ਨਹੀਂ ਜਾਣਗੇ, "ਪਿਤਾ ਜੀ" ਅਦਾਲਤ 'ਚ, ਜੇ ਗਏ ਤਾਂ ਵਿਛ ਜਾਣਗੀਆਂ ਲਾਸ਼ਾਂ - ਡੇਰਾ ਪ੍ਰੇਮੀ 

By  Joshi August 19th 2017 07:12 PM

ਡੇਰਾ ਸਿਰਸਾ ਮੁਖੀ ਮਾਮਲੇ 'ਚ ਉਸ ਵੇਲੇ ਇੱਕ ਅਨੋਖਾ ਮੋੜ ਆ ਗਿਆ ਜਦੋ ਡੇਰਾ ਪ੍ਰੇਮੀਆਂ ਨੇ ਇੱਕ ਚੇਤਾਵਨੀ ਜਾਰੀ ਕਰ ਦਿੱਤੀ। ਉਹਨਾਂ ਨੇ ਡੇਰਾ ਮੁਖੀ ਨੂੰ ਅਦਾਲਤ ਵਿੱਚ ਨਾ ਪੇਸ਼ ਹੋਣ ਦੀ ਦਰਖਾਸਤ ਕੀਤੀ ਹੈ।  ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਹਾਲਤ 'ਚ ਡੇਰਾ ਮੁਖੀ ਨੂੰ ਅਦਾਲਤ 'ਚ ਪੇਸ਼ ਨਹੀਂ ਹੋਣ ਦੇਵਾਂਗੇ।

ਬੀਤੀ ਰਾਤ ਸੰਤ ਗੁਰਮੀਤ ਰਾਮ ਰਹੀਮ ਨੂੰ ਡੇਰਾ ਪ੍ਰੇਮੀਆਂ ਵੱਲੋਂ ਸਪੱਸ਼ਟ ਰੂਪ 'ਚ ਕਹਿ ਦਿੱਤਾ ਗਿਆ ਹੈ ਕਿ 'ਪਿਤਾ ਜੀ, ਅਦਾਲਤ ਜਾਣਾ ਹੋਵੇ ਤਾਂ ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪਵੇਗਾ।'

Dera Ram Rahim Sacha Sauda Case:devotees won't let father enter court?ਖਬਰਾਂ ਅਨੁਸਾਰ ਸੀ. ਬੀ. ਆਈ. ਕੋਰਟ ਵੱਲੋਂ ਪੰਚਕੂਲਾ 'ਚ ਚੱਲਦੇ ਕੇਸ ਦਾ ਫੈਸਲਾ ੨੫ ਅਗਸਤ ੨੦੧੭ ਨੂੰ ਸੁਣਾਇਆ ਜਾਵੇਗਾ। ਇਸ ਵਾਰ ਅਦਾਲਤ ਨੇ ਡੇਰਾ ਮੁਖੀ ਨੂੰ ਖੁਦ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਹਨ। ਸੂਤਰਾਂ ਅਨੁਸਾਰ ਕੱਲ ਰਾਤ ਨੂੰ ਰਾਤ ਡੇਰਾ ਸਿਰਸਾ ਦੀ ਗੁਫਾ ਹੋਈ ਇੱਕ ਵਿਸ਼ਾਲ ਮੀਟਿੰਗ ਵਿੱਚ ਸੰਤ ਗੁਰਮੀਤ ਸਿੰਘ ਨੇ ਕਿਹਾ ਸੀ ਕਿ ਉਹ ੨੫ ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣਗੇ ਪਰ ਡੇਰਾ ਪ੍ਰੇਮੀਆਂ ਨੇ ਉਹਨਾਂ ਦੀ ਇਹ ਗੱਲ ਨਹੀ ਮੰਨੀ।

Dera Ram Rahim Sacha Sauda Case:devotees won't let father enter court?ਡੇਰਾ ਪ੍ਰੇਮੀ ਭੜਕ ਗਏ ਅਤੇ ਉਹਨਾਂ ਦਲੀਲ ਦਿੰਦਿਆਂ ਕਿਹਾ ਕਿ ''ਪਿਤਾ ਜੀ, ਡੇਰਾ ਸਲਾਬਪੁਰਾ ਵਿਖੇ ਜਾਮ-ਏ-ਇੰਸਾਂ ਪਿਲਾਉਣ ਸਮੇਂ ਤੁਸੀਂ ਕਿਹਾ ਸੀ ਕਿ ਅੱਜ ਤੋਂ ਬਾਅਦ ਸਮੂਹ ਡੇਰਾ ਪ੍ਰੇਮੀ ਤੇ ਡੇਰਾ ਮੁਖੀ ਇਕ ਹਨ, ਸਾਰੇ ਡੇਰਾ ਪ੍ਰੇਮੀ ਉਨ੍ਹਾਂ ਦੀ ਹਰੇਕ ਗੱਲ ਮੰਨਣਗੇ ਅਤੇ ਉਹ ਸਾਰੇ ਡੇਰਾ ਪ੍ਰੇਮੀਆਂ ਦੀ ਹਰੇਕ ਗੱਲ ਮੰਨਣ ਦੇ ਪਾਬੰਦ ਹੋਣਗੇ। ਇਸ ਲਈ ਸਾਡਾ ਫੈਸਲਾ ਹੈ ਕਿ ਉਹ ਸਮੂਹ ਡੇਰਾ ਪ੍ਰੇਮੀਆਂ ਦੀ ਗੱਲ ਮੰਨ ਕੇ ਅਦਾਲਤ ਵਿਚ ਪੇਸ਼ ਹੋਣ ਦਾ ਖਿਆਲ ਛੱਡ ਦੇਣ। ਜੇਕਰ ਉਨ੍ਹਾਂ ਅਦਾਲਤ ਵਿਚ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਫਲੇ ਦੀਆਂ ਕਾਰਾਂ ਅੱਗੇ ਲੇਟ ਜਾਣਗੇ, ਜੇਕਰ ਉਹ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਜਾਣਾ ਚਾਹੁਣ ਤਾਂ ਜ਼ਰੂਰ ਚਲੇ ਜਾਣ, ਕਿਉਂਕਿ ਉਨ੍ਹਾਂ ਦੇ ਜਿਊਂਦੇ-ਜੀਅ ਉਹ ਅਦਾਲਤ 'ਚ ਪੇਸ਼ ਨਹੀਂ ਹੋ ਸਕਣਗੇ।''

ਡੇਰਾ ਪ੍ਰੇਮੀਆਂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਆਪਣੇ ਗੁਰੂ ਦੀ ਗੱਲ ਮੰਨੀ ਹੈ ਅਤੇ ਹੁਣ ਉਹਨਾਂ ਦੇ ਗੁਰੂ ਨੂੰ ਵੀ ਉਹਨਾਂ ਦੀ ਗੱਲ ਮੰਨਣੀ ਹੀ ਪਵੇਗੀ।

—PTC News

Related Post