ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ

By  Jashan A December 6th 2018 03:17 PM

ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ,ਨਵੀਂ ਦਿੱਲੀ: ਬਾਲ ਦਿਵਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੇ ਮਤੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਇਸ ਮਤੇ ਨੂੰ ਪਾਸ ਕਰਨ ਲਈ ਸਾਂਸਦਾਂ ਦੇ ਦਸਤਖ਼ਤ ਮੰਗੇ ਗਏ ਸਨ। ਜਿਸ ਦੌਰਾਨ ਹੁਣ ਤੱਕ 100 ਦੇ ਕਰੀਬ ਸਾਂਸਦਾਂ ਨੇ ਦਸਤਖ਼ਤ ਕਰ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ 200 ਦੇ ਕਰੀਬ ਹੋਰ ਦਸਤਖ਼ਤ ਮਿਲਣ ਉਪਰੰਤ ਇਸ ਮਤੇ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਪੇਸ਼ ਕੀਤਾ ਜਾਵੇਗਾ।

children day ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ

ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਦੇਸ਼ 'ਚ ਬਾਲ ਦਿਵਸ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਏ ਜਾਣ ਦੇ ਹੁਕਮ ਜਾਰੀ ਕਰਨ। ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਸਾਹਿਬਜਾਦਿਆਂ ਜਿਹਾ ਬਲਿਦਾਨ ਨਾ ਅਜੇ ਤੱਕ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇ ਸਕਦਾ ਹੈ।

children day ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ

ਇਸ ਮਤੇ ਨੂੰ ਪਾਸ ਕਰਨ ਲਈ ਦਸਤਖ਼ਤ ਅਭਿਆਨ ਚਲਾਇਆ ਗਿਆ ਸੀ ਜਿਸ ਦੌਰਾਨ ਸਾਂਸਦਾਂ ਦੇ ਦਸਤਾਵੇਜ ਮੰਗੇ ਗਏ ਸਨ। ਹੁਣ ਤੱਕ 100 ਦੇ ਕਰੀਬ ਸੰਸਦਾਂ ਨੇ ਦਸਤਖ਼ਤ ਕਰ ਦਿੱਤੇ ਹਨ, ਪਰ ਅਜੇ ਵੀ 172 ਸੰਸਦਾਂ ਦਾ ਸਮਰਥਨ ਚਾਹੀਦਾ ਹੈ।

children day ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਮੁਹਿੰਮ ਨੂੰ 100 ਸੰਸਦ ਮੈਂਬਰਾਂ ਨੇ ਦਿੱਤੀ ਹਮਾਇਤ

ਸੰਸਦ ਮੈਂਬਰ ਪਰਵੇਸ਼ ਵਰਮਾ ਦਾ ਕਹਿਣਾ ਹੈ ਕਿ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ 'ਚ ਵਜ਼ੀਰ ਖਾਂ ਨੇ ਦੀਵਾਰਾਂ 'ਚ ਜ਼ਿੰਦਾ ਚਿਣਵਾ ਦਿੱਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੀ ਲੜਾਈ 'ਚ ਸ਼ਹੀਦ ਹੋ ਗਏ ਸਨ। ਸਾਹਿਬਜ਼ਾਦਿਆਂ ਜਿਹਾ ਬਲਿਦਾਨ ਨਾ ਅਜੇ ਤੱਕ ਕਿਸੇ ਨੇ ਦਿੱਤਾ ਤੇ ਨਾ ਹੀ ਕੋਈ ਦੇ ਸਕਦਾ ਹੈ। ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਬਾਲ ਦਿਵਸ ਚਾਰ ਸਾਹਿਬਜਾਦਿਆਂ ਦੇ ਨਾਮ 'ਤੇ ਮਨਾਇਆ ਜਾਵੇਗਾ।

-PTC News

Related Post