ਹੁਣ ਮਹਿੰਗਾ ਹੋ ਗਿਆ ਹਵਾਈ ਸਫ਼ਰ , ਘਰੇਲੂ ਉਡਾਣਾਂ ਦਾ ਘੱਟੋ -ਘੱਟ ਕਿਰਾਇਆ 5 ਫੀਸਦ ਵਧਿਆ  

By  Shanker Badra March 20th 2021 10:40 AM -- Updated: March 20th 2021 10:48 AM

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਝੰਬੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਰੋਜ਼ਮਰਾਂ ਦੀ ਜ਼ਰੂਰ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵੱਧ ਰਹੇ ਹਨ। ਫਲ, ਸਬਜੀਆਂ ਦੇ ਰੇਟ ਵੀ ਅਸਮਾਨ ਛੂਹਣ ਲੱਗੇ ਹਨ। ਤੇਲ ,ਰਸੋਈ ਗੈਸ ਤੇ ਰੇਲ ਕਿਰਾਏ ਦੀਆਂ ਵਧੀਆਂ ਕੀਮਤਾਂ ਤੋਂ ਬਾਅਦਦੇਸ਼ ਦੀ ਜਨਤਾ ਨੂੰ ਮਹਿੰਗਾਈ ਦੀ ਇੱਕ ਹੋਰ ਮਾਰ ਝੱਲਣੀ ਪਵੇਗੀ। ਰਸੋਈ ਗੈਸ ਤੋਂ ਲੈ ਕੇ ਰੇਲਵੇ ਸਫਰ ਤੱਕ ਲੋਕਾਂ ਨੂੰ ਹਰ ਥਾਂ ਜੇਬ ਢਿੱਲੀ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਹੁਣ ਮਹਿੰਗਾ ਹੋ ਗਿਆ ਹਵਾਈ ਸਫ਼ਰ , ਘਰੇਲੂ ਉਡਾਣਾਂ ਦਾ ਘੱਟੋ -ਘੱਟ ਕਿਰਾਇਆ 5 ਫੀਸਦ ਵਧਿਆ

ਕੇਂਦਰ ਸਰਕਾਰ ਵੱਲੋਂ ਇਸ ਵਾਰ ਹਵਾਈ ਕਿਰਾਏ ’ਚ ਵਾਧਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਦਾ ਘੱਟੋ- ਘੱਟ ਕਿਰਾਇਆ 5 ਫੀਸਦ ਵਧਾਉਣ ਦਾ ਐਲਾਨ ਕੀਤਾ ਹੈ। ਕਿਰਾਏ ਵਿਚ ਇਹ ਵਾਧਾ ਅਪ੍ਰੈਲ ਦੇ ਅੰਤ ਤੱਕ ਲਾਗੂ ਹੋ ਜਾਵੇਗਾ। ਹਾਲਾਂਕਿ ਕਿਰਾਏ ਵਿਚ ਵਾਧੇ ਦੀ ਵਜ੍ਹਾ ਤੇਲ ਦੀਆਂ ਵਧਦੀਆਂ ਕੀਮਤਾਂ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਸਮੱਰਥਾ 80 ਫੀਸਦ ਰੱਖਣ ਦੇ ਆਦੇਸ਼ ਦਿੱਤੇ ਹਨ।

ਹੁਣ ਮਹਿੰਗਾ ਹੋ ਗਿਆ ਹਵਾਈ ਸਫ਼ਰ , ਘਰੇਲੂ ਉਡਾਣਾਂ ਦਾ ਘੱਟੋ -ਘੱਟ ਕਿਰਾਇਆ 5 ਫੀਸਦ ਵਧਿਆ

ਫਿਲਹਾਲ ਅਜੇ ਘਰੇਲੂ ਉਡਾਣਾਂ ਦੇ ਵੱਧੋ ਵੱਧ ਕਿਰਾਏ ਵਿਚ ਇਜਾਫਾ ਨਹੀਂ ਕੀਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਦਾ ਕਾਰਨ ਹਵਾਬਾਜ਼ੀ ਟਰਬਾਈਨ ਬਾਲਣ ਦੀਆਂ ਵਧਦੀਆਂ ਕੀਮਤਾਂ ਨੂੰ ਦੱਸਿਆ ਹੈ।ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦੱਸਿਆ ਕਿ ਉਡਾਣ ਮੰਤਰਾਨਾ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਹਾਲਾਤ ਦੇ ਹਿਸਾਬ ਨਾਲ ਫੈਸਲੇ ਲੈ ਰਿਹਾ ਹੈ।

Domestic flights to get costlier by 5% as Centre hikes fare band | Check details here ਹੁਣ ਮਹਿੰਗਾ ਹੋ ਗਿਆ ਹਵਾਈ ਸਫ਼ਰ , ਘਰੇਲੂ ਉਡਾਣਾਂ ਦਾ ਘੱਟੋ -ਘੱਟ ਕਿਰਾਇਆ 5 ਫੀਸਦ ਵਧਿਆ

ਉਨ੍ਹਾਂ ਕਿਹਾ ਕਿ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਘਰੇਲੂ ਉਡਾਣਾਂ ਦੇ ਕਿਰਾਏ ਵਿਚ 5 ਫੀਸਦ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੇ ਇਕ ਮਹੀਨੇ ਵਿਚ ਤਿੰਨ ਵਾਰ ਯਾਤਰੀਆਂ ਦੀ ਗਿਣਤੀ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਹੁੰਦੀ ਹੈ ਤਾਂ 100 ਫੀਸਦ ਆਪਰੇਸ਼ਨ ਲਈ ਐਵੀਏਸ਼ਨ ਸੈਕਟਰ ਖੋਲ੍ਹ ਦਿੱਤਾ ਜਾਵੇਗਾ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ 

Domestic flights to get costlier by 5% as Centre hikes fare band | Check details here ਹੁਣ ਮਹਿੰਗਾ ਹੋ ਗਿਆ ਹਵਾਈ ਸਫ਼ਰ , ਘਰੇਲੂ ਉਡਾਣਾਂ ਦਾ ਘੱਟੋ -ਘੱਟ ਕਿਰਾਇਆ 5 ਫੀਸਦ ਵਧਿਆ

ਦੱਸ ਦੇਈਏ ਕਿ ਫਰਵਰੀ ਵਿੱਚ ਇਸ ਤੋਂ ਪਹਿਲਾਂ ਸਰਕਾਰ ਨੇ ਏਅਰ ਬੈਂਡ ਪ੍ਰਾਈਜ਼ ਬੈਂਡ ਵਧਾਉਣ ਦਾ ਫੈਸਲਾ ਕੀਤਾ ਸੀ। ਉਸ ਸਮੇਂ ਘੱਟੋ ਘੱਟ ਕਿਰਾਏ ਵਿਚ 10 ਪ੍ਰਤੀਸ਼ਤ ਅਤੇ ਵੱਧ ਤੋਂ ਵੱਧ ਕਿਰਾਏ ਵਿਚ 30 ਪ੍ਰਤੀਸ਼ਤ ਵਾਧਾ ਕੀਤਾ ਗਿਆ ਸੀ। ਮੌਜੂਦਾ ਕੀਮਤ ਵਿੱਚ ਵਾਧੇ ਵਿੱਚ ਵੱਧ ਤੋਂ ਵੱਧ ਕਿਰਾਏ ਦੀ ਸੀਮਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਵਾਧੇ ਦੇ ਨਾਲ 40 ਮਿੰਟ ਤੋਂ ਘੱਟ ਯਾਤਰਾ ਕਰਨ ਦਾ ਘੱਟੋ -ਘੱਟ ਕਿਰਾਇਆ 2200 ਰੁਪਏ ਤੋਂ ਵਧ ਕੇ 2320 ਰੁਪਏ ਹੋ ਗਿਆ ਹੈ, ਜਦਕਿ ਵੱਧ ਤੋਂ ਵੱਧ ਕਿਰਾਇਆ ਸਿਰਫ 7800 ਰੁਪਏ ਹੋਵੇਗਾ।

-PTCNews

Related Post