1984 ਕਤਲੇਆਮ ਦੀ ਦਾਸਤਾਨ ਨੂੰ ਛੋਟੇ ਪਰਦੇ 'ਤੇ ਪ੍ਰਦਰਸ਼ਤ ਕਰੇਗੀ ਦਿਲਜੀਤ ਦੋਸਾਂਝ ਦੀ 'ਜੋਗੀ'

By  Jasmeet Singh August 30th 2022 04:36 PM -- Updated: August 30th 2022 05:28 PM

ਮਨੋਰੰਜਨ: ਪੰਜਾਬੀ ਸੁਪਰ-ਸਟਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਨਵੀਂ ਫਿਲਮ 'ਜੋਗੀ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ। ਇਸ ਫਿਲਮ ਦੀ ਦਿਲਜੀਤ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਨਾਲ ਉਡੀਕ ਹੈ। ਇਹ ਫਿਲਮ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਹੈ।

ਯੂ-ਟਿਊਬ 'ਤੇ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਅਤੇ ਰਿਲੀਜ਼ ਦੇ ਮਹਿਜ਼ ਪੰਜ ਘੰਟਿਆਂ ਵਿਚ 3,81,000 ਤੋਂ ਵੱਧ ਲੋਕਾਂ ਨੇ ਇਸਦੇ ਟ੍ਰੇਲਰ ਨੂੰ ਵੇਖਿਆ।

ਇਹ ਫਿਲਮ 1984 'ਚ ਸਿੱਖ ਕਤਲੇਆਮ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਫਿਲਮ ਵਿਚ ਇੱਕ ਪਰਿਵਾਰ, ਪਿਆਰ, ਦੋਸਤੀ ਅਤੇ ਜ਼ਿੰਦਗੀ ਦੀਆਂ ਔਕੜਾਂ ਨਾਲ ਝੂਝਣ ਦੇ ਜਜ਼ਬੇ ਦੇ ਇਰਦ ਗਿਰਦ ਘੁੰਮਦੀ ਹੈ।

ਟ੍ਰੇਲਰ 'ਚ ਦਿਲਜੀਤ ਮੁਖ ਭੂਮਿਕਾ 'ਚ ਨੇ ਜੋ 1984 ਦੇ ਸਿੱਖ ਕਤਲੇਆਮ ਦੌਰਾਨ ਇਹ ਯਕੀਨੀ ਬਾਣੁਨਾ ਚਾਹੁੰਦੇ ਨੇ ਕਿ ਉਨ੍ਹਾਂ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਸਾਰੇ ਸੁਰੱਖਿਅਤ ਰਹਿਣ।

ਅਲੀ ਅੱਬਾਸ ਜ਼ਫਰ ਨੇ ਹਿਮਾਂਸ਼ੂ ਕਿਸ਼ਨ ਮਹਿਰਾ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਦੋਸਾਂਝ ਜੋ ਪਹਿਲਾਂ 'ਉੜਤਾ ਪੰਜਾਬ', 'ਸੂਰਮਾ' ਅਤੇ 'ਗੁੱਡ ਨਿਊਜ਼' ਵਰਗੀਆਂ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ, ਨੇ ਕਿਹਾ ਕਿ 'ਜੋਗੀ' 'ਤੇ ਕੰਮ ਕਰਨਾ ਇੱਕ ਅਭਿਨੇਤਾ ਦੇ ਤੌਰ 'ਤੇ ਉਨ੍ਹਾਂ ਦਾ ਸਭ ਤੋਂ ਭਰਪੂਰ ਅਨੁਭਵ ਰਿਹਾ ਹੈ।

ਫਿਲਮ ਦਾ ਪ੍ਰੀਮੀਅਰ 190 ਤੋਂ ਵੱਧ ਦੇਸ਼ਾਂ ਵਿੱਚ ਨੈੱਟਫਲਿਕਸ 'ਤੇ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ: 'ਜੋਗੀ' 'ਚ ਕੰਮ ਕਰਨਾ ਇੱਕ ਅਭਿਨੇਤਾ ਦੇ ਤੌਰ 'ਤੇ ਭਰਪੂਰ ਅਨੁਭਵ ਰਿਹਾ: ਦਿਲਜੀਤ ਦੋਸਨਾਝ

-PTC News

Related Post