ਲੱਦਾਖ ਵਿੱਚ ਅੱਜ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

By  Shanker Badra October 6th 2020 10:40 AM

ਲੱਦਾਖ ਵਿੱਚ ਅੱਜ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ:ਲੱਦਾਖ : ਲੱਦਾਖ ਵਿੱਚ ਅੱਜ ਸਵੇਰੇ -ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦੀਤੀਬਰਤਾ ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ ਹੈ।

ਲੱਦਾਖ ਵਿੱਚ ਅੱਜ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਸਵੇਰੇ 5.13 ਵਜੇ ਆਇਆ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਦੇ ਅੰਦਰ 10 ਕਿਲੋਮੀਟਰ ਤੱਕ ਸੀ। ਭੂਚਾਲ ਦਾ ਕੇਂਦਰ ਲੱਦਾਖ ਸੀ। ਭੂਚਾਲ ਕਾਰਨ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਲੱਦਾਖ ਵਿੱਚ ਅੱਜ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਸਤੰਬਰ ਨੂੰ ਦੁਪਹਿਰ ਨੂੰ ਲੇਹ-ਲੱਦਾਖ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਗੁਲਮਰਗ ਤੋਂ 281 ਕਿਲੋਮੀਟਰ ਉੱਤਰ ਵਿੱਚ ਦੱਸਿਆ ਗਿਆ ਸੀ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਵੀ 31 ਅਗਸਤ ਨੂੰ ਭੁਚਾਲ ਆਇਆ ਸੀ, ਜਦੋਂ ਇਸ ਦੀ ਤੀਬਰਤਾ 4.3 ਮਾਪੀ ਗਈ ਸੀ।

ਲੱਦਾਖ ਵਿੱਚ ਅੱਜ ਦਿਨ ਚੜ੍ਹਦੇ ਹੀ ਲੱਗੇ ਭੁਚਾਲ ਦੇ ਝਟਕੇ

ਦੱਸ ਦੇਈਏ ਕਿ ਲੱਦਾਖ ਵਿਚ ਐਲਏਸੀ ਨੂੰ ਲੈ ਕੇ ਭਾਰਤ ਅਤੇ ਚੀਨ ਵਿਚ ਤਣਾਅ ਹੈ। ਦੱਸਿਆ ਜਾ ਰਿਹਾ ਹੈ ਕਿ 17 ਨਵੰਬਰ ਨੂੰ ਪਹਿਲੀ ਵਾਰੀ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਐਲਏਸੀ 'ਤੇ ਤਣਾਅ ਦੇ ਵਿਚਕਾਰ ਆਹਮੋ-ਸਾਹਮਣੇ ਹੋਣਗੇ। ਹਾਲਾਂਕਿ, ਦੋਵਾਂ ਦੀ ਮੁਲਾਕਾਤ ਵੀਡੀਓ ਕਾਨਫਰੰਸਿੰਗ ਦੁਆਰਾ ਵਰਚੁਅਲ ਹੋਵੇਗੀ।

-PTCNews

educare

Related Post