ਗਰਭਵਤੀ ਦੇ ਅਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਵਰਤੀ ਲਾਪਰਵਾਹੀ,ਢਿੱਡ ਚੋਂ ਨਿਕਲਿਆ ਤੌਲੀਆ

By  Jagroop Kaur December 15th 2020 03:31 PM -- Updated: December 15th 2020 03:45 PM

ਹਸਪਤਾਲਾਂ 'ਚ ਅੱਜ ਕਲ ਲਾਪਰਵਾਹੀ ਦੇ ਮਾਮਲੇ ਵੱਧ ਰਹੇ ਹਨ। ਜਿਥੇ ਮਰੀਜ਼ਾਂ ਦੀ ਜਾਨ ਦੀ ਪ੍ਰਵਾਹ ਆ ਕਰਦੇ ਹੋਏ ਡਾਕਟਰ ਹੀ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨਰ ਆ ਰਹੇ ਹਨ , ਤਾਜ਼ਾ ਮਾਮਲਾ ਸਾਹਮਣੇ ਆਇਆ ਹੈ , ਲੁਧਿਆਣਾ ਦੇ ਸਿਵਲ ਹਸਪਤਾਲ 'ਚ ਜਿਥੇ ਜਣੇਪੇ ਦੌਰਾਨ ਆਪਰੇਸ਼ਨ ਦੌਰਾਨ ਮਹਿਲਾ ਦੇ ਢਿੱਡ 'ਚ ਡੇਢ ਫੁੱਟ ਲੰਬਾ ਤੌਲੀਆ ਛੱਡਣ ਵਰਗੀ ਲਾਪਰਵਾਹੀ ਸਾਹਮਣੇ ਆਈ ਹੈ। ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਤੀ ਅਰਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਦੇ ਜਣੇਪੇ ਤੋਂ ਬਾਅਦ ਜੋ ਹੋਇਆ ਹੈ ਉਸ ਦੇ ਲਈ ਉਹ ਸਟਾਫ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ। ਜੇਕਰ ਲਾਪਰਵਾਹੀ ਕਰਨ ਵਾਲੇ ਡਾਕਟਰ ਜਾਂ ਸਟਾਫ਼ ’ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਹ ਆਪਣੇ ਸਾਥੀਆਂ ਸਮੇਤ ਹਸਪਤਾਲ ਦਾ ਘਿਰਾਓ ਕਰਨਗੇ। ਆਸ਼ਾ ਵਰਕਰ, ਸਟਾਫ਼ ਸਮੇਤ ਸਫਾਈ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਜ਼ਬਰਨ ਵਧਾਈ ਦੇ ਨਾਂ ’ਤੇ ਪੈਸੇ ਲਏ, ਜਦੋਂ ਕਿ ਸਿਵਲ ਹਸਪਤਾਲ ’ਚ ਗਰਭਵਤੀ ਜਨਾਨੀਆਂ ਦਾ ਇਲਾਜ ਬਿਲਕੁਲ ਮੁਫ਼ਤ ਹੈ। ਬਾਵਜੂਦ ਇਸ ਦੇ ਉਨ੍ਹਾਂ ਦੇ ਹਸਪਤਾਲ 'ਚ ਸਿਰਫ ਵਧਾਈ ਦੇ 2500 ਤੋਂ 3000 ਰੁਪਏ ਲੱਗ ਗਏ। ਨਾਲ ਹੀ ਅਰਵਿੰਦਰ ਦੇ ਦੋਸਤ ਸ਼ਿਵਸੈਨਾ (ਮਹਾਸੰਗਰਾਮ) ਦੇ ਪ੍ਰਧਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ 2 ਦਿਨ ਦਾ ਸਮਾਂ ਦਿੱਤਾ ਹੈ। ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ’ਚ ਗਰਭਵਤੀ ਔਰਤਾਂ ਦਾ ਮੁਫ਼ਤ ਇਲਾਜ ਹੁੰਦਾ ਹੈ । ਇੱਥੋਂ ਤੱਕ ਕਿ ਜਣੇਪੇ ਦੌਰਾਨ ਖਾਣਾ ਵੀ ਹਸਪਤਾਲ ਵੱਲੋਂ ਦਿੱਤਾ ਜਾਂਦਾ ਹੈ ਪਰ ਫਿਰ ਵੀ ਇਲਾਜ ਕਰਵਾਉਣ ਆਉਣ ਵਾਲੀਆਂ ਔਰਤਾਂ ਦੇ ਪਰਿਵਾਰ ਦਾ ਖਰਚ ਕਰਕੇ ਜਾਂਦੇ ਹਨ। ਜੋ ਕਿ ਸਰਾਸਰ ਗਲਤ ਹੈ। ਜ਼ਿਕਰਯੋਗ ਹੈ ਕਿ ਮਾਮਲਾ ਧਿਆਨ 'ਚ ਆਉਂਦੇ ਹੀ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਵੱਲੋਂ ਇਸ ਸਾਰੇ ਕੇਸ ਦੀ ਜਾਂਚ ਬਿਠਾ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।

Related Post