ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਔਰੰਗਜ਼ੇਬ ਲੇਨ ਦੇ ਸਾਈਨ ਬੋਰਡ 'ਤੇ ਮਲੀ ਕਾਲਖ

By  Jashan A December 1st 2019 04:27 PM

ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਔਰੰਗਜ਼ੇਬ ਲੇਨ ਦੇ ਸਾਈਨ ਬੋਰਡ 'ਤੇ ਮਲੀ ਕਾਲਖ,ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕਮੇਟੀ ਦੇ ਹੋਰ ਮੈਬਰਾਂ ਨੇ ਅੱਜ ਦਿੱਲੀ 'ਚ ਔਰੰਗਜ਼ੇਬ ਲੇਨ ਦੇ ਸਾਈਨ ਬੋਰਡ 'ਤੇ ਕਾਲਖ ਮਲੀ ਹੈ। ਉਹ ਔਰੰਗਜ਼ੇਬ ਦਾ ਨਾਂ ਸੜਕਾਂ ਅਤੇ ਦੇਸ਼ ਦੀਆਂ ਕਿਤਾਬਾਂ 'ਚੋਂ ਹਟਾਉਣ ਦੀ ਮੰਗ ਕਰੇ ਹਨ। ਇਸ ਮੌਕੇ ਸਿਰਸਾ ਨੇ ਕਿਹਾ ਕਿ ਔਰੰਗਜ਼ੇਬ ਇਸ ਦੇਸ਼ ਦਾ ਨਹੀਂ ਹੈ। ਉਨ੍ਹਾਂ ਨੇ ਸਰਕਾਰ ਤੋਂ ਔਰਗਜ਼ੇਬ ਦਾ ਨਾਂ ਹਟਾਉਣ ਦੀ ਮੰਗ ਕੀਤੀ ਹੈ। ਹੋਰ ਪੜ੍ਹੋ: ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ https://twitter.com/ANI/status/1201077946850504705?s=20 "ਉਨ੍ਹਾਂ ਕਿਹਾ ਕਿ ਜਿਸ ਬੇਰਹਿਮ ਸ਼ਾਸਕ ਨੇ ਭਾਰਤ ਦੇ ਲੱਖਾਂ ਹਿੰਦੂਆਂ 'ਤੇ ਅੱਤਿਆਚਾਰ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ, ਉਸ ਔਰੰਗਜ਼ੇਬ ਦੇ ਨਾਂ 'ਤੇ ਮੇਰੇ ਦੇਸ਼ ਵਿਚ ਅੱਜ ਵੀ ਸੜਕ ਹੈ। ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਵਸ 'ਤੇ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਸ ਸੜਕ ਦਾ ਨਾਂ ਬਦਲਣ ਦੀ ਬੇਨਤੀ ਕਰਦਾ ਹਾਂ। ਸਿਰਸਾ ਨੇ ਕਿਹਾ, ''ਗੁਰੂ ਤੇਗ ਬਹਾਦਰ ਨੇ ਔਰੰਗਜ਼ੇਬ ਦੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਯਤਨਾਂ ਵਿਰੁੱਧ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਅਸੀਂ ਸੜਕਾਂ ਅਤੇ ਕਿਤਾਬਾਂ 'ਤੇ ਔਰੰਗਜ਼ੇਬ ਦੇ ਨਾਂ ਦਾ ਵਿਰੋਧ ਕਰਦੇ ਹਾਂ, ਉਹ ਇੱਕ 'ਹਤਿਆਰਾ' ਸੀ। ਸੜਕਾਂ 'ਤੇ ਉਸ ਦਾ ਨਾਂ ਦੇਖ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।'' -PTC News

Related Post