Sun, May 19, 2024
Whatsapp

ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤ

Written by  Ravinder Singh -- March 08th 2022 07:24 PM
ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤ

ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤ

ਨਵੀਂ ਦਿੱਲੀ : ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਅੱਜ ਫਿਦਾਇਨ ਹਮਲਾ ਹੋਇਆ। ਬਲੋਚਿਸਤਾਨ ਦੇ ਸੀਬੀ ਜ਼ਿਲ੍ਹੇ ਦੇ ਠੰਢੀ ਸੜਕ ਕੋਲ ਹੋਏ ਹਮਲੇ ਵਿੱਚ 4 ਪਾਕਿਸਤਾਨੀ ਸੁਰੱਖਿਆ ਬਲ ਦੇ ਜਵਾਨ ਮਾਰੇ ਗਏ ਹਨ। ਉਥੇ 28 ਲੋਕ ਜ਼ਖ਼ਮੀ ਹੋਏ ਹਨ। ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤਇਹ ਧਮਾਕਾ ਸਿਬੀ ਵਿੱਚ ਹੋਣ ਵਾਲੇ ਮੇਲੇ ਦੌਰਾਨ ਹੋਇਆ। ਹਮਲੇ ਵਿੱਚ ਜ਼ਖ਼ਮ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਇਨ੍ਹਾਂ ਵਿਚੋਂ 5 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਪੰਜ ਗੰਭੀਰ ਹਨ ਅਤੇ ਜਿਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤਧਮਾਕੇ ਤੋਂ ਅੱਧਾ ਘੰਟਾ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਮੇਲੇ ਵਿੱਚ ਸ਼ਾਮਲ ਹੋਏ ਸਨ। ਪਿਛਲੇ ਹਫ਼ਤੇ ਹੀ ਪੇਸ਼ਾਵਰ ਦੀ ਇਕ ਮਸਜਿਦ ਵਿੱਚ ਵੀ ਫਿਦਾਇਨ ਹਮਲਾ ਹੋਇਆ ਸੀ। ਇਸ ਵਿੱਚ 56 ਨਮਾਜ਼ੀਆਂ ਦੀ ਮੌਤ ਹੋਈ ਸੀ ਅਤੇ 190 ਲੋਕ ਜ਼ਖ਼ਮੀ ਹੋ ਗਏ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫਡ ਸੰਸਦ ਵਿੱਚ ਵਿਰੋਧ ਧਿਰ ਵੱਲੋਂ ਬੇਭਰੋਸੇ ਦਾ ਮਤਾ ਲਿਆਂਦਾ ਗਿਆ ਹੈ। ਪਾਕਿਸਤਾਨ 'ਚ ਮੇਲੇ ਦੌਰਾਨ ਹਮਲਾ, 4 ਸੁਰੱਖਿਆ ਮੁਲਾਜ਼ਮਾਂ ਦੀ ਮੌਤਪਾਕਿਸਤਾਨੀ ਸੰਵਿਧਾਨ ਅਨੁਸਾਰ ਹੁਣ ਸਪੀਕਰ ਅਸਦ ਕੈਸਰ ਇਸ ਮਸਲੇ ਉਤੇ ਦੋ ਹਫਤੇ ਦੇ ਅੰਦਰ ਸੰਸਦ ਦ ਕਾਰਵਾਈ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਨੇ ਇਮਰਾਾਨ ਖਾਨ ਨੂੰ ਅਸਤੀਫਾ ਦੇਣ ਲ਼ਈ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲਲਕਾਰਨ ਵਾਲਾ ਪੁਲਿਸ ਮੁਲਾਜ਼ਮ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ


Top News view more...

Latest News view more...

LIVE CHANNELS
LIVE CHANNELS