ਦਿਲਜੀਤ ਦੀ ਆ ਰਹੀ ਪੰਜਾਬੀ ਫ਼ਿਲਮ: "ਵਰਲਡ ਵਾਰ 1" ਭਾਵ ਪਹਿਲੇ ਵਿਸ਼ਵ ਯੁੱਧ 'ਤੇ ਹੈ ਆਧਾਰਿਤ

By  Joshi September 25th 2017 08:43 PM -- Updated: September 25th 2017 08:59 PM

Diljit dosanjh: ਪਹਿਲੇ ਵਿਸ਼ਵ ਯੁੱਧ 'ਤੇ ਆਧਾਰਿਤ ਆਪਣੀ ਫਿਲਮ ਬਾਰੇ ਕੀ ਕਿਹਾ ਦਿਲਜੀਤ ਨੇ, ਜਾਣੋ!

ਪਹਿਲੇ ਵਿਸ਼ਵ ਯੁੱਧ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਮੰਨਿਆ ਜਾਂਦਾ ਹੈ । ਇਸ ਯੁੱਧ ਵਿੱਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਹਾਸ ਵਿੱਚ ਸਭ ਤੋਂ ਜ਼ਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ।

Diljit dosanjh shares first look of his upcoming movie based on world war 1ਇਸੇ ਯੁੱਧ 'ਤੇ ਆਧਾਰਿਤ ਦਿਲਜੀਤ ਦੁਸਾਂਝ (Diljit dosanjh) ਇੱਕ ਪੰਜਾਬੀ ਫਿਲਮ ਬਣਾ ਰਹੇ ਹਨ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਵਿੱਚ ਆਪਣੇ ਗੀਤਾਂ ਅਤੇ ਫਿਲਮਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਰਹੇ ਦਿਲਜੀਤ ਹੁਣ ਇੱਕ ਵਾਰ ਫਿਰ ਦਰਸ਼ਕਾਂ ਦੇ ਰੁਬਰੂ ਹੋ ਰਹੇ ਹਨ।

ਦਿਲਜੀਤ ਦੀ ਆ ਰਹੀ ਪੰਜਾਬੀ ਫ਼ਿਲਮ "ਵਰਲਡ ਵਾਰ 1" (movie based on world war 1) ਭਾਵ ਪਹਿਲੇ ਵਿਸ਼ਵ ਯੁੱਧ 'ਤੇ ਆਧਾਰਿਤ ਫਿਲਮ ਹੈ।ਇਸ ਫਿਲਮ ਵਿੱਚ ਦਿਲਜੀਤ ਦੁਸਾਂਝ (Diljit dosanjh) ਇੱਕ ਫੌਜੀ ਦੇ ਰੂਪ ਵਿੱਚ ਨਜ਼ਰ ਆਵੇਗਾ।

ਅਭਿਨੇਤਾ ਦਿਲਜੀਤ ਦੁਸਾਂਝ (Diljit dosanjh) ਨੇ ਇਕ ਪੰਜਾਬੀ ਫ਼ਿਲਮ ਤੋਂ ਆਪਣੇ ਕਿਰਦਾਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਇੱਕ ਪੋਸਟ ਵੀ ਕੀਤੀ ਹੈ, ਜਿਸ 'ਤੇ ਲਿਖਿਆ ਹੈ:

"Films Life ch Hor v Baut Aungian Rabb Di Marzi Naal ? But This Subject is Very Close to My Heart ? Journey Tough aa..Baba Sukh Rakhey..Tuadey Sareyan Da V Pyar Te Saath Chaida"

ਵੈਸੇ ਇਹ ਲੁੱਕ ਸਾਨੂੰ ਤਾਂ ਬਹੁਤ ਵਧੀਆ ਲੱਗੀ ਹੈ, ਹੁਣ ਦਰਸ਼ਕਾਂ ਨੂੰ ਇਹ ਫਿਲਮ ਅਤੇ ਫਰਸਟ ਲੁੱਕ ਕਿਵੇਂ ਦੀ ਲੱਗੇਗੀ, ਇਹ ਸਮਾਂ ਹੀ ਦੱਸੇਗਾ।

—PTC News

Related Post