ਭਰਾ ਨੇ ਭੈਣ ਨੂੰ ਦਿੱਤਾ ਦਿਵਾਲੀ ਦਾ ਅਨੋਖਾ ਤੋਹਫਾ

By  Joshi October 24th 2017 01:25 PM -- Updated: October 24th 2017 01:27 PM

ਸ਼ੌਂਕ ਦਾ ਕੋਈ ਮੁੱਲ ਨਹੀਂ, ਪਰ ਜੇਕਰ ਕੋਈ ਚਾਅ ਬੱਚੇ ਨੂੰ ਹੋਵੇ ਅਤੇ ਉਸਨੂੰ ਪੂਰਾ ਕਰਨ ਲਈ ਪੈਸੇ ਵੀ ਨਾ ਹੋਣ ਤਾਂ ਕੀ ਕੀਤਾ ਜਾਵੇ? ਥੱਕ ਕੇ ਹਾਰ ਮੰਨ ਲੈਣ ਨਾਲ ਤਾਂ ਸਰਨਾ ਨਹੀਂ ਫਿਰ ਕੋਈ ਨਾ ਕੋਈ ਸਕੀਮ ਤਾਂ ਲਗਾਉਣੀ ਹੀ ਪੈਂਦੀ ਹੈ। ਕੁਝ ਇਸ ਤਰ੍ਹਾਂ ਹੋਇਆ ਜਦੋਂ ਦਿਵਾਲੀ ਦੇ ਦਿਨ ਸਕੂਟਰ ਕੰਪਨੀ 'ਤੇ ਇੱਕ 13 ਸਾਲ ਦਾ ਬੱਚਾ ਪਹੁੰਚਿਆ।  ਉਹ ਬੱਚਾ ਆਪਣੀ ਭੈਣ ਨਾਲ ਸ਼ੋਅਰੂਮ 'ਚ ਪਹੁੰਚਿਆ ਸੀ। Diwali te brother sister ne khreedi sikkean coins nal scootyਦੋਵਾਂ ਦੇ ਹੱਥਾਂ 'ਚ ਬੈਗ ਸਨ ਅਤੇ ਉਸ ਬੱਚੇ ਨੇ ਕਿਹਾ ਕਿ ਉਹ ਆਪਣੀ ਭੈਣ ਲਈ ਸਕੂਟਰ ਖਰੀਦਣਾ ਚਾਹੁੰਦਾ ਹੈ, ਪਰ ਉਸ ਕੋਲ ਨੋਟ ਨਹਂ ਬਲਕਿ ਸਿੱਕੇ ਹਨ। ਜੀ ਹਾਂ! 62 ਹਜਾਰ ਰੁਪਏ ਦੇ ਸਿੱਕੇ।

ਇੰਨ੍ਹੇ ਜ਼ਿਆਦਾ ਸਿੱਕਿਆਂ ਨੂੰ ਦੇਖ ਕੇ ਕਰਮਚਾਰੀਆਂ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਅਤੇ ਉਹਨਾਂ ਨੇ ਸਕੂਟਰ ਦੇਣ ਤੋਂ ਮਨਾ ਕਰ ਦਿੱਤਾ।

ਕੀ ਹੈ ਪੂਰੀ ਕਹਾਣੀ? 

ਦਰਅਸਲ ਇਹ ਦੋਵੇਂ ਭੈਣ ਭਰਾ ਕਾਫੀ ਦੇਰ ਤੋਂ ਪੈਸੇ ਇਕੱਠੇ ਕਰ ਰਹੇ ਸਨ, ਇੱਥੋਂ ਤੱਕ ਕਿ ਇਹਨਾਂ ਨੇ ਨੋਟਾਂ ਨੂੰ ਵੀ ਸਿੱਕਿਆਂ 'ਚ ਸਿਰਫ ਇਸ ਲਈ ਬਦਲਾਉਣਾ ਸ਼ੁਰੂ ਕੀਤਾ ਕਿ ਕਿਤੇ ਇਹ ਬਚਤ ਖਰਚ ਨਾ ਹੋ ਜਾਵੇ।

ਕੁਝ ਦੇਰ ਬਾਅਦ ਜਦੋਂ ਇੰਨ੍ਹੇ ਸਿੱਕੇ ਇਕੱਠੇ ਹੋਏ ਤਾਂ ਭਰਾ ਨੇ ਆਪਣੀ ਭੈਣ ਨੂੰ ਸਕੁਟਰ ਖਰੀਦ ਕੇ ਦੇਣ ਦਾ ਵਾਅਦਾ ਕੀਤਾ ਪਰ ਇਹ ਦੋਵੇਂ ਆਪਣੇ ਮਾਂ ਪਿਉ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ ਜਿਸ ਕਾਰਨ ਸ਼ੋਅਰੂਮ 'ਚ ਵੀ ਸਿਰਫ ਉ ਆਪਣੇ ਮਾਮਾ ਨਾਲ ਆਏ ਸਨ।

ਬੱਚਿਆਂ ਦੇ ਕੋਮਲ ਜਜਬਾਤਾਂ ਨੂੰ ਸਮਝਦੇ ਹੋਏ ਸ਼ੋਅਰੂਮ ਦਾ ਮੈਨੇਜਰ ਇਸ ਡੀਲ ਲਈ ਰਾਜ਼ੀ ਹੋ ਗਿਆ ਅਤੇ ਪੂਰੇ ਸਟਾਫ ਨੇ ਢਾਈ ਘੰਟੇ ਵਿੱਚ ਪੈਸੇ ਗਿਣੇ  ਸਨ।

Diwali te brother sister ne khreedi sikkean coins nal scooty

ਜਨਰਲ ਮੈਨੇਜਰ, ਹੌਂਡਾ ਐਂਡਵੇਂਟ ਅਨੁਸਾਰ ਇੰਝ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਨੇ ਸਾਰੀ ਪੇਮੈਂਟ ਸਿੱਕਿਆਂ 'ਚ ਕੀਤੀ ਹੋਵੇ।

—PTC News

Related Post