ਥਾਣੇ 'ਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

By  Ravinder Singh May 17th 2022 02:46 PM

ਮੋਗਾ : ਮੋਗਾ ਦੇ ਥਾਣੇ ਵਿੱਚ ਇਕ ਹਵਾਲਾਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਵੱਲੋਂ ਫਾਹੇ ਲੈਣ ਮਗਰੋਂ ਪੁਲਿਸ ਵਿੱਚ ਭੱਜ ਦੌੜ ਮਚ ਗਈ। ਮੋਗਾ ਦੇ ਬਾਘਾਪੁਰਾਣਾ ਵਿੱਚ ਸਥਿਤ ਥਾਣੇ ਵਿੱਚ ਅੱਜ ਸਵੇਰੇ ਤੜਕਸਾਰ ਇਕ ਮੁਲਜ਼ਮ ਨੇ ਹਵਾਲਾਤ ਵਿੱਚ ਫਾਹਾ ਲੈ ਲਿਆ। ਪੁਲਿਸ ਨੇ ਮੁਲਜ਼ਮ ਨੂੰ ਫਾਹੇ ਤੋਂ ਉਤਾਰ ਕੇ ਤੁਰੰਤ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਰਖਵਾ ਦਿੱਤੀ ਹੈ। ਥਾਣੇ 'ਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਜਾਣਕਾਰੀ ਅਨੁਸਾਰ ਥਾਣਾ ਬਾਘਾਪੁਰਾਣਾ ਦੇ ਥਾਣੇ ਵਿਚ ਇਕ ਹਵਾਲਾਤੀ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਹੈ। ਮੁਲਜ਼ਮ ਦੀ ਪਛਾਣ ਮੱਖਣ ਸਿੰਘ, ਵਾਸੀ ਮਾਣੂਕੇ ਸੰਧੂਆਂ, ਜਗਰਾਉਂ ਵਜੋਂ ਹੋਈ ਹੈ। ਉਸ ਨੇ ਸਵੇਰੇ ਥਾਣ ਦੇ ਬਾਥਰੂਮ ਵਿੱਚ ਬਨੈਣ ਨਾਲ ਫਾਹਾ ਲੈਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੁਲਜ਼ਮ ਨੂੰ ਪੁਲਿਸ ਦਸੰਬਰ 2021 'ਚ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ 'ਤੇ ਨਕਦੀ ਦੀ ਲੁੱਟ ਖੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਥਾਣੇ 'ਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਅਦਾਲਤ ਨੇ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜਿਆ ਸੀ ਪਰ ਅੱਜ ਅੱਜ ਸਵੇਰੇ ਕੋਈ ਸਾਢੇ ਕੁ ਪੰਜ ਵਜੇ ਬਣੇ ਬਾਥਰੂਮ 'ਚ ਜਾਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੁਲਜ਼ਮ ਉਤੇ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਇਨ੍ਹਾਂ ਮਾਮਲਿਆਂ ਸਬੰਧੀ ਜਾਂਚ ਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਸੀ। ਇਸ ਵਿਚਕਾਰ ਇਹ ਘਟਨਾ ਵਾਪਰ ਗਈ। ਪੁਲਿਸ ਨੇ ਲਾਸ਼ ਪੋਸਟਮਾਰਮਟ ਲਈ ਹਸਪਤਾਲ ਵਿੱਚ ਰਖਵਾ ਦਿੱਤੀ ਹੈ। ਪੋਸਟਮਾਰਮਟ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਥਾਣੇ 'ਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੀਤੇ ਕੁਝ ਦਿਨਾਂ ਤੋਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜੇਲ੍ਹਾਂ ਵਿਚੋਂ ਸ਼ਰੇਆਮ ਵੀਡੀਓ ਵਾਇਰਲ ਹੋ ਰਹੀਆਂ ਹਨ ਜੋ ਕਿ ਜੇਲ੍ਹ ਪ੍ਰਸ਼ਾਸਨ ਉਤੇ ਵੱਡਾ ਸਵਾਲੀਆ ਨਿਸ਼ਾਨ ਹੈ। ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਇਕ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਜੇਲ੍ਹ ਵਿੱਚ ਨੌਜਵਾਨ ਨੇ ਜੇਲ੍ਹ ਪ੍ਰਸ਼ਾਸਨ ਉਤੇ ਤਸ਼ੱਦਦ ਢਾਹੇ ਜਾਣ ਦੇ ਦੋਸ਼ ਲਗਾਏ ਸਨ। ਇਹ ਵੀ ਪੜ੍ਹੋ : ਇਸ ਸਕੂਲ ਦੀ ਦਸਵੀਂ ਦੀ ਪ੍ਰੀਖਿਆ ਹੋਈ ਰੱਦ, ਜਾਣੋ ਕਾਰਨ

Related Post