ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦੋਸਾਂਝਾਂ ਵਾਲੇ ਦਾ ਕਰਾਰਾ ਜਵਾਬ

By  Jagroop Kaur January 4th 2021 04:55 PM

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਦਿਲਜੀਤ ਦੋਸਾਂਝ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਜਿਥੇ ਕਾਫੀ ਸਰਗਰਮ ਰਹੇ,ਹਾਲ ਹੀ 'ਚ ਦਿਲਜੀਤ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆਂ ਰਾਹੀਂ ਉਹਨਾਂ ਲੋਕਾਂ ਨੂੰ ਕਰਾਰ ਜਵਾਬ ਦਿੱਤਾ ਹੈ ਜਿਥੇ ਲੋਕ ਉਹਨਾਂ ਨੂੰ ਕਿਸਾਨ ਅੰਦੋਲਨ 'ਚ ਮਦਦ ਦੇਣ 'ਤੇ ਸਵਾਲ ਚੁੱਕੇ ਹਨ |

ਦਿਲਜੀਤ ਨੇ ਇਸ ’ਤੇ ਹੁਣ ਇਕ ਵੀਡੀਓ ਬਣਾ ਕੇ ਅਪਲੋਡ ਕੀਤੀ ਹੈ, ਜਿਸ ’ਚ ਨਾ ਸਿਰਫ ਉਹ ਅਜਿਹੀਆਂ ਖ਼ਬਰਾਂ ’ਤੇ ਪ੍ਰਤੀਕਿਰਿਆ ਦੇ ਰਹੇ ਹਨ, ਸਗੋਂ ਕੰਗਨਾ ਰਣੌਤ ਦਾ ਮਖੌਲ ਵੀ ਉਡਾ ਰਹੇ ਹਨ। ਦਿਲਜੀਤ ਦੋਸਾਂਝ ਨੇ ਵੀਡੀਓ ਦੀ ਸ਼ੁਰੂਆਤ ’ਚ ਬੈਠਣ ਦੇ ਸਟਾਈਲ ਨੂੰ ਲੈ ਕੇ ਟਿੱਪਣੀ ਕੀਤੀ ਹੈ। ਅਸਲ ’ਚ ਕੰਗਨਾ ਰਣੌਤ ਆਪਣੀਆਂ ਵੀਡੀਓਜ਼ ਦੌਰਾਨ ਜਿਸ ਤਰ੍ਹਾਂ ਬੈਠਦੀ ਹੈ, ਦਿਲਜੀਤ ਨੇ ਵੀ ਉਸੇ ਤਰ੍ਹਾਂ ਬੈਠਣ ਦੀ ਕੋਸ਼ਿਸ਼ ਕੀਤੀ ਤੇ ਕਿਹਾ, ‘ਕੁਝ ਲੋਕ ਕੁਰਸੀ ’ਤੇ ਇੰਝ ਬੈਠ ਕੇ ਭਾਸ਼ਣ ਦਿੰਦੇ ਹਨ।

Image

ਦਿਲਜੀਤ ਦੀ ਇਹ ਟਿੱਪਣੀ ਕੰਗਨਾ ਰਣੌਤ ਲਈ ਸੀ। ਆਪਣੀ ਇਸ ਵੀਡੀਓ 'ਚ ਦਿਲਜੀਤ ਨੇ ਆਖਿਆ ਕਿ ਇਨ੍ਹਾਂ ਦਾ ਮਕਸਦ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੁੰਦਾ ਹੈ। ਦਿਲਜੀਤ ਨੇ ਕਿਹਾ ਕਿ ਅੱਜ 4 ਤਾਰੀਖ਼ ਹੈ ਤੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅੱਜ ਕੋਈ ਹੱਲ ਨਿਕਲ ਆਵੇ।

ਦਿਲਜੀਤ ਦੋਸਾਂਝ ਨੇ ਇਕ ਟਵੀਟ ਕਰਦਿਆਂ ਇਸ ਗੱਲ ’ਤੇ ਚੁਟਕੀ ਲਈ। ਦਿਲਜੀਤ ਦੋਸਾਂਝ ਨੇ ਆਪਣੇ ਟਵੀਟ ’ਚ ਲਿਖਿਆ, ‘FAKE & FALSE News WALEYO Schedule Fadh Leyo Mera ? Zor La Leyo Chitra Tak.. ? Eh DOSANJHANWALA BUGGE ?.

Related Post