ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚੇ ਭਾਰਤ, PM ਮੋਦੀ ਨੇ ਕੀਤਾ ਸਵਾਗਤ

By  Jashan A February 24th 2020 12:00 PM -- Updated: February 24th 2020 12:10 PM

ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਪਹੁੰਚ ਗਏ ਹਨ। ਗੁਜਰਾਤ ਦੇ ਅਹਿਮਦਾਬਾਦ 'ਚ ਟਰੰਪ ਦਾ ਜਹਾਜ਼ ਲੈਂਡ ਹੋਇਆ। ਇਸ ਮੌਕੇ ਟਰੰਪ ਨਾਲ ਉਹਨਾਂ ਦੀ ਪਤਨੀ ਫਸਟ ਲੇਡੀ ਮੇਲਾਨੀਆ ਟਰੰਪ, ਧੀ, ਜਵਾਈ ਅਤੇ ਕਈ ਹੋਰ ਅਧਿਕਾਰੀ ਵੀ ਸ਼ਾਮਿਲ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ। ਮੋਦੀ ਨੇ ਟਰੰਪ ਨੂੰ ਗਰਮਜੋਸ਼ੀ ਨਾਲ ਗਲੇ ਲਗਾਇਆ।

ਇੱਥੇ ਦੱਸ ਦੇਈਏ ਕਿ ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਅਹਿਮਦਾਬਾਦ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਥਾਂ-ਥਾਂ ਮੋਦੀ ਅਤੇ ਟਰੰਪ ਦੇ ਪੋਸਟਰ ਲਾਏ ਗਏ ਹਨ।

https://twitter.com/ANI/status/1231823825337085953?s=20

ਟਰੰਪ ਦਾ ਭਾਰਤ ਦੌਰਾ ਅਹਿਮਦਾਬਾਦ ਤੋਂ ਸ਼ੁਰੂ ਹੋ ਗਿਆ ਹੈ ਤੇ ਹੁਣ ਉਹ ਮੋਟੇਰਾ ਸਟੇਡੀਅਮ ਦਾ ਰੁਖ ਕਰਨਗੇ। ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਏਅਰਪੋਰਟ ਤੋਂ ਮੋਟੇਰਾ ਸਟੇਡੀਅਮ ਤੱਕ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ, ਜਿਸ ‘ਚ ਡੋਨਾਲਡ ਟਰੰਪ ਦੀ ਪਤਨੀ ਅਤੇ 12 ਹੋਰ ਅਧਿਕਾਰੀ ਵੀ ਸ਼ਾਮਿਲ ਹੋਣਗੇ।

https://twitter.com/ANI/status/1231827760256937989?s=20

ਤੁਹਾਨੂੰ ਦੱਸ ਦੇਈਏ ਕਿ ਮੋਟੇਰਾ ਸਟੇਡੀਅਮ ‘ਚ ਦੋਵੇਂ ਆਗੂ ‘ਨਮਸਤੇ ਟਰੰਪ’ ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਦੁਪਹਿਰ 3:30 ਮਗਰੋਂ ਟਰੰਪ ਦਾ ਕਾਫਲਾ ਆਗਰਾ ਲਈ ਰਵਾਨਾ ਹੋਵੇਗਾ, ਜਿਥੇ ਉਹ ਤਾਜ ਮਹਿਲ ਦਾ ਦੌਰਾ ਕਰਨਗੇ।

https://twitter.com/ani_digital/status/1231830151022858241?s=20

ਤਾਜ ਮਹਿਲ ਦਾ ਦੌਰਾ ਕਰਨ ਮਗਰੋਂ ਅੱਜ ਸ਼ਾਮ ਤੱਕ ਟਰੰਪ ਦਿੱਲੀ ਪਹੁੰਚਣਗੇ। ਮੰਗਲਵਾਰ ਨੂੰ ਦਿੱਲੀ ਵਿੱਚ ਕਈ ਸਮਾਗਮਾਂ ‘ਚ ਸ਼ਿਰਕਤ ਕਰਨ ਮਗਰੋਂ ਡੋਨਾਲਡ ਟਰੰਪ ਵਾਪਸ ਅਮਰੀਕਾ ਜਾਣਗੇ।

-PTC News

Related Post