Sat, Jul 27, 2024
Whatsapp

ਬਿਨਾਂ ਡਾਈਟਿੰਗ ਤੋਂ ਘਟਾਉਣਾ ਚਾਹੁੰਦੇ ਹੋ ਭਾਰ? ਤਾਂ ਇਹ ਜੜੀ-ਬੂਟੀਆਂ 'ਤੋਂ ਬਣੀਆਂ 5 ਚਾਹ ਕਰਨਗੀਆਂ ਮਦਦ

Natural Herbs To Lose Belly Fat: ਮਾਹਿਰਾਂ ਮੁਤਾਬਕ ਤੁਲਸੀ ਦੀ ਚਾਹ ਸਰੀਰ 'ਚੋਂ ਗੰਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ ਅਤੇ ਸਰੀਰ 'ਚ ਜ਼ਿਆਦਾ ਕੈਲੋਰੀ ਖਪਤ ਹੁੰਦੀ ਹੈ। ਨਾਲ ਹੀ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।

Reported by:  PTC News Desk  Edited by:  KRISHAN KUMAR SHARMA -- May 12th 2024 03:59 PM
ਬਿਨਾਂ ਡਾਈਟਿੰਗ ਤੋਂ ਘਟਾਉਣਾ ਚਾਹੁੰਦੇ ਹੋ ਭਾਰ? ਤਾਂ ਇਹ ਜੜੀ-ਬੂਟੀਆਂ 'ਤੋਂ ਬਣੀਆਂ 5 ਚਾਹ ਕਰਨਗੀਆਂ ਮਦਦ

ਬਿਨਾਂ ਡਾਈਟਿੰਗ ਤੋਂ ਘਟਾਉਣਾ ਚਾਹੁੰਦੇ ਹੋ ਭਾਰ? ਤਾਂ ਇਹ ਜੜੀ-ਬੂਟੀਆਂ 'ਤੋਂ ਬਣੀਆਂ 5 ਚਾਹ ਕਰਨਗੀਆਂ ਮਦਦ

Natural Herbs To Lose Belly Fat: ਵੈਸੇ ਤਾਂ ਲੋਕ ਆਪਣਾ ਭਾਰ ਘਟਾਉਣ ਲਈ ਅਕਸਰ ਜਿਮ ਜਾਣ ਜਾਂ ਡਾਈਟਿੰਗ ਕਰਨ ਬਾਰੇ ਸੋਚਦੇ ਹਨ। ਪਰ ਇਹ ਦੋਵੇ ਚੀਜ਼ਾਂ ਸਖ਼ਤ ਮਿਹਨਤ ਅਤੇ ਸਮੇਂ ਦੀ ਵੀ ਲੋੜ ਹੁੰਦੀ ਹੈ, ਜੋ ਕਿ ਰੁਝੇਵਿਆਂ ਭਰੀ ਜੀਵਨ ਸ਼ੈਲੀ 'ਚ ਥੋੜਾ ਮੁਸ਼ਕਲ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਜੜੀ ਬੂਟੀਆਂ 'ਤੋਂ ਬਣੀ ਚਾਹਾ ਬਾਰੇ ਦਸਾਂਗੇ। ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣਾ ਭਾਰ ਤੇਜ਼ੀ ਨਾਲ ਘਟਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਾਰੇ...

ਤੁਲਸੀ ਦੀ ਚਾਹ: ਮਾਹਿਰਾਂ ਮੁਤਾਬਕ ਤੁਲਸੀ ਦੀ ਚਾਹ ਸਰੀਰ 'ਚੋਂ ਗੰਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਸ ਨੂੰ ਪੀਣ ਨਾਲ ਮੈਟਾਬੋਲਿਜ਼ਮ ਠੀਕ ਹੁੰਦਾ ਹੈ ਅਤੇ ਸਰੀਰ 'ਚ ਜ਼ਿਆਦਾ ਕੈਲੋਰੀ ਖਪਤ ਹੁੰਦੀ ਹੈ। ਨਾਲ ਹੀ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।


ਹਲਦੀ ਦੀ ਚਾਹ: ਚਰਬੀ ਨੂੰ ਘਟ ਕਰਨ ਲਈ ਹਲਦੀ ਵਾਲੀ ਚਾਹ ਬਣਾ ਕੇ ਪੀਤੀ ਜਾ ਸਕਦੀ ਹੈ। ਇਸ ਲਈ ਤੁਹਾਨੂੰ ਇੱਕ ਬਰਤਨ 'ਚ ਇਕ ਗਲਾਸ ਪਾਣੀ ਪਾ ਕੇ ਥੋੜੀ ਕੱਚੀ ਹਲਦੀ ਅਤੇ ਕੁਚਲਿਆ ਹੋਇਆ ਅਦਰਕ ਮਿਲਾ ਕੇ ਪਕਾਉਣਾ ਹੋਵੇਗਾ। ਹਲਦੀ ਵਾਲੀ ਚਾਹ ਮੈਟਾਬੋਲਿਜ਼ਮ ਅਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੀ ਹੈ।

ਅਜਵਾਈਨ ਦੀ ਚਾਹ: ਭਾਰ ਘਟਾਉਣ ਅਤੇ ਚਰਬੀ ਨੂੰ ਘਟ ਕਰਨ ਲਈ ਤੁਸੀਂ ਅਜਵਾਈਨ ਦੀ ਚਾਹ ਬਣਾ ਕੇ ਪੀ ਸਕਦੇ ਹੋ। ਤੁਹਾਨੂੰ ਅੱਧੇ ਅਦਰਕ ਨੂੰ ਪੀਸ ਕੇ ਪਾਣੀ 'ਚ ਉਬਲ੍ਹਣਾ ਹੋਵੇਗਾ ਅਤੇ ਇਕ ਚਮਚ ਅਜਵਾਈਨ ਦੇ ਬੀਜਾਂ ਨੂੰ ਮਿਲਾਉਣਾ ਹੋਵੇਗਾ। ਫਿਰ ਪਾਣੀ ਦੇ ਉਬਲਣ ਤੋਂ ਬਾਅਦ ਇਸ ਨੂੰ ਛਾਣ ਕੇ ਉਸ 'ਚ ਅੱਧਾ ਨਿੰਬੂ ਨਿਚੋੜ ਲਓ।

ਹਰੀ ਚਾਹ: ਜਿਵੇਂ ਤੁਸੀਂ ਜਾਣਦੇ ਹੋ ਕਿ ਹਰੀ ਚਾਹ ਅਕਸਰ ਭਾਰ ਘਟਾਉਣ ਲਈ ਤਿਆਰ ਅਤੇ ਖਪਤ ਕੀਤੀ ਜਾਂਦੀ ਹੈ। ਦਸ ਦਈਏ ਕਿ ਹਰੀ ਚਾਹ ਬੈਗ ਨੂੰ ਗਰਮ ਪਾਣੀ 'ਚ ਕੁਝ ਦੇਰ ਭਿਉਂ ਕੇ ਰੱਖਣ ਨਾਲ ਤੁਹਾਡੀ ਚਾਹ ਤਿਆਰ ਹੋ ਜਾਂਦੀ ਹੈ। ਇਸ ਚਾਹ ਨੂੰ ਪੀਣ ਨਾਲ ਸਰੀਰ 'ਚੋਂ ਬਹੁਤੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ, ਪੇਟ ਠੀਕ ਹੁੰਦਾ ਹੈ ਅਤੇ ਭਾਰ ਘੱਟ ਹੋਣ ਦਾ ਅਸਰ ਦਿਖਾਈ ਦਿੰਦਾ ਹੈ। ਹਰ ਰੋਜ਼ 2 ਕੱਪ ਹਰੀ ਚਾਹ ਪੀਤੀ ਜਾ ਸਕਦੀ ਹੈ।

ਕਾਲੀ ਚਾਹ: ਦੁੱਧ ਤੋਂ ਬਿਨਾਂ ਕਾਲੀ ਚਾਹ ਬਣਾ ਕੇ ਪੀਓ। ਦਸ ਦਈਏ ਕਿ ਚਾਹ ਕੈਲੋਰੀ ਨੂੰ ਘਟਾਉਂਦੀ ਹੈ ਅਤੇ ਚਰਬੀ ਨੂੰ ਬਰਨ ਕਰਨਾ ਸ਼ੁਰੂ ਕਰ ਦਿੰਦੀ ਹੈ। ਭਾਰ ਘਟਾਉਣ ਕਾਲੀ ਚਾਹ ਦਾ ਸੇਵਨ ਰੋਜ਼ਾਨਾ ਕੀਤਾ ਜਾ ਸਕਦਾ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

PTC NETWORK