈ ਦਾ ਪਰਿਵਾਰ ਇਕ ਅਜਿਹਾ ਪਰਿਵਾਰ ਹੈ, ਜਿਸ ਨੂੰ 48 ਸਾਲ ਤੋਂ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਣਦੇਖਾ ਕੀਤਾ ਗਿਆ ਅਤੇ ਕਿਸੇ ਵੀ ਆਜ਼ਾਦੀ ਸਮਾਗਮ ਵਿੱਚ ਸਨਮਾਨਤ ਨਹੀਂ ਕੀਤਾ ਗਿਆ। ਕੁਝ ਦਿਨ ਪਹਿਲਾਂ ਮੀਡੀਆ ਵਿਚ ਇਸ ਪਰਿਵਾਰ ਨੇ ਖ਼ਬਰ ਨਸ਼ਰ ਕੀਤੀ ਸੀ, ਸਾਡਾ ਬਾਪੂ ਜਵਾਹਰ ਸਿੰਘ ਜਿਨ੍ਹਾਂ ਨੇ ਕੂਕਾ ਲਹਿਰ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵੱਡਾ ਯੋਗਦਾਨ ਪਾਇਆ ਪਰ ਹਰ ਸਾਲ ਸਾਨੂੰ ਪ੍ਰਸ਼ਾਸਨ ਵੱਲੋਂ ਅਣਦੇਖਾ ਕੀਤਾ ਜਾ ਰਿਹਾ ਹੈ।

ਮੋਗਾ ਵਿਖੇ ਆਜ਼ਾਦੀ ਦਿਹਾੜੇ 'ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਕੀਤੀ ਅਦਾ

ਡੀਸੀ ਮੋਗਾ ਸ੍ਰੀ ਸੰਦੀਪ ਹੰਸ ਨੇ ਪਰਿਵਾਰ ਦੀ ਆਵਾਜ਼ ਨੂੰ ਸੁਣਦਿਆਂ ਇਸ ਵਾਰ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮਾਣ ਸਨਮਾਨ ਦਿੱਤਾ ਅਤੇ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਪ੍ਰਸ਼ਾਸਨ ਕਦੇ ਵੀ ਅਣਦੇਖਾ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਇਹ ਪਰਿਵਾਰ ਵਾਂਝਾ ਰਹਿ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਵਾਰ ਪਰਿਵਾਰ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।

-PTCNews

Related Post