ਤੁਸਾਦ ਮਿਊਜ਼ੀਅਮ ਵਿੱਚ ਹੋਵੇਗੀ 'ਦਸਤਾਰ' ਦੀ 'ਟੌਹਰ', ਦਿਲਜੀਤ ਦਾ ਲੱਗੇਗਾ ਮੋਮ ਦਾ ਪੁਤਲਾ

By  Jashan A February 26th 2019 08:57 PM

ਤੁਸਾਦ ਮਿਊਜ਼ੀਅਮ ਵਿੱਚ ਹੋਵੇਗੀ 'ਦਸਤਾਰ' ਦੀ 'ਟੌਹਰ', ਦਿਲਜੀਤ ਦਾ ਲੱਗੇਗਾ ਮੋਮ ਦਾ ਪੁਤਲਾ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੁਨੀਆਂ ਨੂੰ ਦੀਵਾਨਾ ਬਣਾਇਆ ਹੈ। ਦਿਲਜੀਤ ਪੰਜਾਬੀ ਇੰਡਸਟ੍ਰੀ ਨੂੰ ਕਈ ਹਿੱਟ ਗਾਣੇ ਅਤੇ ਫ਼ਿਲਮਾਂ ਦੇ ਚੁੱਕੇ ਹਨ। ਉਹਨਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ 28 ਫਰਵਰੀ ਨੂੰ MadameTussauds ਵੈਕਸ ਸਟੈਚੂ ਮਿਊਜ਼ੀਅਮ ‘ਚ ਉਹਨਾਂ ਦੀ ਮੂਰਤੀ ਤੋਂ ਪਰਦਾ ਉੱਠਣ ਵਾਲਾ ਹੈ। ਦੱਸ ਦਈਏ MadameTussauds ਮਿਊਜ਼ੀਅਮ ‘ਚ ਦਿਲਜੀਤ ਦੋਸਾਂਝ ਦੀ ਮੂਰਤੀ ਪਹਿਲੇ ਸਰਦਾਰ ਦੀ ਮੂਰਤੀ ਹੋਣ ਵਾਲੀ ਹੈ।ਇਸ ਤੋਂ ਪਹਿਲਾਂ MadameTussauds ‘ਚ ਕਿਸੇ ਵੀ ਪੱਗ ਨਾਲ ਵਿਅਕਤੀ ਦੀ ਮੂਰਤੀ ਸਥਾਪਿਤ ਨਹੀਂ ਹੋਈ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਿਊਜ਼ੀਅਮ 'ਚ ਮਿਊਜ਼ੀਅਮ ‘ਚ ਸਿਤਾਰਿਆਂ ਦੀਆਂ ਮੋਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ ‘ਚ ਕਈ ਬਾਲੀਵੁੱਡ ਸਟਾਰ ਅਤੇ ਖਿਡਾਰੀਆਂ ਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ। ਦਿਲਜੀਤ ਦੋਸਾਂਝ ਦੀ ਮੂਰਤੀ ਦੀ MadameTussauds ਮਿਊਜ਼ੀਅਮ ਦਿੱਲੀ ਵਿਖੇ ਵੈਕਸ ਸਟੈਚੂ ਸਥਾਪਿਤ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। -PTC News

Related Post