ਕਰਫਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਡੋਮੀਨੋਜ਼ ਨੇ ਵੰਡੇ ਪੀਜ਼ੇ

By  Jashan A March 27th 2020 12:15 PM

ਲੁਧਿਆਣਾ: ਕੋਰੋਨਾਵਾਇਰਸ ਨੂੰ ਲੈ ਕੇ ਪੰਜਾਬ ਭਰ 'ਚ ਕਰਫਿਊ ਲਾਗੂ ਹੈ। ਜਿਸ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਦਿਨ ਰਾਤ ਡਿਊਟੀ ਨਿਭਾ ਰਹੇ ਹਨ। ਅਜਿਹੇ 'ਚ ਲੁਧਿਆਣਾ 'ਚ ਡਿਊਟੀ ਨਿਭਾ ਰਹੇ ਪੁਲਿਸ ਕਰਮੀਆਂ ਨੂੰ ਡੋਮੀਨੋਜ਼ ਵੱਲੋਂ ਪੀਜ਼ੇ ਵੰਡੇ ਗਏ ਤਾਂ ਜੋ ਉਹ ਰਾਤਾਂ ਨੂੰ ਨਿਰਵਿਘਨ ਜਨਤਾ ਪ੍ਰਤੀ ਆਪਣੀਆਂ ਸੇਵਾਵਾਂ ਜਾਰੀ ਰੱਖਣ। ਡੋਮੀਨੋਜ਼ ਦੇ ਮੈਨੇਜਰ ਅਤੇ ਸਮਾਜ ਸੇਵੀ ਸਚਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਪੁਲਸ ਮੁਲਾਜ਼ਮ ਸੜਕਾਂ 'ਤੇ ਲੋਕਾਂ ਦੀ ਸੇਵਾ ਲਈ ਬੀਮਾਰੀ ਤੋਂ ਬਿਨਾਂ ਡਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਉਨ੍ਹਾਂ ਦੀ ਸੇਵਾ ਲਈ ਉਹ ਜੋ ਵੀ ਮਿਲਦਾ ਹੈ, ਉਹ ਵੰਡ ਰਹੇ ਹਨ। ਹੋਰ ਪੜ੍ਹੋ: ਅੰਬਾਲਾ 'ਚ ਭਾਰੀ ਬਾਰਿਸ਼ ਦਾ ਕਹਿਰ, ਸੜਕਾਂ 'ਤੇ ਭਰਿਆ ਪਾਣੀ, ਸਕੂਲਾਂ 'ਚ ਛੁੱਟੀ ਦਾ ਐਲਾਨ ਇਸ ਤੋਂ ਇਲਾਵਾ ਗਰਮੀਆਂ 'ਚ ਸੜਕਾਂ 'ਤੇ ਕਦੇ ਪਾਣੀ ਦੀ ਸੇਵਾ ਅਤੇ ਕਦੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੁਧਿਆਣਾ ਦੇ ਸੇਵਾਦਾਰ ਰਵਿੰਦਰ ਸਿੰਘ ਖਾਲਸਾ ਵੀ ਹੁਣ ਕੋਰੋਨਾ ਵਾਇਰਸ ਨਾਲ ਲੜਨ ਲਈ ਵੀ ਆਪਣੀ ਸੇਵਾ ਨਿਭਾਅ ਰਹੇ ਹਨ। ਰਵਿੰਦਰ ਸਿੰਘ ਖਾਲਸਾ ਮੋਢੇ 'ਤੇ ਵਜ਼ਨਦਾਰ ਡੈਟੋਲ ਸਪਰੇਅ ਟੰਗ ਕੇ ਲੁਧਿਆਣਾ ਦੀਆਂ ਸੜਕਾਂ 'ਤੇ ਸੈਨੇਟਾਈਜ਼ ਕਰ ਰਹੇ ਹਨ। -PTC News

Related Post