ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਨ!

By  Ravinder Singh March 8th 2022 08:18 PM

ਅੰਮ੍ਰਿਤਸਰ : ਕੈਨੇਡਾ 'ਚ ਉਡਾਨ ਸ਼ੁਰੂ ਕਰਨ ਦੀ ਮੰਗ ਇੱਕ ਵਾਰ ਫਿਰ ਉੱਠੀ ਹੈ। ਇਹ ਮੰਗ ਸਿੱਖ ਭਾਈਚਾਰੇ ਵੱਲੋਂ ਕਾਫੀ ਦੇਰ ਤੋਂ ਉਠਾਈ ਜਾ ਰਹੀ ਹੈ। ਇਸ ਵਾਰ ਇਹ ਮੰਗ ਭਾਰਤ ਵਿੱਚ ਨਹੀਂ, ਕੈਨੇਡਾ ਵਿੱਚ ਚੁੱਕੀ ਗਈ ਹੈ। ਕੈਨੇਡੀ ਦੀ ਸੰਸਦ 'ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਮਪੀ ਬ੍ਰੈਡ ਵਿਸ ਨੇ ਇਸ ਮਾਮਲੇ ਨੂੰ ਚੁੱਕਿਆ ਹੈ। ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਨ!ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕੀ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਤੇ ਗਲੋਬਲ ਕਨਵੀਰਨ ਅਮਰੀਕਾ ਸਮੀਪ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਕੈਨੇਡਾ 'ਚ ਵੀ ਅੰਮ੍ਰਿਤਸਰ-ਕੈਨੇਡਾ ਉਡਾਨ ਸ਼ੁਰੂ ਕਰਨ ਦੀ ਮੰਗ ਉਠਦੀ ਰਹੀ ਹੈ। ਕੁਝ ਸਮਾਂ ਪਹਿਲਾਂ ਸਰੀ ਨਿਵਾਸੀ ਮੋਹਿਤ ਪੁੰਜ ਨੇ ਸੰਸਦ ਵਿੱਚ ਸਿੱਧੀਆਂ ਉਡਾਨਾਂ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਐਮਪੀ ਬ੍ਰੈਡ ਵਿਸ ਵੱਲੋਂ ਹਮਾਇਤ ਮਿਲੀ ਹੈ। ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਨ!ਪਟੀਸ਼ਨ ਜ਼ਰੀਏ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀ ਉਡਾਨ ਸ਼ੁਰੂ ਕਰਵਾਉਣ ਲਈ ਬਦਲ ਲੱਭਣ ਦੀ ਹਮਾਇਤ ਕੀਤੀ ਗਈ ਸੀ। ਸਮੀਪ ਗੁੰਮਟਾਲਾ ਨੇ ਦੱਸਿਆ ਕਿ ਸਿਰਫ 30 ਦਿਨਾਂ 'ਚ ਕੈਨੇਡਾ ਅੰਦਰ 14160 ਲੋਕਾਂ ਨੇ ਆਨਲਾਈਨ ਤੇ ਹੋਰ ਮਾਧਿਅਮਾਂ ਰਾਹੀਂ ਪਟੀਸ਼ਨ ਨੂੰ ਹਮਾਇਤ ਦਿੱਤੀ ਹੈ। ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਨ!ਐਮਪੀ ਵਿਸ ਨੇ ਕਿਹਾ ਕਿ ਮਿਸ਼ਨ ਮੈਟਸਕੀ ਫ੍ਰੇਜਰ ਕੈਨੀਅਨ ਬ੍ਰਿਟਿਸ਼ ਕੋਲੰਬੀਆ ਸੂਬੇ ਸਣੇ ਕੈਨੇਡਾ ਵਿੱਚ 10 ਲੱਖ ਤੋਂ ਵੱਧ ਪੰਜਾਬੀ ਰਹਿੰਦੇ ਹਨ ਜਿਨ੍ਹਾਂ 'ਚੋਂ ਹਜ਼ਾਰਾਂ ਪਰਿਵਾਰ ਹਰ ਸਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪੰਜਾਬ ਜਾਣਾ ਚਾਹੁੰਦੇ ਹਨ। ਨਾਲ ਹੀ ਸਿੱਖਾਂ ਦਾ ਸਰਵਉੱਤਮ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਹੈ ਜਿਥੇ ਹਰ ਸਾਲ ਸ਼ਰਧਾਲੂ ਦਰਸ਼ਨਾਂ ਲਈ ਆਉਣਾ ਚਾਹੁੰਦੇ ਹਨ। ਸਿੱਧੀ ਉਡਾਨ ਨਾ ਹੋਣ ਕਾਰਨ ਸਿੱਖ ਭਾਈਚਾਰੇ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਜੇ ਇਹ ਮੰਗ ਜਲਦ ਪੂਰੀ ਹੋ ਜਾਂਦੀ ਹੈ ਤਾਂ ਸਿੱਖ ਭਾਈਚਾਰੇ ਦੀ ਚਿਰਾਂ ਤੋਂ ਫਸੀ ਮੰਗ ਪੂਰੀ ਹੋ ਜਾਵੇਗੀ। ਇਹ ਵੀ ਪੜ੍ਹੋ : ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤ

Related Post