ਸੰਗਰੂਰ ਦੇ ਥਾਣਾ ਛਾਜਲੀ 'ਚ ਬੰਦੂਕ ਸਾਫ ਕਰਦਿਆ ਅਚਾਨਕ ਚੱਲੀ ਗੋਲੀ ,ਮੁਨਸ਼ੀ ਦੀ ਮੌਤ

By  Shanker Badra July 19th 2018 05:07 PM -- Updated: July 19th 2018 05:12 PM

ਸੰਗਰੂਰ ਦੇ ਥਾਣਾ ਛਾਜਲੀ 'ਚ ਬੰਦੂਕ ਸਾਫ ਕਰਦਿਆ ਅਚਾਨਕ ਚੱਲੀ ਗੋਲੀ ,ਮੁਨਸ਼ੀ ਦੀ ਮੌਤ:ਜ਼ਿਲ੍ਹਾ ਸੰਗਰੂਰ ਦੇ ਥਾਣਾ ਛਾਜਲੀ ਵਿਖੇ ਤਾਇਨਾਤ ਮੁਨਸ਼ੀ ਗੁਰਵਿੰਦਰ ਸਿੰਘ ਦੀ ਬੰਦੂਕ ਸਾਫ ਕਰਦਿਆ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ ਹੈ।Sangrur police station Chajali constable death ਜਾਣਕਰੀ ਅਨੁਸਾਰ ਮੁਨਸ਼ੀ ਗੁਰਵਿੰਦਰ ਸਿੰਘ ਸਵੇਰੇ ਤਿਆਰ ਹੋ ਕੇ ਛਾਜਲੀ ਦੇ ਥਾਣੇ 'ਚ ਡਿਊਟੀ 'ਤੇ ਗਿਆ ਸੀ।ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ।ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਸਿਰ 'ਚ ਗੋਲੀ ਇੱਕ ਸਾਈਡ ਲੱਗ ਕੇ ਦੂਜੇ ਪਾਸੇ ਤੋਂ ਨਿਕਲ ਗਈ।Sangrur police station Chajali constable death ਥਾਣਾ ਮੁਖੀ ਛਾਜਲੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਥਾਣੇ 'ਚ ਮੁਨਸ਼ੀ ਵਜੋਂ ਤਾਇਨਾਤ ਸੀ ਅਤੇ ਅਸਲੇ ਦੀ ਸਾਫ-ਸਫਾਈ ਕਰ ਰਿਹਾ ਸੀ।Sangrur police station Chajali constable death ਉਨ੍ਹਾਂ ਨੇ ਦੱਸਿਆ ਕਿ ਬੰਦੂਕ ਦੇ ਮੁੱਠੇ 'ਤੇ ਤੇਲ ਲੱਗਿਆ ਹੋਇਆ ਸੀ,ਜਿਸ ਦੇ ਸਲਿੱਪ ਹੋਣ ਕਾਰਨ ਅਚਾਨਕ ਗੋਲੀ ਚੱਲੀ ਅਤੇ ਹਾਦਸਾ ਵਾਪਰ ਗਿਆ।ਉਨ੍ਹਾਂ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

-PTCNews

Related Post