Thu, May 16, 2024
Whatsapp

Salman Khan ਦੇ ਹਮਲਾ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ; ਸਲਮਾਨ ਖਾਨ ਨੂੰ ਕਈ ਵਾਰ ਮਿਲ ਚੁੱਕੀ ਹੈ ਧਮਕੀਆਂ

ਦੱਸ ਦਈਏ ਕਿ ਹਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਫੋਨ 'ਤੇ ਗੱਲ ਕੀਤੀ। ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।

Written by  Aarti -- April 14th 2024 01:56 PM
Salman Khan ਦੇ ਹਮਲਾ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ; ਸਲਮਾਨ ਖਾਨ ਨੂੰ ਕਈ ਵਾਰ ਮਿਲ ਚੁੱਕੀ ਹੈ ਧਮਕੀਆਂ

Salman Khan ਦੇ ਹਮਲਾ ਕਰਨ ਵਾਲੇ ਦੀ ਤਸਵੀਰ ਆਈ ਸਾਹਮਣੇ; ਸਲਮਾਨ ਖਾਨ ਨੂੰ ਕਈ ਵਾਰ ਮਿਲ ਚੁੱਕੀ ਹੈ ਧਮਕੀਆਂ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਲੈ ਕੇ ਐਤਵਾਰ ਸਵੇਰੇ 4.50 ਵਜੇ ਵੱਡੀ ਖਬਰ ਸਾਹਮਣੇ ਆਈ ਹੈ, ਗੈਲੇਕਸੀ ਅਪਾਰਟਮੈਂਟ ਦੇ ਬਾਹਰ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਤਿੰਨ ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਦੋਵੇਂ ਤੁਰੰਤ ਉਥੋਂ ਭੱਜ ਗਏ। ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਸ ਅਣਸੁਖਾਵੀਂ ਘਟਨਾ ਨੇ ਪ੍ਰਸ਼ੰਸਕਾਂ ਅਤੇ ਅਦਾਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਦੱਸ ਦਈਏ ਕਿ ਹਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਫੋਨ 'ਤੇ ਗੱਲ ਕੀਤੀ। ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਵੀਡੀਓ 'ਚ ਬਾਈਕ 'ਤੇ ਸਵਾਰ ਹਮਲਾਵਰਾਂ ਨੂੰ ਦੇਖਿਆ ਜਾ ਸਕਦਾ ਹੈ। ਖੈਰ ਇਸ ਮਾਮਲੇ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ’ਚ ਵਾਧਾ ਕਰ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਸਲਮਾਨ ਨੂੰ ਕਦੋਂ ਕਦੋਂ ਧਮਕੀਆਂ ਮਿਲੀਆਂ ਹਨ। 


ਲਾਰੈਂਸ ਬਿਸ਼ਨੋਈ ਨੇ 2018 'ਚ ਦਿੱਤੀ ਸੀ ਖੁੱਲ੍ਹੀ ਚਿਤਾਵਨੀ 

ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਕੋਰਟ 'ਚ ਪੇਸ਼ੀ 'ਤੇ ਪਹੁੰਚੇ ਲਾਰੇਂਸ ਨੇ ਬਿਆਨ ਦਿੱਤਾ ਸੀ ਕਿ ਸਲਮਾਨ ਖਾਨ ਨੂੰ ਜੋਧਪੁਰ 'ਚ ਮਾਰ ਦਿੱਤਾ ਜਾਵੇਗਾ। ਇਹ ਉਹੀ ਸਮਾਂ ਸੀ ਜਦੋਂ ਕਾਲਾ ਹਿਰਨ ਮਾਮਲੇ 'ਚ ਸਲਮਾਨ ਖਾਨ ਜੋਧਪੁਰ ਕੋਰਟ ਪਹੁੰਚਣ ਵਾਲੇ ਸਨ।

ਸਲੀਮ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ 

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਈ 2022 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੇ ਠੀਕ ਇੱਕ ਮਹੀਨੇ ਬਾਅਦ ਜੂਨ ਵਿੱਚ, ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਇੱਕ ਪੱਤਰ ਮਿਲਿਆ, ਜਿਸ ਵਿੱਚ ਲਿਖਿਆ ਗਿਆ ਸੀ ਕਿ ਸਲਮਾਨ ਅਤੇ ਸਲੀਮ ਖਾਨ ਸਿੱਧੂ ਮੂਸੇਵਾਲਾ ਵਾਂਗ ਹੀ ਮਿਲਣਗੇ। ਇਸ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਹਰਕਤ ਵਿੱਚ ਆਈ ਅਤੇ ਅਦਾਕਾਰ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ।

ਫੋਨ ਕਰਕੇ ਧਮਕੀ ਦਿੱਤੀ ਸੀ

ਸਲਮਾਨ ਖਾਨ ਨੂੰ ਫੋਨ ਕਾਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਅਭਿਨੇਤਾ ਨੂੰ ਧਮਕੀ ਭਰਿਆ ਕਾਲ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਜੋਧਪੁਰ ਦੇ ਰੌਕੀ ਭਾਈ ਵਜੋਂ ਦੱਸੀ ਸੀ। ਬਾਅਦ ਵਿੱਚ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਵਿਅਕਤੀ 16 ਸਾਲ ਦਾ ਲੜਕਾ ਸੀ।

ਈਮੇਲ 'ਚ ਸਲਮਾਨ ਨੂੰ ਮਾਰਨ ਦਾ ਮਕਸਦ 

ਸਲਮਾਨ ਖਾਨ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਹ ਈਮੇਲ ਸਲਮਾਨ ਖਾਨ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਸਹਿਯੋਗੀ ਨੂੰ ਮਿਲੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਲਾਰੇਂਸ ਬਿਸ਼ਨੋਈ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਸਲਮਾਨ ਖਾਨ ਨੂੰ ਮਾਰਨਾ ਹੈ।

ਫੇਸਬੁੱਕ ਅਕਾਊਂਟ ਤੋਂ ਮਿਲੀ ਧਮਕੀ

ਪਿਛਲੇ ਸਾਲ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਦੇ ਨਾਂ ਅਤੇ ਤਸਵੀਰ ਵਾਲੇ ਫੇਸਬੁੱਕ ਅਕਾਊਂਟ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਹਾਲਾਂਕਿ ਇਹ ਧਮਕੀ ਜੇਲ 'ਚ ਬੰਦ ਲਾਰੇਂਸ ਤੋਂ ਸੀ ਜਾਂ ਕਿਸੇ ਫਰਜ਼ੀ ਅਕਾਊਂਟ ਤੋਂ ਇਸ ਪਾਸੇ ਕੋਈ ਸਪਸ਼ਟੀਕਰਨ ਨਹੀਂ ਹੈ। 

ਇਹ ਵੀ ਪੜ੍ਹੋ: Salman Khan News: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਹੋਈ ਫਾਇਰਿੰਗ; ਵਧਾਈ ਗਈ ਸੁਰੱਖਿਆ, ਫੈਨਜ਼ ਪਰੇਸ਼ਾਨ

- PTC NEWS

Top News view more...

Latest News view more...

LIVE CHANNELS