ਕਰਤਾਰਪੁਰ ਲਾਂਘਾ :ਦਿੱਲੀ ਕਮੇਟੀ ਨੇ ਕਾਂਗਰਸੀ ਆਗੂਆਂ 'ਤੇ ਸਰਕਾਰੀ ਪ੍ਰੋਗਰਾਮ ਨੂੰ ਸਿਆਸਤ ਲਈ ਵਰਤਣ ਦਾ ਲਗਾਇਆ ਦੋਸ਼

By  Shanker Badra November 27th 2018 05:08 PM -- Updated: November 27th 2018 05:19 PM

ਕਰਤਾਰਪੁਰ ਲਾਂਘਾ :ਦਿੱਲੀ ਕਮੇਟੀ ਨੇ ਕਾਂਗਰਸੀ ਆਗੂਆਂ 'ਤੇ ਸਰਕਾਰੀ ਪ੍ਰੋਗਰਾਮ ਨੂੰ ਸਿਆਸਤ ਲਈ ਵਰਤਣ ਦਾ ਲਗਾਇਆ ਦੋਸ਼:ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਵਾਸਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਦਿਖਾਈ ਗਈ ਸੁਹਿਰਦਤਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਆਗਤ ਕੀਤਾ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤੀ ਸੀਮਾ 'ਚ ਗਲਿਆਰੇ ਦੀ ਉਸਾਰੀ ਲਈ ਕੱਲ ਰਖੇ ਗਏ ਨੀਂਹ ਪੱਥਰ ਮੌਕੇ ਕਾਂਗਰਸੀ ਆਗੂਆਂ ਵੱਲੋਂ ਦਿਖਾਈ ਗਈ ਤਲੱਖੀ ਨੂੰ ਗੈਰਜਰੂਰੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਉਲਟ ਕਰਾਰ ਦਿੱਤਾ ਹੈ।ਜੀ.ਕੇ. ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਬਿਨਾਂ ਵੀਜਾ ਪੂਰਾ ਸਾਲ ਦਰਸ਼ਨ ਕਰਨ ਦੀ ਭਾਰਤ ਦੀ ਗੁਰੂ ਨਾਨਕ ਨਾਮਲੇਵਾ ਸੰਗਤ ਦੀ 1947 ਤੋਂ ਇੱਛਾ ਸੀ।ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਦਿਲ ਦਿਖਾਉਂਦੇ ਹੋਏ ਕੇਂਦਰੀ ਕੈਬਿਨੇਟ 'ਚ ਮਨਜੂਰੀ ਦੇ ਕੇ ਉਸਾਰੀ ਕਾਰਜਾਂ ਨੂੰ ਵੀ ਸ਼ੁਰੂ ਕਰ ਦਿੱਤਾ ਹੈ।ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 4 ਮਹੀਨੇ 'ਚ ਉਸਾਰੀ ਕਾਰਜਾਂ ਦੇ ਨੇਪਰੇ ਚੜਨ ਦਾ ਦਾਅਵਾ ਕਰਕੇ ਗੁਰੂ ਨਾਨਕ ਨਾਮਲੇਵਾ ਸੰਗਤ ਦੀ ਉਮੀਂਦਾਂ ਨੂੰ ਖੰਭ ਲਾ ਦਿੱਤੇ ਹਨ।dsgmc-congress-leaders-official-program-politics-use-usingallegationsਜੀ.ਕੇ. ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸਰਕਾਰੀ ਪ੍ਰੋਗਰਾਮ ਨੂੰ ਸਿਆਸਤ ਲਈ ਵਰਤਿਆ ਹੈ।ਕੈਪਟਨ ਵੱਲੋਂ ਨਿਰੰਕਾਰੀ ਡੇਰੇ 'ਤੇ ਹੋਏ ਗ੍ਰੇਨੇਡ ਹਮਲੇ ਨੂੰ ਖਾੜਕੂਵਾਦ ਨਾਲ ਜੋੜਨ ਅਤੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਧਮਕਾਉਣ ਲਈ ਵਰਤੀ ਗਈ ਸ਼ਬਦਾਵਲੀ ਨੂੰ ਗਲਿਆਰਾ ਬਣਨ ਤੋਂ ਰੋਕਣ ਦੀ ਕਾਂਗਰਸੀ ਸਾਜਿਸ਼ ਦੇ ਤੌਰ 'ਤੇ ਜੀ.ਕੇ. ਨੇ ਪਰਿਭਾਸ਼ਿਤ ਕੀਤਾ।ਜੀ.ਕੇ. ਨੇ ਹੈਰਾਨੀ ਜਤਾਈ ਕਿ ਕੈਪਟਨ ਨੂੰ ਪਾਕਿਸਤਾਨ ਜਾਣ 'ਚ ਦਿੱਕਤ ਹੈ ਪਰ ਆਪਣੀ ਪਾਕਿਸਤਾਨੀ ਮਹਿਲਾ ਮਿੱਤਰ ਨੂੰ ਆਪਣੇ ਸਰਕਾਰੀ ਬੰਗਲੇ 'ਚ ਠਹਿਰਾਉਣ ਨੂੰ ਕੋਈ ਇਤਰਾਜ ਨਹੀਂ ਹੈ।dsgmc-congress-leaders-official-program-politics-use-usingallegationsਜੀ.ਕੇ. ਨੇ ਦਾਅਵਾ ਕੀਤਾ ਕਿ ਰੰਧਾਵਾ ਦਾ ਵਿਵਹਾਰ ਇੱਕ ਜਿੰਮੇਵਾਰ ਕੈਬਿਨੇਟ ਮੰਤਰੀ ਦਾ ਨਾ ਹੋ ਕੇ ਬੱਚਕਾਨਾ ਅਤੇ ਗੈਰਜਿੰਮੇਵਾਰੀ ਭਰਿਆ ਸੀ।ਨਾਲ ਹੀ ਜਾਖੜ ਵੱਲੋਂ ਕੀਤੀ ਗਈ ਉਕਸਾਵਾ ਭਰਪੂਰ ਭਾਸ਼ਣਬਾਣੀ ਅਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੀ ਹਰ ਮਸਲੇ 'ਤੇ ਸਿਫ਼ਰ ਕਾਰਗੁਜਾਰੀ ਨੂੰ ਲੁਕਾਉਣ ਦੀ ਛਾਪਾਮਾਰ ਗੋਲੀਬਾਰੀ ਲਗਦੀ ਸੀ।ਜੀ.ਕੇ. ਨੇ ਸਾਫ਼ ਕਿਹਾ ਕਿ ਸਿਆਸਤ ਤੋਂ ਉਪਰ ਉਠ ਕੇ ਗਲਿਆਰਾ ਬਣਨ ਦਾ ਹਰੇਕ ਸਿੱਖ ਨੂੰ ਸੁਆਗਤ ਕਰਨਾ ਚਾਹੀਦਾ ਹੈ। ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਘੋਰ ਵਿਰੋਧੀਆਂ ਨਾਲ ਵੀ ਸੰਵਾਦ ਕੀਤਾ ਸੀ। ਜਿਸਦਾ ਸਿੱਧ ਗੋਸਟਿ ਵੱਡਾ ਉਦਾਹਰਣ ਹੈ। ਪਰ ਕਾਂਗਰਸੀ ਆਗੂਆ ਨੇ ਸੰਗਤਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਚਾਹਤ 'ਚ ਗੁਰੂ ਨਾਨਕ ਦੇ ਸਿੰਧਾਂਤ ਨੂੰ ਠੋਕਰ ਮਾਰਨ 'ਚ ਵੀ ਗੁਰੇ॥ ਨਹੀਂ ਕੀਤਾ।dsgmc-congress-leaders-official-program-politics-use-usingallegationsਮਾਮਲੇ ਦੇ ਪਿੱਛੋਕੜ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਮਹਿਰੂਮ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਜੀਵਨ ਕਾਲ ਦੌਰਾਨ ਡੇਰਾ ਬਾਬਾ ਨਾਨਕ ਦੇ ਕੌਮਾਂਤਰੀ ਬਾਰਡਰ 'ਤੇ ਜਾ ਕੇ 208 ਵਾਰ ਲਾਂਘਾ ਖੋਲਣ ਦੀ ਅਰਦਾਸ ਕੀਤੀ ਸੀ। 2010 'ਚ ਪੰਜਾਬ ਵਿਧਾਨਸਭਾ ਨੇ ਲਾਂਘਾ ਖੋਲਣ ਦਾ ਮੱਤਾ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪਾਸ ਕੀਤਾ ਸੀ। ਪਰ ਕੇਂਦਰੀ ਵ॥ਾਰਤ ਦੇ ਮੰਤਰੀ ਸ਼ਸ਼ੀ ਥਰੂਰ ਨੇ ਲਾਂਘਾ ਖੋਲਣ ਦੇ ਮੱਤੇ ਨੂੰ ਰੱਦ ਕਰਕੇ ਕਾਂਗਰਸ ਦੀ ਸਿੱਖ ਵਿਰੋਧੀ ਨੀਤੀ ਨੂੰ ਅੱਗੇ ਵਧਾਇਆ ਸੀ। ਇਸ ਕਰਕੇ ਹੀ ਲਾਂਘਾ ਦੇ ਮਸਲੇ 'ਤੇ ਗੱਲ ਕਰਨ ਦੀ ਥਾਂ ਕਾਂਗਰਸੀ ਆਗੂ ਸਟੇਜ ਨੂੰ ਦੂਜੇ ਪਾਸੇ ਮੋੜਨ 'ਚ ਰੁਝੇ ਰਹੇ।

-PTCNews

Related Post