ਕਰਤਾਰਪੁਰ ਲਾਂਘਾ: ਸਿੱਖ ਸੰਗਤਾਂ ਲਈ ਵੱਡੀ ਖਬਰ, ਇਸ ਤਰੀਕ ਤੋਂ ਆਨਲਾਈਨ ਅਪਲਾਈ ਕਰ ਸਕਦੇ ਹੋ ਅਰਜ਼ੀਆਂ !

By  Jashan A October 16th 2019 03:35 PM -- Updated: October 16th 2019 06:02 PM

ਕਰਤਾਰਪੁਰ ਲਾਂਘਾ: ਸਿੱਖ ਸੰਗਤਾਂ ਲਈ ਵੱਡੀ ਖਬਰ, ਇਸ ਤਰੀਕ ਤੋਂ ਆਨਲਾਈਨ ਅਪਲਾਈ ਕਰ ਸਕਦੇ ਹੋ ਅਰਜ਼ੀਆਂ !,ਡੇਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਸਰਕਾਰ ਪੱਬਾਭਾਰ ਹੋ ਗਈ ਹੈ।ਜਿਸ ਦੌਰਾਨ ਉਹਨਾਂ ਵੱਲੋਂ ਲਗਾਤਾਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।ਇਸ ਦਰਿਮਿਆਨ ਅੱਜ ਲੈਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ, ਬੀ. ਐੱਸ. ਐੱਫ. ਦੇ ਡੀ. ਆਈ. ਜੀ. ਬੀ. ਐੱਸ. ਰਾਵਤ ਅਤੇ ਹੋਰ ਅਧਿਕਾਰੀਆਂ ਨੇ ਜ਼ੀਰੋ ਲਾਈਨ 'ਤੇ ਪਹੁੰਚ ਕੇ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਕਿਹਾ ਕਿ 31 ਅਕਤੂਬਰ ਤੱਕ ਭਾਰਤ ਵਾਲੇ ਪਾਸੇ ਸਾਰੇ ਕਾਰਜ ਮੁਕੰਮਲ ਹੋ ਜਾਣਗੇ ਤੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਹੀਂ ਆਵੇਗੀ।

ਹੋਰ ਪੜ੍ਹੋ:ਕਰਤਾਰਪੁਰ ਲਾਂਘਾ: ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਜ਼ਰੂਰੀ ਪਰ ਨਹੀ ਲੱਗੇਗੀ ਸਟੈਂਪ !

https://twitter.com/ANI/status/1184395577871630341?s=20

ਉਹਨਾਂ ਕਿਹਾ ਕਿ 8 ਨਵੰਬਰ ਨੂੰ ਸੰਗਤਾਂ ਦਾ ਪਹਿਲਾ ਜਥਾ ਪਾਕਿ ਲਈ ਰਵਾਨਾ ਹੋਵੇਗਾ ਅਤੇ ਮਿਥੇ ਸਮੇਂ 'ਤੇ ਸਾਰੇ ਸਮਾਗਮ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ 20 ਅਕਤੂਬਰ ਤਾਰੀਕ ਤੱਕ ਅਰਜ਼ੀਆਂ ਆਨਲਾਈਨ ਅਪਲਾਈ ਹੋਣਗੀਆਂ।

ਅੱਗੇ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸੰਗਤਾਂ ਲਈ ਪਾਸਪੋਰਟ ਤਾਂ ਜ਼ਰੂਰੀ ਹੋਵੇਗਾ ਪਰ ਵੀਜ਼ਾ ਫਰੀ ਐਂਟਰੀ ਹੋਵੇਗੀ ਤੇ ਸੰਗਤਾਂ ਪਰਮਿਟ ਰਾਹੀਂ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰ ਸਕਣਗੀਆਂ।

-PTC News

Related Post