ਪਿਤਾ ਦੀ ਗੁੰਮਸ਼ੁਦਗੀ ਤੋਂ ਦੁਖੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਲਾਈ ਮਦਦ ਦੀ ਗੁਹਾਰ

By  Jagroop Kaur January 19th 2021 05:46 PM

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਤੇ ਉਨ੍ਹਾਂ ਦੇ ਪਰਿਵਾਰ ਲਈ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਉਹਨਾਂ ਦੇ ਪਰਿਵਾਰ ਨੂੰ ਇਸ ਸਮੇਂ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦਰਅਸਲ, ਪਿਛਲੇ ਕਈ ਦਿਨਾਂ ਤੋਂ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਲਾਪਤਾ ਹੋ ਗਏ ਹਨ। ਅੱਜ ਦਿਲਪ੍ਰੀਤ ਢਿੱਲੋਂ ਨੇ ਪਿਤਾ ਨੂੰ ਲੱਭਣ ਲਈ ਸੋਸ਼ਲ ਮੀਡਿਆ 'ਤੇ ਮਦਦ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ : ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਪਦਮ ਵਿਭੂਸ਼ਣ ਸੰਗੀਤਕਾਰ ਉਸਤਾਦ ਗੁਲਾਮ ਮੁਸਤਫ਼ਾ ਖਾਨ

ਦੱਸ ਦਈਏ ਕਿ ਹਾਲ ਹੀ 'ਚ ਪੰਜਾਬੀ ਕਲਾਕਾਰ ਦਿਲਪ੍ਰੀਤ ਢਿੱਲੋਂ ਨੇ ਆਪਣੇ ਸੋਸ਼ਲ ਮੀਡਿਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਦਿਲਪ੍ਰੀਤ ਢਿੱਲੋਂ ਨੇ ਲਿਖਿਆ ਕਿ 'ਪਿਛਲੇ ਦਿਨਾਂ ਤੋਂ ਗੁੰਮ ਹਨ ਅਤੇ ਇਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਹੈ। ਜੇਕਰ ਕਿਸੇ ਨੇ ਵੀ ਇਨ੍ਹਾਂ ਨੂੰ ਵੇਖਿਆ ਹੈ ਤਾਂ ਉਹ ਸਾਨੂੰ ਇਨ੍ਹਾਂ ਨੰਬਰਾਂ 'ਤੇ ਜਾਣਕਾਰੀ ਦੇਣ। ਨਾਲ ਹੀ ਦਿਲਪ੍ਰੀਤ ਢਿੱਲੋਂ ਨੇ ਆਪਣੇ ਦੋ ਨੰਬਰ ਵੀ ਦਿੱਤੇ ਹਨ।

ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਵਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਹੋਰਨਾਂ ਕਲਾਕਾਰਾਂ ਵੱਲੋਂ ਵੀ ਸ਼ੇਅਰ ਕੀਤਾ ਗਿਆ ਹੈ ਤੇ ਇਸ ਔਖੀ ਘੜੀ 'ਚ ਨਾਲ ਖੜ੍ਹ ਕੇ ਉਸਨੂੰ ਹੌਂਸਲਾ ਦਿੱਤਾ ਹੈ । ਦਿਲਪ੍ਰੀਤ ਦੇ ਪਹਿਲਾਂ ਇਸ ਤਸਵੀਰ ਨੂੰ ਪੋਸਟ ਕਰਨ 'ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ ਪਰ ਬਾਕੀ ਕਲਾਕਾਰਾਂ ਦੇ ਤਸਵੀਰਾਂ ਸ਼ੇਅਰ ਕਰਨ 'ਤੇ ਇਸ ਗੱਲ ਦੀ ਪੁਸ਼ਟੀ ਹੋਈ।

Dilpreet Dhillon Beating with his wife - Husanpreet Singh | DailyHuntਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਦਿਲਪ੍ਰੀਤ ਢਿਲੋਂ 'ਤੇ ਦੁਖਾਂ ਦਾ ਪਹਾੜ ਉਸ ਵੇਲੇ ਟੁੱਟਿਆ ਸੀ ਜਦ ਪਤਨੀ ਵੱਲੋਂ ਉਹਨਾਂ ਨਾਲ ਬੁਰਾ ਸਲੂਕ ਕੀਤੇ ਜਾਣ ਦੀ ਗੱਲ ਆਖਿ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ 'ਚ ਆ ਗਿਆ ਸੀ

Related Post