70 ਸਾਲਾ ਬਜ਼ੁਰਗ ਬੇਬੇ ਦੇ ਪਰੌਂਠਿਆਂ ਦੇ ਮੁਰੀਦ ਹੋਏ ਪੰਜਾਬੀ ਕਲਾਕਾਰ, Diljit ਨੇ ਤਾਂ ਕਰਲਿਆ ਪੱਕਾ ਇਰਾਦਾ

By  Jagroop Kaur November 3rd 2020 09:06 AM

Viral video ਸੋਸ਼ਲ ਮੀਡੀਆ ਜ਼ਰੀਏ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ। ਇਸ ਦੀ ਮਿਸਾਲ ਅਸੀਂ ਕੀਨੀ ਵਾਰ ਦੇਖ ਚੁਕੇ ਹਾਂ , ਜਿਵੇਂ ਕਿ ਰਾਣੂ ਮੰਡਲ ਤੋਂ ਲੈਕੇ ਬਾਬਾ ਕਾ ਢਾਬਾ ਦੇ ਬਜ਼ੁਰਗ ਪਤੀ ਪਤਨੀ ਦੀ ਵਾਇਰਲ ਹੋਈ ਵੀਡੀਓ ਤੱਕ , ਅਜਿਹੀ ਹੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ , ਇਕ ਬਜ਼ੁਰਗ ਮਾਤਾ ਦੀ , ਜੋ ਕਿ ਜਲਧੰਰ ਦੇ ਫਗਵਾੜਾ ਗੇਟ ਦੀ ਦੱਸੀ ਜਾ ਰਹੀ ਹੈ| ਇਹ 70 ਸਾਲਾ ਬਜ਼ੁਰਗ ਬੇਬੇ ਪਰੌਂਠੇ ਬਣਾਉਂਦੀ ਹੈ ਤੇ ਆਪਣਾ ਜੀਵਨ ਗੁਜ਼ਾਰ ਰਹੀ ਹੈ | 

Phagwara Gate kol Beth de ne Bebe Ji .. Mere Paraunthe Pakke Jadon Jalandhar Side GEYA..Tusi v Zarur Ja Ke Aeyo ??

ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਸਾਂਝਾ ਕੀਤਾ video

ਦੱਸ ਦਈਏ ਕਿ ਇਸੇ ਦੀ ਕਹਾਣੀ ਨੂੰ ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਸਾਂਝਾ ਕੀਤਾ ਹੈ। ਉਹ ਆਖਦੀ ਹੈ ਕਿ ਲੋਕ ਵੱਡੇ-ਵੱਡੇ ਹੋਟਲਾਂ 'ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500-700 ਤਾਂ ਮਾਮੂਲੀ ਗੱਲ ਹੀ ਹੈ ਨਾ। ਸਾਡੇ ਕੋਲ ਰੋਟੀ ਵੀ ਸਸਤੀ ਹੈ। ਦਾਲ-ਸਬਜ਼ੀ ਵੀ ਸਸਤੀ । ਪਰੌਂਠੇ ਵੀ ਸਸਤੇ। ਉਸ ਬੀਬੀ ਨੇ ਦੱਸਿਆ ਹੈ ਕਿ ਮੇਰਾ ਪਤੀ ਨਹੀਂ ਹੈ।

70-Year-Old Woman Sells Paranthas

ਮੈਂ ਇਸੇ ਕਮਾਈ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ। ਮੈਨੂੰ ਇਹ ਕੰਮ ਕਰਦਿਆਂ ਕਾਫ਼ੀ ਸਾਲ ਹੋ ਗਏ ਹਨ। ਜਦੋਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਖ਼ੁਸ਼ ਹੋ? ਤਾਂ ਉਹ ਆਖਦੀ ਹੈ ਕਿ ਕੀ ਕਰੀਏ ਹੁਣ ਇਹ ਕੰਮ ਕਰਨਾ ਹੀ ਪੈਣਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਹੁਣ ਮੇਰਾ ਇਹ ਕੰਮ ਕਾਫ਼ੀ ਠੰਡਾ ਪੈ ਗਿਆ ਹੈ।

Related Post