ਐਸ਼ ਤੇ ਸੋਨਮ ਵਿਚਕਾਰ ਖਤਮ ਹੋਈਆਂ ਦੂਰੀਆਂ

By  Joshi May 13th 2018 05:18 PM -- Updated: May 14th 2018 04:20 PM

ਆਮ ਜ਼ਿੰਦਗੀ ਹੋਵੇ ਜਾਂ ਫਿਰ ਫਿਲਮ ਜਗਤ ਦੀ ਦੁਨੀਆ ਮਨ ਮੁਟਾਵਾਂ ਦਾ ਦੌਰ ਚਲਦਾ ਹੀ ਰਹਿੰਦਾ ਹੈ । ਕਈ ਅਦਾਕਾਰ ਇੱਕ ਦੂਸਰੇ ਨਾਲ ਮਨ 'ਚ ਕਸਕਾਂ ਲਈ ਫਿਰਦੇ ਹਨ ।

ਅਸੀਂ ਗੱਲ ਕਰ ਰਹੇ ਹਾਂ ਸੋਨਮ ਕਪੂਰ ਤੇ ਐਸਵਰਿਆ ਰਾਏ ਬੱਚਨ ਦੀ! ਪਿਛਲੇ ਕੁਝ ਸਮੇਂ ਤੋਂ ਖਬਰਾਂ ਸਨ ਕਿ ਉਨ੍ਹਾਂ ਦਰਮਿਆਨ ਕੁਝ ਕੁੜੱਤਣ ਜਿਹੀ ਭਰੀ ਹੋਈ ਹੈ। ਇਸ ਗੱਲ ਨੂੰ ਚਲਦੇ ਤਕਰੀਬਨ 9 ਸਾਲ ਹੋ ਚੁੱਕੇ ਹਨ ।

ਪਰ ਹੁਣ ਖਬਰਾਂ ਹਨ ਕਿ ਉਨ੍ਹਾਂ ਵਿਚਕਾਰ ਚੱਲ ਰਹੀ ਖੁੰਦਕ ਨੂੰ ਹੁਣ ਠੱਲ ਪੈ ਗਈ ਹੈ।

ਸੋਨਮ ਕਪੂਰ ਵੱਲੋਂ ਐਸਵਰਿਆ ਰਾਏ ਬੱਚਣ ਲਈ ਇੰਸਟਾਗ੍ਰਾਮ 'ਤੇ ਵਧਾਈ ਪੋਸਟ ਪਾਈ ਗਈ ਹੈ। ਐਸ਼ ਨੇ ਵੀ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਦਿੱਤੇ ਹਨ ਜਿਸ ਦੇ ਚਲਦੇ ਉਹ ਸੋਨਮ ਕਪੂਰ ਦੇ ਵਿਆਹ ਦੀ ਪਾਰਟੀ ਤੇ ਪਹੁੰਚੀ ਸੀ। ਐਸ਼ ਵੱਲੋਂ ਸ਼ੁਰੂ ਕੀਤੇ ਇੱਕ ਨਿੱਜੀ ਬਰਾਂਡ ਅੰਬੈਡਸਰ ਵੀ ਹੈ।

ਐਸ਼ ਵਾਂਗ ਹੀ ਸੋਨਮ ਕਾਨਸ ਫਿਲਮ ਫੈਸਟੀਵਲ 'ਚ ਵੀ ਜਾਵੇਗੀ ।

Related Post