ਕੀ ਸੱਚੀ ਰੋਹਨਪ੍ਰੀਤ ਦੀ ਹੋ ਗਈ ਹੈ ਨੇਹਾ !!

By  Jagroop Kaur October 8th 2020 03:20 PM

ਬਾਲੀਵੁੱਡ ਇੰਡਸਟਰੀ 'ਚ ਸੈਲੀਬ੍ਰਿਟੀ ਹੂਕ ਅੱਪ ਅਸੀਂ ਬਹੁਤ ਵਾਰ ਦੇਖਿਆ ਹੈ। ਜਿਥੇ ਨਿਤ ਦਿਨ ਕੋਈ ਅਦਾਕਾਰ ਅਤੇ ਗਾਇਕ ਆਪਣੇ ਹੀ ਸਹਿਯੋਗੀ ਨੂੰ ਦਿਲ ਦੇ ਬੈਠਦੇ ਨੇ। ਤੇ ਇਨ੍ਹਾਂ ਨਾਵਾਂ 'ਚ ਨਵਾਂ ਨਾਮ ਜੁੜ ਗਿਆ ਗਿਆ ਹੈ ਨੌਜਵਾਨ ਗਾਇਕ ਰੋਹਨਪ੍ਰੀਤ ਸਿੰਘ ਅਤੇ ਗਾਇਕਾ ਨੇਹਾ ਕੱਕੜ ਦਾ। ਜਿੰਨਾ ਦੇ ਵਿਆਹ ਦੀਆਂ ਖ਼ਬਰਾਂ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ਵਿਚ ਹਨ।ਹਾਲਾਂਕਿ, ਉਨ੍ਹਾਂ ਵਿਚੋਂ ਕਿਸੇ ਨੇ ਵੀ ਹਾਲੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ neha kakkar picture with rohanpreet singh ਪਰ ਇਸ ਦੌਰਾਨ ਦੋਵਾਂ ਦੀ ਇਕ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਨੇਹਾ ਅਤੇ ਰੋਹਨਪ੍ਰੀਤ ਦੀ ਤਸਵੀਰ ਇੰਸਟਾਗ੍ਰਾਮ 'ਤੇ ਇਕ ਫੈਨ ਪੇਜ਼ ਵਲੋਂ ਸਾਂਝੀ ਕੀਤੀ ਗਈ ਹੈ, ਜਿਸ 'ਚ ਦੋਵੇਂ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ 'ਚ ਕੁਝ ਤੋਹਫੇ ਵੀ ਨਜ਼ਰ ਆ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਤਸਵੀਰ 'ਚ ਉਨ੍ਹਾਂ ਦੋਹਾਂ ਦੇ ਨਾਲ ਨਜ਼ਰ ਆਉਣ ਵਾਲੇ ਰੋਹਨਪ੍ਰੀਤ ਦੇ ਮਾਪੇ ਹਨ।

PunjabKesariਦੱਸ ਦਈਏ ਕਿ ਰੋਹਨਪ੍ਰੀਤ ਨੇ ਕੁਝ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਨੇਹਾ ਕੱਕੜ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ 'ਸ਼ੁਕਰ ਹੈ ਮੇਰੇ ਰੱਬਾ! ਨਾਲ ਹੀ ਹਾਰਟ ਵੀ ਬਣਿਆ ਹੋਇਆ ਹੈ। ਇਸ 'ਤੇ ਨੇਹਾ ਕੱਕੜ ਨੇ ਕੁਮੈਂਟ ਕਰਦਿਆਂ 'ਵਾਹਿਗੁਰੂ ਜੀ' ਲਿਖਿਆ। ਬਸ ਇਸ ਤੋਂ ਬਾਅਦ ਦੋਹਾਂ ਦੇ ਵਿਆਹ ਦੇ ਚਰਚੇ ਜ਼ੋਰਾਂ ਸ਼ੋਰਾਂ 'ਤੇ ਹੋ ਰਹੇ ਹਨ। ਇੰਨਾਂ ਦੋਨਾਂ ਵਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਦੋਹਾਂ ਦੀਆਂ ਪੋਸਟਾਂ 'ਤੇ ਕੀਤੇ ਜਾਂਦੇ ਕੁਮੈਂਟ ਵੀ ਬਹੁਤ ਕੁਝ ਕਹਿੰਦੇ ਹਨ।ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਦਾ ਰਿਐਕਸ਼ਨ

ਹਾਲ ਹੀ ਵਿਚ ਜਦੋਂ ਹਿਮਾਂਸ਼ ਨੂੰ ਨੇਹਾ ਅਤੇ ਰੋਹਨਪ੍ਰੀਤ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਜੇ ਨੇਹਾ ਵਿਆਹ ਕਰਵਾ ਰਹੀ ਹੈ ਤਾਂ ਮੈਂ ਉਸ ਲਈ ਖੁਸ਼ ਹਾਂ।" ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਰਹੀ ਹੈ, ਉਥੇ ਉਨ੍ਹਾਂ ਨਾਲ ਕੋਈ ਹੈ ਅਤੇ ਇਹ ਵੇਖ ਕੇ ਚੰਗਾ ਲੱਗਿਆ।ਹਿਮਾਂਸ਼ ਨੂੰ ਫਿਰ ਪੁੱਛਿਆ ਗਿਆ ਕੀ ਉਹ ਨੇਹਾ ਅਤੇ ਰੋਹਨਪ੍ਰੀਤ ਦੀ ਪ੍ਰੇਮ ਕਹਾਣੀ ਬਾਰੇ ਜਾਣਦਾ ਹੈ? ਤਾਂ ਉਨ੍ਹਾਂ ਨੇ ਕਿਹਾ, ਨਹੀਂ, ਮੈਨੂੰ ਕੁਝ ਨਹੀਂ ਪਤਾ।Neha Kakkar, Himansh Kohli, Neha Kakkar Ex boyfriend, Neha Kakka

ਦੱਸ ਦੇਈਏ ਕਿ ਨੇਹਾ ਅਤੇ ਹਿਮਾਂਸ਼ 4 ਸਾਲਾਂ ਤੋਂ ਰਿਸ਼ਤੇ 'ਚ ਸਨ। ਦੋਵਾਂ ਦਾ ਸਾਲ 2018 'ਚ ਬ੍ਰੇਕਅਪ ਹੋ ਗਿਆ ਸੀ। ਨੇਹਾ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਰਿਸ਼ਤੇ ਟੁੱਟਣ ਦੀ ਖਬਰ ਦਿੱਤੀ। ਨੇਹਾ ਨੇ ਇਹ ਵੀ ਦੱਸਿਆ ਸੀ ਕਿ ਉਹ ਇਹ ਰਿਸ਼ਤਾ ਟੁੱਟਣ ਤੋਂ ਬਾਅਦ ਡਿਪ੍ਰੈਸ਼ਨ ਵਿਚ ਚਲੀ ਗਈ ਸੀ।Post Himansh Kohli's revelation, Neha Kakkar lashes out at ex-boyfriend,  asks him to stay away from her name | Celebrities News – India TVਪਰ ਹੁਣ ਲਗਦਾ ਹੈ ਕਿ ਰੋਹਨ ਪ੍ਰੀਤ ਨਾਲ ਉਨ੍ਹਾਂ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਮੋੜ ਆਉਣ ਦਾ ਇਸ਼ਾਰਾ ਕਰਦੀਆਂ ਹਨ। ਪਰ ਤੁਹਾਨੂੰ ਇਥੇ ਅਸੀਂ ਇਹ ਵੀ ਦੱਸਦਿੰਦੇ ਹਨ ਕਿ ਪੀਟੀਸੀ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਤਸਵੀਰਾਂ ਦਾ ਸੱਚ ਕੀ ਹੈ।

Related Post