ਬੱਚੇ ਦੇ ਅਪ੍ਰੇਸ਼ਨ ਲਈ ਡਾਕਟਰਾਂ ਨੇ ਲਿਆ ਸੰਗੀਤ ਦਾ ਸਹਾਰਾ
Jagroop Kaur
November 19th 2020 10:53 PM --
Updated:
November 19th 2020 10:58 PM
Italy: ਕਿਸੇ ਨੇ ਸੱਚ ਹੀ ਕਿਹਾ ਕਿ ਮਧੁਰ ਸੰਗੀਤ ਇਨਸਾਨ ਨੂੰ ਦਰਦ ਦਾ ਅਹਿਸਾਸ ਨਹੀ ਹੋਣ ਦਿੰਦਾ। ਜਿਸ ਦੀ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਬੱਚੇ ਦਾ ਅਪ੍ਰੇਸ਼ਨ ਕਰਨ ਲਈ ਸੰਗੀਤ ਦਾ ਸਹਾਰਾ ਲਿਆ। ਹਸਪਤਾਲ ਦੇ ਅੰਦਰ ਹੀ ਸੰਗੀਤਕ ਮਾਹੌਲ ਬਣਾ ਦਿੱਤਾ ਤਾਂ ਜੋ ਬੱਚੇ ਦਾ ਧਿਆਨ ਦਰਦ ਤੋਂ ਹਟ ਕੇ ਸੰਗੀਤ ਵਿਚ ਰਹੇ ਅਤੇ ਅਪ੍ਰੇਸ਼ਨ ਸਹੀ ਹੋ ਸਕੇ। ਦਰਅਸਲ ਮਾਮਲਾ 16 ਨਵੰਬਰ ਦਾ ਹੈ ਜਦੋਂ ਇਟਲੀ ਵਿਚ ਇਕ 10 ਸਾਲ ਦੇ ਬੱਚੇ ਦੀ ਸਰਜਰੀ ਹੋਈ ਤਾਂ ਉਸ ਦੇ ਚਾਰੇ ਪਾਸੇ ਮਸ਼ੀਨਾਂ ਦੀ ਬੀਪਿੰਗ ਦੀ ਆਵਾਜ਼ ਨਹੀਂ ਸਗੋਂ ਨੇੜੇ ਇਕ ਪਿਆਨੋ 'ਤੇ ਵੱਜਣ ਵਾਲੇ ਹੀਲਿੰਗ ਸੰਗੀਤ ਦੀ ਸੁਰੀਲੀ ਆਵਾਜ਼ ਆ ਰਹੀ ਸੀ।