ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2019 ,ਜਾਣੋਂ ਕੀ ਹੋਵੇਗਾ ਖ਼ਾਸ

By  Shanker Badra July 4th 2019 12:42 PM

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਪੇਸ਼ ਕੀਤਾ ਆਰਥਿਕ ਸਰਵੇ 2019 ,ਜਾਣੋਂ ਕੀ ਹੋਵੇਗਾ ਖ਼ਾਸ:ਨਵੀਂ ਦਿੱਲੀ : ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾਂ ਆਰਥਿਕ ਸਰਵੇਖਣ ਅੱਜ ਸੰਸਦ ਵਿਚ ਪੇਸ਼ ਕੀਤਾ ਗਿਆ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਾਲ 2018-19 ਦਾ ਆਰਥਿਕ ਸਰਵੇਖਣ ਰਾਜ ਸਭਾ ਵਿਚ ਪੇਸ਼ ਕੀਤਾ ਹੈ।

Economic Survey 2018-19 : finance minister nirmala sitharaman Economic Survey ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2019 ,ਜਾਣੋਂ ਕੀ ਹੋਵੇਗਾ ਖ਼ਾਸ

ਇਸ ਦੇ ਮੁਤਾਬਕ ਵਿਕਾਸ ਡਰ ਵਿੱਚ ਤੇਜ਼ੀ ਆਵੇਗੀ ਅਤੇ ਇਸਦੇ 7 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪਿਛਲੇ ਸਾਲ ਵਿੱਤ 2018-19 ਵਿੱਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਪੰਜ ਸਾਲ ਦੇ ਘੱਟੋ ਘੱਟ ਪੱਧਰ 6.8% ਸੀ। 7 ਪ੍ਰਤੀਸ਼ਤ ਵਿਕਾਸ ਦਰ ਦਾ ਮਤਲਬ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ ਰਫਤਾਰ ਨਾਲ ਅੱਗੇ ਰਹੇਗਾ। ਓਥੇ ਹੀ ਇਸ ਦੇ ਨਾਲ ਹੀ ਗਲੋਬਲ ਵਿਕਾਸ ਦੀ ਘੱਟ ਸੰਭਾਵਨਾ ਪ੍ਰਗਟ ਕੀਤੀ ਗਈ ਹੈ।

Economic Survey 2018-19 : finance minister nirmala sitharaman Economic Survey ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2019 ,ਜਾਣੋਂ ਕੀ ਹੋਵੇਗਾ ਖ਼ਾਸ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਸੰਸਦ ਵਿਚ ਪੇਸ਼ ਸਾਲ 2018-19 ਦੀ ਆਰਥਿਕ ਸਮੀਖਿਆ ਕਿਹਾ ਗਿਆ ਹੈ , ਸਾਲ 2019-20 ਵਿਚ ਅਸਲ ਜੀਡੀਪੀ ਵਾਧਾ ਦਰ 7 ਫੀਸਦੀ ਹੋਣ ਦਾ ਅਨੁਮਾਨ ਹੈ। ਪਿਛਲੇ ਵਿੱਤ ਵਰ੍ਹੇ ਵਿੱਚ ਪੂਰੇ ਸਾਲ ਦੇ ਹੇਠਲੇ ਪੱਧਰ 'ਤੇ ਰਹਿਣ ਦੇ ਬਾਅਦ ਇਹ ਆਰਥਿਕਤਾ ਦੀ ਸਥਿਤੀ ਵਿੱਚ ਸੁਧਾਰ ਦੀ ਨਿਸ਼ਾਨੀ ਹੈ।

Economic Survey 2018-19 : finance minister nirmala sitharaman Economic Survey ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2019 ,ਜਾਣੋਂ ਕੀ ਹੋਵੇਗਾ ਖ਼ਾਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਫ਼ੈਸਲੇ ‘ਤੇ ਪ੍ਰਿਅੰਕਾ ਗਾਂਧੀ ਦਾ ਬਿਆਨ ,ਜਾਣੋਂ ਕੀ ਕਿਹਾ ?

ਜ਼ਿਕਰਯੋਗ ਹੈ ਕਿ ਇਹ ਸਰਵੇ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾਮੂਰਤੀ ਸੁਬਰਮਣੀਅਮ ਨੇ ਤਿਆਰ ਕੀਤਾ ਹੈ ਅਤੇ ਇਸ ਵਿਚ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੇ ਰਾਸਤੇ ਵਿਚ ਦੇਸ਼ ਸਾਹਮਣੇ ਚੁਣੌਤੀਆਂ ਨੁੰ ਰੇਖਾਂਕਿਤ ਕੀਤੇ ਜਾਣ ਦੀ ਸੰਭਾਵਨਾ ਹੈ।

-PTCNews

Related Post