ਡਿਸ਼ ਐਂਟੀਨਾ ਨੂੰ ਕਹੋ ਬਾਏ-ਬਾਏ, ਪੰਜਾਬੀ ਪ੍ਰਾਫੈਸਰ ਨੇ ਕੱਢੀ ਨਵੀਂ ਖੋਜ

By  Gagan Bindra December 3rd 2017 03:25 PM

ਡਿਸ਼ ਐਂਟੀਨਾ ਨੂੰ ਕਹੋ ਬਾਏ-ਬਾਏ, ਪੰਜਾਬੀ ਪ੍ਰਾਫੈਸਰ ਨੇ ਕੱਢੀ ਨਵੀਂ ਖੋਜ ਪੁਰਾਣੇ ਜ਼ਮਾਨੇ 'ਚ ਲੱਗਦੇ ਐਨਟੀਨਾ ਤੋਂ ਸੈਟ ਟਾਪ ਬਾਕਸ ਤੱਕ ਸਮਾਂ ਕਾਫੀ ਬਦਲ ਗਿਆ ਹੈ। ਪਰ ਹੁਣ ਤਕਨਾਲੋਜੀ 'ਚ ਇੱਕ ਹੋਰ ਬਦਲਾਅ ਆਉਣ ਨਾਲ ਡਿਸ਼ ਐਂਟੀਨਾ ਦੀ ਥਾਂ ਮਾਈਕ੍ਰੋ ਸਟ੍ਰਿਪ ਐਂਟੀਨਾ ਲੈ ਲਵੇਗਾ। ਇਸ ਰਾਹੀਂ ਤਮਾਮ ਚੈਨਲਾਂ ਨੂੰ ਦੇਖਿਆ ਜਾ ਸਕੇਗਾ।

ਇਸ ਲਈ ਕੋਈ ਤਾਰ, ਕੋਈ ਛੱਤ ਲੋੜੀਂਦੀ ਨਹੀਂ ਹੈ, ਕਿਉਂਕਿ ਇਹ ਸਿੱਧਾ ਸੈਟ ਟਾਪ ਬਾਕਸ ਨਾਲ ਕੁਨੈਕਟ ਹੋ ਸਕਦਾ ਹੈ।

ਡਿਸ਼ ਐਂਟੀਨਾ ਨੂੰ ਕਹੋ ਬਾਏ-ਬਾਏ, ਪੰਜਾਬੀ ਪ੍ਰਾਫੈਸਰ ਨੇ ਕੱਢੀ ਨਵੀਂ ਖੋਜ

ਇਹ ਕਾਢ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਪੰਜਾਬੀ ਨੌਜਵਾਨ ਦੇ ਦਿਮਾਗ ਦੀ ਖੇਡ ਹੈ, ਜੋ ਕਿ ਫਤਿਹਗੜ੍ਹ ਸਾਹਿਬ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ 'ਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਹਨ। ਉਹਨਾਂ ਦਾ ਨਾਮ ਜਸਪਾਲ ਸਿੰਘ ਹੈ।

ਪ੍ਰੋਫੈਸਰ ਜਸਪਾਲ ਸਿੰਘ ਅਨਸਾਡ ਉਹਨਾਂ ਨੇ ਪੰਜ ਸਾਲ ਲਗਾ ਕੇ ਇਹ ਡਿਵਾਈਸ ਤਿਆਰ ਕੀਤੀ ਹੈ, ਜਿਸਦਾ ਉਹਨਾਂ ਨੇ ਪੇਟੈਂਟ ਅਪਲਾਈ ਕੀਤਾ ਹੈ ਜਿਸਨੂੰ ਕਿ ਇੰਟਲੈਕਚਿਊਅਲ ਪ੍ਰਾਪਰਟੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ।

ਇਸ ਸਟ੍ਰਿਪ ਐਂਟੀਨੇ ਨਾਲ ਸਮਾਂ ਤੇ ਕੀਮਤ ਦੋਵਾਂ ਦੀ ਬਚਤ ਹੋਵੇਗੀ ਅਤੇ ਦੋਵਾਂ ਵਿਕੇਤਾ ਅਤੇ ਖਪਤਕਾਰਾਂ ਨੂੰ ਲਾਭ ਮਿਲੇਗਾ।

ਡਿਸ਼ ਐਂਟੀਨਾ ਨੂੰ ਕਹੋ ਬਾਏ-ਬਾਏ, ਪੰਜਾਬੀ ਪ੍ਰਾਫੈਸਰ ਨੇ ਕੱਢੀ ਨਵੀਂ ਖੋਜ

ਇਸਦੇ ਨਾਲ ਸਿਗਨਲ ਹੋਰ ਵੀ ਬਿਹਤਰ ਹੋ ਜਾਵੇਗਾ।

-PTC News

Related Post