DSGMC ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨ ਲਾਈਨ ਬੁਕਿੰਗ ਕੀਤੀ ਸ਼ੁਰੂ

By  Jashan A March 23rd 2019 07:35 PM

DSGMC ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨ ਲਾਈਨ ਬੁਕਿੰਗ ਕੀਤੀ ਸ਼ੁਰੂ,ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਵਿਚ ਕਮਰਿਆਂ ਦੀ ਆਨ ਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਤੇ ਐਲਾਨ ਕੀਤਾ ਹੈ ਕਿ ਦੇਸ਼ ਵਿਚ ਖਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ਵਿਚ ਆਉਦੇ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।ਆਨਲਾਈਨ ਬੁਕਿੰਗ ਪੋਰਟਲ ਨੂੰ ਡੀ ਐਸ ਜੀ ਐਮ ਸੀ ਦੇ ਮੀਤ ਪ੍ਰਧਾਨ ਸ੍ਰ ਕੁਲਵੰਤ ਸਿੰਘ ਬਾਠ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਰਸਮੀ ਤੌਰ ’ਤੇ ਲਾਂਚ ਕੀਤਾ।

dsgmc DSGMC ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨ ਲਾਈਨ ਬੁਕਿੰਗ ਕੀਤੀ ਸ਼ੁਰੂ

ਉਹਨਾਂ ਦੱਸਿਆ ਕਿ ਸ਼ੁਰੂਆਤ ਵਿਚ 25 ਕਮਰੇ ਆਨ ਲਾਈਨ ਬੁਕਿੰਗ ਵਾਸਤੇ ਰੱਖੇ ਗਏ ਹਨ ਅਤੇ ਅਗਲੇ ਪੜਾਅ ਵਿਚ ਇਸਦਾ ਵਿਸਥਾਰ ਕਰਦਿਆਂ ਹੋਇਆਂ ਕਮੇਟੀ ਦੀਆਂ ਹੋਰਨਾਂ ਸਰਾਵਾਂ ਨੂੰ ਵੀ ਇਸ ਨਾਲ ਜੋੜਿਆ ਜਾਵੇਗਾ। ਉਹਨਾਂ ਦੱਸਿਆ ਕਿ ਸ਼ਰਧਾਲੂ www.dsgmc.in ’ਤੇ ਆਪਣੀ ਬੁਕਿੰਗ ਕਰਵਾ ਸਕਦੇ ਹਨ।

dsgmc DSGMC ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨ ਲਾਈਨ ਬੁਕਿੰਗ ਕੀਤੀ ਸ਼ੁਰੂ

ਇਸ ਦੌਰਾਨ ਡੀ ਐਸ ਜੀ ਐਮ ਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਸਿੱਖ ਸੰਸਥਾ ਵੱਲੋਂ ਦੇਸ਼ ਵਿਚ ਖਾਸ ਤੌਰ ’ਤੇ ਰਾਸ਼ਟਰੀ ਰਾਜਧਾਨੀ ਵਿਚ ਆਉਦੇ ਐਨ ਆਰ ਆਈ ਸ਼ਰਧਾਲੂਆਂ ਵਾਸਤੇ ਵਿਸ਼ਵ ਪੱਧਰ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਜੋ ਨਵੀਂ ਸਰਾਂ ਉਸਾਰੀ ਜਾ ਰਹੀ ਹੈ, ਉਸ ਵਿਚ 50 ਫੀਸਦੀ ਕਮਰੇ ਐਨ ਆਰ ਆਈਜ਼ ਵਾਸਤੇ ਰਾਖਵੇਂ ਰੱਖੇ ਜਾਣਗੇ।

ਹੋਰ ਪੜ੍ਹੋ:ਦਿੱਲੀ ਗੁਰਦੁਆਰਾ ਕਮੇਟੀ ਲਗਾਏਗੀ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇ ਬੁੱਤ

ਸਿਰਸਾ ਨੇ ਇਹ ਵੀ ਦੱਸਿਆ ਕਿ ਡੀ ਐਸ ਜੀ ਐਮ ਸੀ ਐਨ ਆਰ ਆਈਜ਼ ਨੰੂ ਹਵਾਈ ਅੱਡੇ ਤੋਂ ਲੈਣ ਤੇ ਛੱਡਣ ਵਾਸਤੇ ਟਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਤਾਂ ਜੋ ਕਿ ਉਹ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਗੁਰਧਾਮਾਂ ਦੇ ਸਹਿਜੇ ਹੀ ਦਰਸ਼ਨ ਕਰ ਸਕਣ।

dsgmc DSGMC ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਰਾਂ ਦੇ ਕਮਰਿਆਂ ਦੀ ਆਨ ਲਾਈਨ ਬੁਕਿੰਗ ਕੀਤੀ ਸ਼ੁਰੂ

ਉਹਨਾਂ ਕਿਹਾ ਕਿ ਇਹ ਸਹੂਲਤ ਸ਼ੁਰੂ ਹੋਣ ਨਾਲ ਨਾ ਸਿਰਫ ਉਹਨਾਂ ਦੇ ਸਮੇਂ ਦੀ ਬਚਤ ਹੋਵੇਗੀ ਬਲਕਿ ਉਹ ਗੁਰਧਾਮਾਂ ਦੇ ਸੁਖਾਲੇ ਦਰਸ਼ਨ ਵੀ ਕਰ ਸਕਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਇਸ ਯੋਜਨਾ ’ਤੇ ਵੀ ਕੰਮ ਕਰ ਰਹੇ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਹੋਰ ਪ੍ਰਦਾਨ ਕਰੀਏ ਤਾਂ ਜੋ ਕਿ ਉਹਨਾਂ ਦਾ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਦੌਰਾ ਯਾਦਗਾਰੀ ਬਣ ਸਕੇ।

-PTC News

Related Post