ਦੁਬਈ ਦੇ ਸ਼ਾਸ਼ਕ ਦੀ ਧੀ ਘਰੋਂ ਭੱਜੀ, ਮਾਮਲਾ ਹੋਇਆ ਗੁੰਝਲਦਾਰ

By  Joshi May 6th 2018 02:59 PM -- Updated: May 7th 2018 08:14 AM

ਦੁਨੀਆ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਅਜਬ ਜਿਹੀਆਂ ਘਟਨਾਵਾਂ ਨਾ ਵਾਪਰਦੀਆਂ ਹੋਣ। ਚਾਹੇ ਗੱਲ ਕਰੀਏ ਕਿਸੇ ਗਰੀਬ ਤਬਕੇ ਦੀ ਜਾਂ ਅਮੀਰ ਤਬਕੇ ਦੀ ਇਸ ਤਰ੍ਹਾਂ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਕਾਰਨ ਕਰਕੇ ਫਲਾਣੇ ਪਰਿਵਾਰ ਦਾ ਬੱਚਾ ਘਰੋਂ ਭੱਜ ਗਿਆ। ਪਰ ਅੱਜ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਕਿਸੇ ਆਮ ਬੰਦੇ ਦੀ ਗੱਲ ਨਹੀਂ ਹੈ ਬਲਕਿ ਦੁਬਈ ਦੇ ਸ਼ਾਸ਼ਕ ਦੀ ਧੀ ਸ਼ੇਖਾ ਲਤੀਫ਼ਾ ਦੇ ਘਰੋਂ ਭੱਜ ਜਾਣ ਦੀ ਹੈ । dubai emperor daughter runs away ਲਤੀਫ਼ਾ ਨੇ ਆਪਣੇ ਪਰਿਵਾਰ ਤੇ ਦੋਸ਼ ਮੜ੍ਹਿਆ ਹੈ ਕਿ ਉਨ੍ਹਾਂ ਵੱਲੋਂ ਉਸ ਨਾਲ ਬਹੁਤ ਹੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਸੀ ਤੇ ਉਹ ਇੱਕ ਕੈਦੀ ਦੇ ਵਾਂਗ ਆਪਣੀ ਜ਼ਿੰਦਗੀ ਬਿਤਾ ਰਹੀ ਸੀ ।ਜਿਸਦੇ ਨਤੀਜੇ ਵਜੋਂ ਇਹ ਸ਼ਹਿਜ਼ਾਦੀ ਸ਼ੇਖਾ ਲਤੀਫ਼ ਨੇ ਫਰਾਂਸ ਦੇ ਸਾਬਕਾ ਜਾਸੂਸ ਹਾਰਵੇ ਜਾਓਬਰਟ ਅਤੇ ਦੋਸਤ ਟੀਨਾ ਯੋਹੰਨਾ ਨਾਲ ਭੱਜਣ ਲਈ ਮਜ਼ਬੂਰ ਹੋ ਗਈ। dubai emperor daughter runs away ਚਾਹੇ ਇਹ ਕਿਹਾ ਜਾ ਰਿਹਾ ਹੈ ਕਿ ਦੁਬਈ ਸ਼ਾਸ਼ਕ ਸੰਯੁਕਤ ਰਾਸ਼ਟਰ ਅਮੀਰਾਤ ਦੇ ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੌਮ ਦੀ ਧੀ ਭੱਜ ਗਈ ਹੈ ਪਰ ਗਵਾਹ ਕਹਿੰਦੇ ਹਨ ਕਿ ਸਮੁੰਦਰੀ ਯਾਤਰਾ ਦੌਰਾਨ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।  ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹ ਮਾਮਲਾ ਉਸਦੀ ਗੁੰਮਸ਼ੁਦਗੀ ਵੱਲ ਰੁੱਖ ਕਰ ਰਿਹਾ ਹੈ।ਹਿਊਮਨ ਰਾਈਟਸ ਦੇ ਅਨੁਸਾਰ ਇਹ ਕਿਹਾ ਗਿਆ ਹੈ ਕਿ ਉਸਦਾ ਪਤਾ ਨਾ ਦੱਸਣ ਦੀ ਸੂਰਤ ਵਿੱਚ ਇਹ ਸਿੱਧੇ ਤੌਰ ਤੇ ਕਿਹਾ ਜਾ ਸਕੇਗਾ ਕਿ ਉਹ ਭੱਜੀ ਨਹੀਂ ਬਲਕਿ ਉਸਨੂੰ ਗਾਇਬ ਕੀਤਾ ਗਿਆ ਹੈ । ਦੁਬਈ ਮੀਡਿਆ ਦਾ ਅਤੇ ਦੁਬਈ ਸਰਕਾਰ ਦਾ ਇਸ ਮਾਮਲੇ ਤੇ ਕੋਈ ਟਿੱਪਣੀ ਨਾ ਕਰਨ ਨਾਲ ਇਹ ਮਸਲਾ ਕਾਫ਼ੀ ਗੁੰਝਲਦਾਰ ਬਣਦਾ ਜਾ ਰਿਹਾ ਹੈ। —PTC News

Related Post