ਅੰਬਾਲਾ ‘ਚ ਭਾਰੀ ਬਾਰਿਸ਼ ਦਾ ਕਹਿਰ, ਸੜਕਾਂ ‘ਤੇ ਭਰਿਆ ਪਾਣੀ, ਸਕੂਲਾਂ ‘ਚ ਛੁੱਟੀ ਦਾ ਐਲਾਨ

ਅੰਬਾਲਾ ‘ਚ ਭਾਰੀ ਬਾਰਿਸ਼ ਦਾ ਕਹਿਰ, ਸੜਕਾਂ ‘ਤੇ ਭਰਿਆ ਪਾਣੀ, ਸਕੂਲਾਂ ‘ਚ ਛੁੱਟੀ ਦਾ ਐਲਾਨ,ਅੰਬਾਲਾ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਸੜਕਾਂ ‘ਤੇ ਪਾਣੀ ਭਰਨ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਕੁਝ ਇਸੇ ਤਰ੍ਹਾਂ ਦਾ ਹਰਿਆਣਾ ਦੇ ਅੰਬਾਲਾ ‘ਚ ਦੇਖਣ ਨੂੰ ਮਿਲਿਆ।

ਜਿਥੇ ਐਤਵਾਰ ਨੂੰ ਭਾਰੀ ਬਾਰਿਸ਼ ਹੋਣ ਕਾਰਨ ਲੋਕਾਂ ਲਈ ਕਈ ਸਮੱਸਿਆਵਾ ਪੈਦਾ ਹੋ ਗਈਆਂ ਹਨ। ਕਈ ਥਾਵਾਂ ‘ਤੇ ਗਲੀਆਂ ‘ਚ 2-3 ਫੁੱਟ ਪਾਣੀ ਭਰ ਗਿਆ ਅਤੇ ਸੜਕਾਂ ‘ਤੇ ਪਾਣੀ ਖੜ੍ਹਾ ਹੋ ਗਿਆ।

ਹੋਰ ਪੜ੍ਹੋ:ਗੁਆਟੇਮਾਲਾ ‘ਚ 5ਵੀਂ ਵਾਰ ਫਟਿਆ ਜੁਆਲਾਮੁਖੀ, ਲੋਕਾਂ ‘ਚ ਸਹਿਮ ਦਾ ਮਾਹੌਲ

ਜਿਸ ਕਾਰਨ ਸਥਾਨਕ ਪ੍ਰਸ਼ਾਸਨ ਨੇ ਜ਼ਿਲੇ ਦੇ ਸਾਰੇ ਸਕੂਲਾਂ ‘ਚ ਅੱਜ ਭਾਵ ਸੋਮਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ। ਅੰਬਾਲਾਂ ਤੋਂ ਇਲਾਵਾ ਪੰਚਕੂਲਾ, ਕੁਰੂਕਸ਼ੇਤਰ ਸਮੇਤ ਕਈ ਹੋਰ ਜ਼ਿਲਿਆਂ ‘ਚ ਵੀ ਭਾਰੀ ਬਾਰਿਸ਼ ਹੋਈ।

-PTC News