ਡਾਕਟਰਸ ਡੇਅ 'ਤੇ PM ਮੋਦੀ ਦਾ ਸੰਬੋਧਨ, ਕਿਹਾ- ਈਸ਼ਵਰ ਦਾ ਦੂਜਾ ਰੂਪ ਕਹਾਉਂਦੇ ਹਨ ਡਾਕਟਰ

By  Baljit Singh July 1st 2021 03:28 PM -- Updated: July 1st 2021 03:57 PM

ਨਵੀਂ ਦਿੱਲੀ: ਡਾਕਟਰਸ ਡੇਅ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਭਰ ਦੇ ਡਾਕਟਰਾਂ ਨੂੰ ਸੰਬੋਧਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ ਵਿਚ ਇਕ ਪ੍ਰੇਰਣਾ ਹੈ। ਮੈਂ 130 ਕਰੋੜ ਭਾਰਤੀਆਂ ਵਲੋਂ ਸਾਰੇ ਡਾਰਕਟਰਾਂ ਦਾ ਧੰਨਵਾਦ ਕਰਦਾ ਹਾਂ। ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ : ਕੁਲਗਾਮ ਮੁਕਾਬਲੇ ਵਿੱਚ ਲਸ਼ਕਰ ਦੇ ਤਿੰਨ ਅੱਤਵਾਦੀ ਢੇਰ, 2 ਜਵਾਨ ਜ਼ਖਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਕੋਵਿਡ ਦੇ ਖਿਲਾਫ ਇਕ ਵੱਡੀ ਲੜਾਈ ਲੜ ਰਿਹਾ ਹੈ, ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ, ਕਈ ਡਾਕਟਰਾਂ ਨੇ ਆਪਣੀਆਂ ਅਥੱਕ ਕੋਸ਼ਿਸ਼ਾਂ ਵਿਚ ਆਪਣਾ ਬਲਿਦਾਨ ਵੀ ਦੇ ਦਿੱਤਾ ਹੈ, ਮੈਂ ਉਨ੍ਹਾਂ ਸਾਰੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਡਾਕਟਰਾਂ ਨੂੰ ਈਸ਼ਵਰ ਦਾ ਦਰਜਾ ਦਿੱਤਾ ਜਾਂਦਾ ਹੈ। ਪੜੋ ਹੋਰ ਖਬਰਾਂ: ਬੰਗਲਾਦੇਸ਼ ‘ਚ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ, ਐਮਰਜੈਂਸੀ ਨੰਬਰ ਜਾਰੀ ਆਪਣੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਰੇ ਵਿਚ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਅਸੀਂ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੇ ਲਈ 15000 ਕਰੋੜ ਰੁਪਏ ਵੰਡੇ ਸਨ, ਇਸ ਸਾਲ ਸਿਹਤ ਸੇਵਾ ਦੇ ਲਈ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਬਜਟ ਵੰਡ ਹੈ। ਪਿਛਲੀਆਂ ਸਰਕਾਰਾਂ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਨੇ ਦਹਾਕਿਆਂ ਵਿਚ ਜਿਸ ਤਰ੍ਹਾਂ ਦਾ ਮੈਡੀਕਲ ਇੰਫ੍ਰਾਸਟ੍ਰਕਚਰ ਦੇਸ਼ ਵਿਚ ਤਿਆਰ ਹੋਇਆ ਸੀ, ਉਸ ਦੀਆਂ ਹੱਦਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ, ਪਹਿਲਾਂ ਦੇ ਸਮੇਂ ਵਿਚ ਮੈਡੀਕਲ ਇੰਫ੍ਰਾਸਟ੍ਰਕਚਰ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਸ ਤੋਂ ਵੀ ਤੁਸੀਂ ਜਾਣੂ ਹੋ। ਸਾਡੀ ਸਰਕਾਰ ਦਾ ਫੋਕਸ ਮੈਡੀਕਲ ਇੰਫ੍ਰਾਸਟ੍ਰਕਚਰ ਉੱਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੈਲਥ ਇੰਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ 50 ਹਜ਼ਾਰ ਕਰੋੜ ਰੁਪਏ ਦੀ ਇਕ ਕ੍ਰੈਡਿਟ ਗਾਰੰਟੀ ਸਕੀਮ ਲੈ ਕੇ ਆਏ ਹਾਂ, ਜਿਥੇ ਸਿਹਤ ਸੁਵਿਧਾਵਾਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਸਾਡੇ ਡਾਕਟਰਾਂ ਦੀ ਸੁਰੱਖਿਆ ਦੇ ਲਈ ਵਚਨਬੱਧ ਹੈ, ਪਿਛਲੇ ਸਾਲ ਅਸੀਂ ਡਾਕਟਰਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਦੇ ਖਿਲਾਫ ਕਖਈ ਕਾਨੂੰਨ ਲਿਆਂਦੇ ਸਨ। ਪ੍ਰਧਾਨ ਮੰਤਰੀ ਨੇ ਗਿਣਾਈਆਂ ਸਰਕਾਰ ਦੀਆਂ ਉਪਲਬੱਧੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇਸ਼ ਵਿਚ ਤੇਜ਼ੀ ਨਾਲ ਨਵੇਂ ਏਮਸ ਖੋਲੇ ਜਾ ਰਹੇ ਹਨ, ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ, ਆਧੁਨਿਕ ਹੈਲਥ ਇੰਫ੍ਰਾਸਟ੍ਰਕਚਰ ਖੜਾ ਕੀਤਾ ਜਾ ਰਿਹਾ ਹੈ, 2014 ਤੱਕ ਦੇਸ਼ ਵਿਚ ਸਿਰਫ 6 ਏਮਸ ਸਨ, ਉਥੇ ਹੀ ਇਨ੍ਹਾਂ 7 ਸਾਲਾਂ ਵਿਚ 15 ਨਵੇਂ ਏਮਸ ਦਾ ਕੰਮ ਸ਼ੁਰੂ ਹੋਇਆ, ਮੈਡੀਕਲ ਕਾਲਜਾਂ ਦੀ ਗਿਣਤੀ ਵਧ ਕੇ ਡੇਢ ਗੁਣਾ ਹੋ ਗਈ ਹੈ। ਡਾਕਟਰਸ ਡੇਅ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਨੂੰ ਵੀ ਬੜਾਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਡਾਕਟਰ ਯੋਗ ਦਾ ਅਧਿਐਨ ਕਰਦੇ ਹਨ, ਤਾਂ ਪੂਰੀ ਦੁਨੀਆ ਇਸ ਨੂੰ ਹੋਰ ਵਧੇਰੇ ਗੰਭੀਰਤਾ ਨਾਲ ਲੈਂਦੀ ਹੈ। ਕੀ ਆਈ.ਐੱਮ.ਏ. ਇਨ੍ਹਾਂ ਅਧਿਐਨਾਂ ਨੂੰ ਮਿਸ਼ਨ ਮੋਡ ਵਿਚ ਅੱਗੇ ਵਧਾ ਸਕਦਾ ਹੈ? ਕੀ ਇਨ੍ਹਾਂ ਅਧਿਐਨਾਂ ਨੂੰ ਵਿਗਿਆਨਕ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ? ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿੰਨੀ ਵੱਡੀ ਗਿਣਤੀ ਵਿਚ ਤੁਸੀਂ ਮਰੀਜ਼ਾਂ ਦੀ ਸੇਵਾ ਤੇ ਦੇਖਭਾਲ ਕਰ ਰਹੇ ਹੋ, ਉਸ ਦੇ ਹਿਸਾਬ ਨਾਲ ਤੁਸੀਂ ਪਹਿਲਾਂ ਤੋਂ ਹੀ ਦੁਨੀਆ ਵਿਚ ਸਭ ਤੋਂ ਅੱਗੇ ਹੋ, ਇਸ ਸਮਾਂ ਇਹ ਵੀ ਪੁਖਤਾ ਕਰਨ ਦਾ ਹੈ ਕਿ ਤੁਹਾਡੇ ਕੰਮ ਦਾ, ਤੁਹਾਡੀ ਸਾਈਂਟਿਫਿਕ ਸਟੱਡੀਜ਼ ਦਾ ਦੁਨੀਆ ਧਿਆਨ ਕਰੇ ਤੇ ਆਉਣ ਵਾਲੀ ਪੀੜੀ ਨੂੰ ਇਸ ਦਾ ਲਾਭ ਮਿਲੇ।

Related Post