ਬਲੈਕ ਟੀ ਪੀਣ ਨਾਲ ਘੱਟ ਜਾਂਦਾ ਹੈ ਮੌਤ ਦਾ ਖਤਰਾ!

By  Pardeep Singh September 1st 2022 03:08 PM -- Updated: September 1st 2022 03:14 PM

Black Tea Health Benefits: ਵਿਸ਼ਵ ਭਰ ਵਿੱਚ ਕਰੋੜਾਂ ਲੋਕ ਚਾਹ ਦੇ ਬਹੁਤ ਸ਼ੌਕੀਨ ਹਨ। ਪਾਣੀ ਤੋਂ ਬਾਅਦ ਚਾਹ ਸਭ ਤੋਂ ਵੱਧ ਪੀਣ ਵਾਲਾ ਪਦਾਰਥ ਹੈ। ਲੋਕ ਆਪਣੇ ਸਵਾਦ ਅਤੇ ਪਸੰਦ ਦੇ ਹਿਸਾਬ ਨਾਲ ਚਾਹ ਬਣਾਉਣਾ ਪਸੰਦ ਕਰਦੇ ਹਨ। ਕੁਝ ਲੋਕਾਂ ਨੂੰ ਦੁੱਧ ਦੀ ਚਾਹ ਅਤੇ ਕੁਝ ਨੂੰ ਗ੍ਰੀਨ ਟੀ ਜਾਂ ਬਲੈਕ ਟੀ (ਕਾਲੀ ਚਾਹ) ਪਸੰਦ ਹੈ। ਭਾਰਤ ਵਿੱਚ ਦੁੱਧ ਦੀ ਚਾਹ ਸਭ ਤੋਂ ਵੱਧ ਪ੍ਰਸਿੱਧ ਹੈ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਇੱਕ ਅਧਿਐਨ ਵਿੱਚ ਬਲੈਕ ਟੀ (ਕਾਲੀ ਚਾਹ) ਦੇ ਫਾਇਦਿਆਂ ਬਾਰੇ ਬਹੁਤ ਕੁਝ ਸਾਹਮਣੇ ਆਇਆ ਹੈ। ਬਲੈਕ ਟੀ (ਕਾਲੀ ਚਾਹ) ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਹ ਸਾਡੀ ਸਿਹਤ ਲਈ  ਫਾਇਦੇਮੰਦ ਹੁੰਦੀ ਹੁੰਦੇ ਹਨ। ਬ੍ਰਿਟੇਨ 'ਚ ਕੀਤੇ ਗਏ ਇਕ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਰੋਜ਼ਾਨਾ 2 ਕੱਪ ਕਾਲੀ ਚਾਹ ਪੀਣ ਨਾਲ ਮੌਤ ਦੇ ਖ਼ਤਰੇ ਨੂੰ 12 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹ ਕਾਰਡੀਓਵੈਸਕੁਲਰ ਰੋਗ ਅਤੇ ਸਟ੍ਰੋਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਬਲੈਕ ਟੀ ਪੀਣ ਨਾਲ ਲੰਬੀ ਉਮਰ ਹੁੰਦੀ ਹੈ। ਬਲੈਕ ਟੀ (ਕਾਲੀ ਚਾਹ) ਵਿੱਚ ਬਾਇਓਐਕਟਿਵ ਮਿਸ਼ਰਣ ਜਿਵੇਂ ਕਿ ਪੌਲੀਫੇਨੌਲ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਹੁਣ ਤੱਕ ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੌਲੀਫੇਨੋਲ ਨਾਲ ਭਰਪੂਰ ਚੀਜ਼ਾਂ ਹਾਈ ਬਲੱਡ ਪ੍ਰੈਸ਼ਰ, ਟਾਈਪ 2 ਡਾਇਬਟੀਜ਼, ਕਾਰਡੀਓਵੈਸਕੁਲਰ ਰੋਗ ਅਤੇ ਕੈਂਸਰ ਦੇ ਖਤਰੇ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੀਆਂ ਹਨ। ਸ਼ੂਗਰ ਵਾਲੇ ਮਰੀਜ਼ਾਂ ਨੂੰ ਮਿੱਠੀ ਚਾਹ ਨਹੀਂ ਪੀਣੀ ਚਾਹੀਦੀ। ਬਲੈਕ ਟੀ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਹੋਰ ਫਾਈਟੋਨਿਊਟ੍ਰੀਐਂਟਸ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਹ ਚਮੜੀ ਲਈ ਚੰਗਾ ਹੈ ਕਿਉਂਕਿ ਇਹ ਸਰੀਰ ਨੂੰ ਚਮੜੀ ਦੀ ਲਾਗ ਅਤੇ ਦਾਗ-ਧੱਬਿਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ। ਚਾਹ ਵਿੱਚ ਕੈਫੀਨ ਅਤੇ ਇੱਕ ਕਿਸਮ ਦਾ ਅਮੀਨੋ ਐਸਿਡ ਹੁੰਦਾ ਹੈ ਜਿਸਨੂੰ L-theanine ਕਿਹਾ ਜਾਂਦਾ ਹੈ, ਜੋ ਊਰਜਾ ਅਤੇ ਫੋਕਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। L-theanine ਅਤੇ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਦਿਮਾਗ ਵਿੱਚ ਅਲਫ਼ਾ ਗਤੀਵਿਧੀ ਨੂੰ ਵਧਾਉਂਦੇ ਹਨ ਅਤੇ ਧਿਆਨ ਕੇਂਦਰਿਤ ਅਤੇ ਸੁਚੇਤ ਰਹਿਣ 'ਤੇ ਵਧੇਰੇ ਪ੍ਰਭਾਵ ਪਾਉਂਦੇ ਹਨ। ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਨ ਲਈ ਚਾਹ ਚੰਗਦੀ ਸਾਬਤ ਹੋ ਸਕਦੀ ਹੈ। ਰਿਪੋਰਟਾਂ ਦੇ ਅਨੁਸਾਰ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਤੋਂ 30 ਮਿੰਟ ਬਾਅਦ ਇੱਕ ਕੱਪ ਕਾਲੀ ਚਾਹ ਪੀਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਯਕੀਨੀ ਤੌਰ 'ਤੇ ਤੁਹਾਡੇ ਭਾਰ ਘਟਾਉਣ  ਨੂੰ ਵਿੱਚ ਵੀ ਮਦਦਗਾਰ ਹੈ। ਇਹ ਵੀ ਪੜ੍ਹੋ:ਸੂਬਾ ਵਾਸੀਆਂ ਨੂੰ ਵੱਡਾ ਤੋਹਫ਼ਾ- ਹੁਣ ਘਰ ਬੈਠੇ ਹੀ ਈਮੇਲ ਜਾਂ ਵ੍ਹਟਸਐਪ ਰਾਹੀਂ ਮਿਲਣੇ ਸਰਟੀਫਿਕੇਟ -PTC News

Related Post