ਨਸ਼ਾ ਸਮੱਗਲਰਾਂ ਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ, ਚੱਲੀਆਂ ਗੋਲੀਆਂ, ਮੁਲਾਜ਼ਮ ਹੋਇਆ ਜ਼ਖਮੀ

By  Jashan A July 22nd 2021 09:06 PM

ਤਰਨਤਾਰਨ: ਤਰਨਤਾਰਨ ਪੁਲਿਸ ( tarntaran) ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਕਿਲੋ ਦੇ ਕਰੀਬ ਹੈਰੋਇਨ (Heroin) ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਇਸ ਸਬੰਧ ਵਿੱਚ ਤਿੰਨ ਨਸ਼ਾ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਇੱਕ ਤਸਕਰ ਨੂੰ ਗਿਰਫ਼ਤਾਰ ਕੀਤਾ ਹੈ ਜਦ ਕਿ ਦੋ ਤਸਕਰ ਪੁਲਿਸ ਤੇ ਗੋਲੀ ਚਲਾਉਦਿਆ ਗੱਡੀ ਛੱਡ ਮੋਕੇ ਤੇ ਫ਼ਰਾਰ ਹੋ ਗਏ ਹਨ ਨਸ਼ਾ ਤਸਕਰਾਂ (Drug Smugller) ਦੀ ਗੋਲੀ ਨਾਲ ਪੁਲਿਸ ਦਾ ਇਕ ਕਰਮਚਾਰੀ ਜ਼ਖ਼ਮੀ ਹੋ ਗਿਆ ਹੈ।

ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤਰਨਤਾਰਨ ਦੇ ਐਸ ਐਸ ਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਪੁਲਿਸ ਵੱਲੋਂ ਪੱਟੀ ਵਿਖੇ ਮੁਖਬਰ ਦੀ ਇਤਲਾਹ ਤੇ ਨਾਕੇਬੰਦੀ ਕੀਤੀ ਹੋਈ ਸੀ ਜਦ ਇੱਕ ਕਰੇਟਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਵਿੱਚ ਸਵਾਰ ਲੋਕਾਂ ਵੱਲੋਂ ਪੁਲੀਸ ਤੇ ਗੋਲੀਆਂ ਚਲਾਈਆਂ ਗਈਆਂ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਡੀਆ ਘਰਾਣਿਆਂ ’ਤੇ ਇਨਕਮ ਟੈਕਸ ਛਾਪਿਆਂ ਦੀ ਨਿਖੇਧੀ

ਗੋਲੀ ਲੱਗਣ ਕਾਰਨ ਪੁਲਿਸ ਦਾ ਇਕ ਕਰਮਚਾਰੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਵੱਲੋਂ ਪਿੱਛਾ ਕਰਨ ਤੇ ਕਾਰ ਸਵਾਰ ਚੂਸਲੇਵੜ ਮੋੜ ਦੇ ਪਾਸ ਗੱਡੀ ਖੜ੍ਹੀ ਕਰ ਮੋਕੇ ਤੋਂ ਫ਼ਰਾਰ ਹੋ ਗਏ ਸਨ। ਗੱਡੀ ਦੀ ਤਲਾਸ਼ੀ ਲੈਣ ਤੇ ਗੱਡੀ ਵਿੱਚੋਂ 960 ਗ੍ਰਾਮ ਹੈਰੋਇਨ ਮਿਲੀ ਤਲਾਸ਼ੀ ਦੋਰਾਣ ਪੁਲਿਸ ਨੂੰ ਮਿਲੇ ਦਸਤਾਵੇਜ਼ ਤੋਂ ਪਤਾ ਚੱਲਿਆ ਕਿ ਗੱਡੀ ਫਿਰੋਜ਼ਪੁਰ ਵਾਸ ਡੈਨੀਅਲ ਉਰਫ ਸੰਜੂ ਅਤੇ ਜੀਰਾ ਵਾਸੀ ਫਿਲਪਿਸ ਉਰਫ਼ ਫਿਲੀ ਸਵਾਰ ਸਨ ਜੋ ਕਿ ਹੈਰੋਇਨ ਦੀ ਡਿਲੀਵਰੀ ਲੈਣ ਆਏ ਸਨ ਅਤੇ ਲੈ ਕੇ ਵਾਪਸ ਜਾ ਰਹੇ ਸਨ ਐਸ ਐਸ ਪੀ ਨੇ ਦੱਸਿਆ ਕਿ ਦੋਵਾਂ ਖਿਲਾਫ ਪੁਲਿਸ ਵੱਲੋਂ ਇਰਾਦੇ ਕੱਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਵਾਂ ਦੀ ਭਾਲ਼ ਕੀਤੀ ਜਾ ਰਹੀ ਹੈ ਐਸ ਐਸ ਪੀ ਨੇ ਦੱਸਿਆ ਕਿ ਦੋਵਾਂ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।

ਦੂਜੇ ਮਾਮਲੇ ਵਿੱਚ ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਪੱਟੀ ਦੀ ਬਸਤੀ ਧਾਰੂ ਵਾਲੀ ਵਾਸੀ ਗੁਰਪ੍ਰਤਾਪ ਸਿੰਘ ਨਸ਼ੇ ਦਾ ਵੱਡੇ ਪੱਧਰ ਤੇ ਕਾਰੋਬਾਰ ਕਰਦਾ ਹੈ ਅਤੇ ਇਸ ਨੇ ਆਪਣੇ ਜੀਜੇ ਨਾਲ ਮਿਲ ਕੇ ਡਰਾਈਵਰਾਂ ਦਾ ਕੱਤਲ ਕਰ ਲੋਹੇ ਦੇ ਕਈ ਟਰੱਕ ਲੁੱਟੇ ਹੋਏ ਹਨ ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਉਸਦੇ ਘਰ ਰੇਡ ਕੀਤਾ ਗਿਆ ਤਾਂ ਉਸ ਦੇ ਪਾਸੋਂ 970 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸ ਐਸ ਪੀ ਨਿੰਬਲੇ ਨੇ ਦੱਸਿਆ ਕਿ ਗੁਰਪ੍ਰਤਾਪ ਵੱਲੋਂ ਕਪੂਰਥਲਾ ਅਤੇ ਜਲੰਧਰ ਤੋਂ ਡਰਾਈਵਰਾਂ ਦਾ ਕੱਤਲ ਕਰ ਲੋਹੇ ਦੇ ਸਰੀਏ ਦੇ ਟਰੱਕ ਲੁੱਟੇ ਸਨ ਅਤੇ ਇੱਕ ਕੇਸ ਯੂ ਪੀ ਵਿੱਚ ਵੀ ਇਸਦੇ ਖਿਲਾਫ ਦਰਜ ਹੈ।

-PTC News

Related Post