ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਈਡੀ ਕਰ ਸਕਦੀ ਪੁੱਛਗਿੱਛ !

By  Ravinder Singh May 27th 2022 11:12 AM

ਚੰਡੀਗੜ੍ਹ : ਭ੍ਰਿਸਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਡਾ. ਵਿਜੇ ਸਿੰਗਲਾ ਦਾ ਮਾਮਲਾ ਹੁਣ ਈਡੀ ਜਾਂਚ ਦੇ ਘੇਰੇ ਵਿੱਚ ਆਉਣ ਦੀ ਸੰਭਾਵਨਾ ਹੈ। ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਈਡੀ ਦੇ ਨਿਸ਼ਾਨੇ 'ਤੇ ਵੀ ਆ ਗਏ ਹਨ।

ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਈਡੀ ਕਰ ਸਕਦੀ ਪੁੱਛਗਿੱਛ !ਦੱਸਿਆ ਜਾ ਰਿਹਾ ਹੈ ਕਿ ਈਡੀ ਨੂੰ ਸਿੰਗਲਾ ਖ਼ਿਲਾਫ਼ ਐਫਆਈਆਰ ਮਿਲ ਗਈ ਹੈ। ਈਡੀ ਅਧਿਕਾਰੀ ਮੁੱਢਲੀ ਜਾਂਚ ਲਈ ਸਿੰਗਲਾ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਦਾ ਵੀ ਅਧਿਐਨ ਕਰ ਰਹੇ ਹਨ। ਹੁਣ ਸਿੰਗਲਾ ਦੇ ਮਾਮਲੇ ਵਿੱਚ ਵੀ ਮੰਤਰੀ ਦੇ ਓਐਸਡੀ ਨੇ ਠੇਕੇਦਾਰ ਤੋਂ ਕਰੋੜਾਂ ਰੁਪਏ ਦੀ ਮੋਟੀ ਰਕਮ ਦੀ ਮੰਗ ਕੀਤੀ ਸੀ ਅਤੇ ਸੌਦਾ ਰੁਪਈਆਂ ਵਿੱਚ ਹੋ ਗਿਆ ਸੀ।

ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਈਡੀ ਕਰ ਸਕਦੀ ਪੁੱਛਗਿੱਛ !ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਮਾਮਲਾ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਹੇਠ ਆ ਸਕਦਾ ਹੈ। ਫਿਰ ਵੀ ਈਡੀ ਇਸ ਦੀ ਜਾਂਚ ਕਰੇਗੀ। ਸਟਿੰਗ ਆਪ੍ਰੇਸ਼ਨ ਦੌਰਾਨ ਰਿਕਾਰਡ ਕੀਤੀ ਗਈ ਆਡੀਓ ਕਲਿਪ, ਜਿਸ ਵਿੱਚ ਸਿੰਗਲਾ ਦੇ ਓਐਸਟੀ ਸਰਕਾਰੀ ਟੈਂਡਰਾਂ ਦੇ ਬਦਲੇ ਕਮਿਸ਼ਨ ਦੀ ਮੰਗ ਕਰ ਰਹੇ ਹਨ, ਜਾਂਚ ਲਈ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਦਵਾਈਆਂ ਦੇ ਟੈਂਡਰਾਂ ਸਬੰਧੀ ਵੀ ਜਾਂਚ ਚੱਲ ਰਹੀ ਹੈ।

ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਈਡੀ ਕਰ ਸਕਦੀ ਪੁੱਛਗਿੱਛ !ਜੇਕਰ ਇਹ ਆਡੀਓ ਕਲਿੱਪ ਅਹਿਮ ਸਬੂਤ ਸਾਬਤ ਹੁੰਦੀ ਹੈ ਤਾਂ ਈਡੀ ਵੀ ਆਉਣ ਵਾਲੇ ਸਮੇਂ ਵਿੱਚ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਸਕਦੀ ਹੈ। ਸੂਤਾਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈਡੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕਰੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। 2018 ਵਿੱਚ ਦਰਜ ਐਫਆਈਆਰ ਵਿੱਚ ਹਨੀ ਦਾ ਨਾਂ ਨਹੀਂ ਸੀ ਪਰ ਫਿਰ ਵੀ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਸ ਖ਼ਿਲਾਫ਼ ਕਈ ਸਬੂਤ ਸਨ। ਇਸ ਤੋਂ ਬਾਅਦ ਹਨੀ ਦੇ ਟਿਕਾਣੇ ਉਤੇ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮੁਕਾਬਲੇ ਦੌਰਾਨ ਕਸ਼ਮੀਰੀ ਟੀਵੀ ਅਦਾਕਾਰਾ ਅਮਰੀਨ ਭੱਟ ਦੇ ਕਾਤਲ ਢੇਰ

Related Post